ਜਲੰਧਰ: ਹਿਊਮਨ ਮੀਡੀਆ ਲੈਬ ਦੀ ਗੱਲ ਕੀਤੀ ਜਾ ਤਾਂ ਇਹ ਲੈਬ ਕੈਨੇਡਾ ਦੀ ਸਭ ਤੋਂ ਪ੍ਰੀਮੀਅਰ ਮੀਡੀਆ ਲੈਬੋਰਟਰੀਜ਼ 'ਚੋ ਇਕ ਹੈ। ਹੁਣ ਇਸ ਲੈਬ ਦੇ ਖੋਜ਼ਕਰਤਾਵਾਂ ਨੇ ਫੁਲ-ਕਲਰ ਦੇ ਨਾਲ ਹਾਈ ਰੈਜ਼ੋਲਿਊਸ਼ਨ ਵਾਲਾ ਫਲੈਕਸੀਬਲ ਸਮਾਰਟਫੋਨ ਵਿਕਸਤ ਕੀਤਾ ਹੈ ਜਿਸ ਦੀ ਸਕ੍ਰੀਨ ਨੂੰ ਮੋੜਣ ਨਾਲ ਇਨਪੁੱਟ ਨੂੰ ਰਿਸੀਵ ਕਰੇਗਾ ਅਤੇ ਕੰਮ ਕਰੇਗਾ।
ਇਸ ਡਿਵਾਇਸ ਦਾ ਨਾਮ 'ReFlex' ਰੱਖਿਆ ਗਿਆ ਹੈ ਜਿਸ 'ਚ LG ਕੰਪਨੀ ਦੀ 720 ਪਿਕਸਲ ਨੂੰ ਸਪੋਰਟ ਕਰਨ ਵਾਲੀ ਫਲੈਕਸੀਬਲ OLED ਟੱਚ ਸਕ੍ਰੀਨ ਡਿਸਪਲੇ ਸ਼ਾਮਿਲ ਹੈ ਜੋ ਸਾਈਡ 'ਚ ਲਗੇ ਸਾਫਟਵੇਅਰ ਬੋਰਡ ਦੀ ਮਦਦ ਨਾਲ ਕੰਮ ਕਰਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 4.4 'ਕਿਟ ਕੈਟ' ਵਰਜ਼ਨ 'ਤੇ ਕੰਮ ਕਰਦਾ ਹੈ। ਇਸ 'ਚ ਲਗੇ ਸੈਂਸਰਸ ਡਿਸਪਲੇ ਨੂੰ ਮੋੜਣ 'ਤੇ ਯੂਜ਼ਰ ਰਾਹੀਂ ਲਗਾਏ ਗਏ ਜ਼ੋਰ ਨੂੰ ਡਿਟੈਕਟ ਕਰੇਗਾ ਜਿਸ ਨਾਲ ਐਪਸ 'ਚ ਇਨਪੁੱਟ ਦਿੱਤੀ ਜਾਵੇਗੀ। ਗੇਮਸ ਖੇਡਦੇ ਸਮੇਂ ਇਹ ਸਮਾਰਟਫੋਨ ਤੁਹਾਨੂੰ ਐਕਸਟਰਾ ਡਾਇਮੈਂਸ਼ਨ ਆਦਿ ਨੂੰ ਆਫਰ ਕਰੇਗਾ।
10 ਹਜ਼ਾਰ ਵਾਰ ਫੋਲਡ ਕਰਨ 'ਤੇ ਵੀ ਨਹੀਂ ਟੁੱਟੇਗਾ ਇਹ ਗਲਾਸ
NEXT STORY