ਜਲੰਧਰ - ਸਮਾਰਟਫੋਨ ਦੀ ਬੈਟਰੀ ਨੂੰ ਬਿਹਤਰ ਬਣਾਉਣ ਲਈ ਦੁਨੀਆ ਭਰ ਦੇ ਖੋਜਕਾਰ ਨਵੀਂ ਤਕਨੀਕ 'ਤੇ ਕੰਮ ਕਰ ਰਹੇ ਹਨ। ਹਾਲ ਹੀ 'ਚ ”36 (ਯੂਨੀਵਰਸਿਟੀ ਆਫ ਸੈਂਟਰਲ ਫਲੋਰਿਡਾ) ਦੇ ਖੋਜ਼ਕਾਰਾਂ ਨੇ ਨਵੀਂ ਫਲੇਕਸਿਬਲ ਸੁਪਰਕੈਪਾਸਿਟਰ ਤਕਨੀਕ ਨੂੰ ਵਿਕਸਿਤ ਕੀਤਾ ਹੈ ਜੋ ਨਾ ਸਿਰਫ ਪਹਿਲਾਂ ਤੋਂ ਜ਼ਿਆਦਾ ਊਰਜਾ ਨੂੰ ਸੇਵ ਕਰਨ 'ਚ ਮਦਦ ਕਰੇਗੀ ਬਲਕਿ ਇਹ ਕੁਝ ਸੈਕੇਂਡਸ 'ਚ ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਚਾਰਜ ਵੀ ਕਰ ਦੇਵੇਗੀ।
ਇਸ ਫਲੈਕਸੀਬਲ ਸੁਪਰਕੈਪਾਸਿਟਰਸ ਦੀ ਲੇਇਰਸ ਨੂੰ tungsten disulfide ਅਤੇ tungsten trisulfide ਤਕਨੀਕ ਨਾਲ ਬਣਾਇਆ ਗਿਆ ਹੈ ਜੋ ਰਾਸਾਇਣਕ ਪ੍ਰਤੀਕਿਰਿਆ ਨਾਲ ਬਿਜਲੀ ਨੂੰ ਸੇਵ ਕਰਨ 'ਚ ਮਦਦ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤਕਨੀਕ ਨਾਲ ਸਮਾਰਟਫੋਨ ਬੈਟਰੀ ਨੂੰ 30,000 ਵਾਰ ਚਾਰਜ ਕੀਤਾ ਜਾ ਸਕੇਗਾ, ਉਥੇ ਹੀ ਮੌਜੂਦਾ ਤਕਨੀਕ ਨਾਲ ਬਣੀ ਲਿਥੀਅਮ ਆਇਨ ਬੈਟਰੀ ਜ਼ਿਆਦਾ ਤੋਂ ਜ਼ਿਆਦਾ 1500 ਵਾਰ ਹੀ ਚਾਰਜ ਕੀਤੀ ਜਾ ਸਕਦੀਆਂ ਹਨ। ਜਾਣਕਾਰੀ ਦੇ ਮੁਤਾਬਕ ਇਸ ਤਕਨੀਕ ਨਾਲ ਸਮਾਰਟਫੋਨ ਚਾਰਜ ਕਰਨ 'ਤੇ ਇਕ ਹਫ਼ਤੇ ਤੱਕ ਦੁਬਾਰਾ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਬੈਟਰੀ ਦੇ ਪ੍ਰਦਰਸ਼ਨ ਅਤੇ ਸਮਰੱਥਾ 'ਚ ਕਾਫ਼ੀ ਵਾਧਾ ਹੋਵੇਗਾ।
ਇਸ ਤਰ੍ਹਾਂ ਲਓ ਆਪਣੀ Whatsapp ਚੈਟ ਦਾ ਬੈਕਅਪ
NEXT STORY