ਜਲੰਧਰ- ਕਾਰਾਂ, ਟਰੱਕਾਂ, ਬੱਸਾਂ ਤੇ ਹੋਰ ਭਾਰੀ ਵਾਹਨਾਂ ਲਈ ਟਾਇਰ ਬਣਾਉਣ ਵਾਲੀ ਕੰਪਨੀ ਨੋਕੀਆਨ (Nokian) ਨੇ ਟਾਇਰਾਂ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਲੇਜ਼ਰ ਤਕਨੀਕ 'ਤੇ ਆਧਾਰਿਤ ਇਸ ਤਕਨੀਕ ਨਾਲ ਡਰਾਈਵਰ ਇਹ ਅੰਦਾਜ਼ਾ ਲਾ ਲਵੇਗਾ ਕਿ ਕਾਰ ਲੰਬੀ ਯਾਤਰਾ 'ਤੇ ਲਿਜਾਉਣ ਯੋਗ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਨੋਕੀਆਨ ਤਕਨੀਕੀ ਕੰਪਨੀ ਨੋਕੀਆ ਦਾ ਹੀ ਬ੍ਰਾਂਡ ਹੈ ਅਤੇ ਵਿਸ਼ਵ 'ਚ ਸਿਰਫ ਨੋਕੀਆਨ ਦੇ ਕੋਲ ਹੀ ਵਿੰਡਰ ਟਾਇਰ ਟੈਸਟਿੰਗ ਦੀ ਸਹੂਲਤ ਹੈ।
ਟਾਇਰ ਨੂੰ ਚੈੱਕ ਕਰੇਗੀ ਲੇਜ਼ਰ
ਇਸ ਨੂੰ ਸਨੈਪਸਕੈਨ (SnapSkan) ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਸਰਵਿਸ 'ਚ 3ਡੀ ਸਕੈਨਰ ਦੀ ਮਦਦ ਨਾਲ ਕਾਰ ਦੇ ਟਾਇਰਾਂ ਨੂੰ ਚੈੱਕ ਕੀਤਾ ਜਾਂਦਾ ਹੈ। ਲੇਜ਼ਰ ਚੱਲਦੀ ਕਾਰ ਦੇ ਟਾਇਰਾਂ ਨੂੰ ਚੈੱਕ ਕਰਦੀ ਹੋਈ ਇਹ ਪਤਾ ਲਾਉਣ 'ਚ ਮਦਦ ਕਰਦੀ ਹੈ ਕਿ ਟਾਇਰ ਕਿੱਥੋਂ ਪੰਕਚਰ ਹੋ ਸਕਦਾ ਹੈ, ਟਾਇਰ 'ਤੇ ਮੌਜੂਦ ਰਬੜ ਦੀ ਗਹਿਰਾਈ ਕਿੰਨੀ ਹੈ ਆਦਿ। ਲੇਜ਼ਰ ਦੇ ਨਾਲ-ਨਾਲ ਕੈਮਰੇ ਦੀ ਮਦਦ ਵੀ ਲਈ ਜਾਂਦੀ ਹੈ ਤਾਂ ਜੋ ਲਾਇਸੈਂਸ ਪਲੇਟ ਨੰਬਰ ਨੂੰ ਸਕੈਨ ਕਰਕੇ ਡਾਟਾ ਤੱਕ ਸੈਂਡ ਕੀਤਾ ਜਾ ਸਕੇ।
ਹੇਲਸਿੰਕੀ 'ਚ ਲਾਈ ਗਈ ਹੈ ਇਹ ਤਕਨੀਕ
ਕਾਰ ਦੇ ਟਾਇਰਾਂ ਨੂੰ ਚੈੱਕ ਕਰਨ ਲਈ ਪਹਿਲਾ ਸਕੈਨਿੰਗ ਪੁਆਇੰਟ ਹੇਲਸਿੰਕੀ, ਫਿਨਲੈਂਡ ਸਥਿਤ ਇਕ ਅੰਡਰਗਰਾਊਂਡ ਕਾਰ ਪਾਰਕ 'ਚ ਲਾਇਆ ਗਿਆ ਹੈ। ਉਮੀਦ ਹੈ ਕਿ ਇਸ ਤਕਨੀਕ ਨੂੰ ਆਉਣ ਵਾਲੇ ਸਮੇਂ 'ਚ ਫਿਨਲੈਂਡ ਦੇ ਨਾਲ ਦੂਜੇ ਦੇਸ਼ਾਂ 'ਚ ਵੀ ਉਪਲੱਬਧ ਕਰਵਾਇਆ ਜਾਵੇਗਾ।
ਖੁਸ਼ਖਬਰੀ: ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 3,000 ਰੁਪਏ ਦੀ ਭਾਰੀ ਕਟੌਤੀ
NEXT STORY