ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ ਆਈਪੈਡ, ਆਈਫੋਨ ਅਤੇ ਐਪਲ ਵਾਚ ਲਈ ਨਵਾਂ ਆਪਰੇਟਿੰਗ ਸਿਸਟਮ ਜਾਰੀ ਕੀਤਾ ਹੈ। ਪਿਛਲੇ ਹਫਤੇ ਐਪਲ ਨੇ watchOS 9.5, iOS 16.5, iPadOS 16.5, macOS Ventura 13.4 ਅਤੇ tvOS 16.5 ਰਿਲੀਜ਼ ਕੀਤਾ ਹੈ ਪਰ ਇਹ ਅਪਡੇਟ ਯੂਜ਼ਰਜ਼ ਲਈ ਮੁਸੀਬਤ ਬਣ ਗਏ ਹਨ। ਅਪਡੇਟ ਤੋਂ ਬਾਅਦ ਆਈਫੋਨ 'ਚ ਜਿੱਥੇ ਕੈਮਰਾ ਕੇਬਲ ਨੇ ਹੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਥੇ ਹੀ ਹੁਣ ਅਪਡੇਟ ਤੋਂ ਬਾਅਦ ਐਪਲ ਵਾਚ ਯੂਜ਼ਰਜ਼ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। watchOS 9.5 ਦੇ ਅਪਡੇਟ ਤੋਂ ਬਾਅਦ ਐਪਲ ਵਾਚ ਦੀ ਸਕਰੀਨ 'ਚ ਗਰੀਨ ਲਾਈਨਿੰਗ ਆ ਰਹੀ ਹੈ। ਓ.ਐੱਲ.ਈ.ਡੀ. ਡਿਸਪਲੇਅ ਵਾਲੇ ਐਪਲ ਵਾਚ 'ਚ ਇਸ ਅਪਡੇਟ ਤੋਂ ਬਾਅਦ ਸਮੱਸਿਆ ਆਉਣ ਲੱਗੀ ਹੈ।
watchOS 9.5 ਅਪਡੇਟ ਨਾਲ ਐਪਲ ਵਾਚ ਸੀਰੀਜ਼ 8 ਅਤੇ ਇਸਤੋਂ ਪੁਰਾਣੇ ਮਾਡਲ ਪ੍ਰਭਾਵਿਤ ਹੋਏ ਹਨ, ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੈ ਕਿ ਇਹ ਸਮੱਸਿਆ ਕਿਸ ਕਾਰਨ ਹੋ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਅਪਡੇਟ ਤੋਂ ਬਾਅਦ ਹੀ ਸਕਰੀਨ 'ਤੇ ਗਰੀਨ ਟਿੰਟ ਦੇਖਣ ਨੂੰ ਮਿਲ ਰਿਹਾ ਹੈ।
watchOS 9.5 ਦੀ ਅਪਡੇਟ ਤੋਂ ਬਾਅਦ ਆਉਣ ਵਾਲੇ ਸਮੱਸਿਆ ਨੂੰ ਲੈ ਕੇ ਕਈ ਯੂਜ਼ਰਜ਼ ਨੇ ਰੈਡਿਟ 'ਤੇ ਸ਼ਿਕਾਇਤ ਕੀਤੀ ਹੈ, ਹਾਲਾਂਕਿ ਇਹ ਸਮੱਸਿਆ ਸਾਰੇ ਯੂਜ਼ਰਜ਼ ਨੂੰ ਨਹੀਂ ਆਈ। ਕਈ ਯੂਜ਼ਰਜ਼ ਦੀ ਐਪਲ ਵਾਚ ਡਿਸਪਲੇਅ watchOS 9.5 ਦੀ ਅਪਡੇਟ ਤੋਂ ਬਾਅਦ ਵੀ ਠੀਕ ਢੰਗ ਨਾਲ ਕੰਮ ਕਰ ਰਹੀ ਹੈ। ਕਈ ਯੂਜ਼ਰਜ਼ ਨੇ ਦਾਅਵਾ ਕੀਤਾ ਹੈ ਕਿ ਐਪਲ ਵਾਚ ਨੂੰ ਰੀ-ਸਟਾਰਟ ਕਰਨ ਤੋਂ ਬਾਅਦ ਇਹ ਸਮੱਸਿਆ ਠੀਕ ਹੋ ਰਹੀ ਹੈ। ਐਪਲ ਨੇ ਇਸ ਸਮੱਸਿਆ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।
Samsung Galaxy A-ਸੀਰੀਜ਼ ਦਾ ਸਸਤਾ ਫੋਨ ਭਾਰਤ 'ਚ ਲਾਂਚ, ਮਿਲੇਗਾ ਪ੍ਰੀਮੀਅਮ ਡਿਜ਼ਾਈਨ
NEXT STORY