ਜਲੰਧਰ- ਪਿਛਲੇ ਕੁਝ ਸਮੇਂ ਤੋਂ ਦੂਜੀ ਜਨਰੇਸ਼ਨ ਦੀ ਨਿਸਾਨ ਲੀਫ ਦੀ ਚਰਚਾ ਜੋਰਾ 'ਤੇ ਹੈ ਪਰ ਹੁਣ ਸੀ. ਈ. ਐੱਸ. 2017 'ਚ ਇਸ ਦੀ ਲਾਂਚਿੰਗ ਦੇ ਬਾਰੇ 'ਚ ਆਧਿਕਾਰਿਕ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ ਅਤੇ ਭਾਸ਼ਣ 'ਚ ਨਿਸਾਨ ਦੇ ਸੀ. ਈ. ਓ. ਕਾਰਲੋਸ ਗਾਸਨ ਨੇ ਕਿਹਾ ਹੈ ਕਿ ਨਵੀਂ ਲੀਫ ਇਸ ਸਾਲ ਮਾਰਕੀਟ 'ਚ ਆ ਜਾਵੇਗੀ। ਨਿਸਾਨ ਦੇ ਸੀ. ਈ. ਓ. ਕਾਰਲੋਸ ਗਾਸਨ ਨੇ ਦੱਸਿਆ ਹੈ ਕਿ ਸਿੰਗਲ ਲੇਨ ਹਾਈਵੇ 'ਤੇ ਆਟੋਨਾਮਸ ਡ੍ਰਾਈਵਿੰਗ ਲਈ ਅਗਲੀ ਪੀੜ੍ਹੀ ਦੀ ਨਿਸਾਨ ਲੀਫ ਪ੍ਰੋਪਾਇਲਟ ਟੈਕਨਾਲੋਜੀ ਨਾਲ ਆਵੇਗੀ। ਇਸ ਕਾਰ 'ਚ ਨਿਸਾਨ ਸਰੀਨਾ ਨਾਂ ਦਾ ਪ੍ਰੋਪਾਇਲਟ ਸਿਸਟਮ ਲੱਗਾ ਹੋਵੇਗਾ, ਜਿਸ ਨੂੰ ਸਟੀਅਰਿੰਗ ਵਹੀਲ 'ਤੇ ਲੱਗੇ ਸਵਿੱਚ ਦਾ ਇਸਤੇਮਾਲ ਕਰਕੇ ਐਕਟੀਵੇਟ ਜਾਂ ਡੀਐਕਟੀਵੇਟ ਕੀਤਾ ਜਾ ਸਕੇਗਾ। ਇਸ ਕਾਰ 'ਚ ਇਕ ਮੋਨੋ ਕੈਮਰਾ ਵੀ ਲੱਗਾ ਹੋਵੇਗਾ, ਜਿਸ ਨਾਲ ਮਿਲੀ ਜਾਣਕਾਰੀ ਦੇ ਆਧਾਰ 'ਤੇ ਐਕਸੀਲੇਰੇਟਰ, ਬੇਕਸ ਅਤੇ ਸਟੀਅਰਿੰਗ ਨਿਯੰਤਰਿਤ ਕੀਤਾ ਜਾਵੇਗਾ। ਇਹ ਕੈਮਰਾ ਆਸਾਨੀ ਨਾਲ ਅੱਗੇ ਚੱਲ ਰਹੀਆਂ ਗੱਡੀਆਂ ਅਤੇ ਲੇਨ ਮਾਰਕਸ ਨੂੰ ਆਸਾਨੀ ਨਾਲ ਪਛਾਣ ਲਵੇਗਾ।
ਨਿਸਾਨ ਦੇ ਸੀਨੀਅਰ ਵਾਈਸ ਪ੍ਰੋਜੈਕਟ ਤਕਾਓ ਆਸਾਮੀ ਨੇ ਦੱਸਿਆ ਹੈ ਕਿ ਅਗਲੀ ਪੀੜ੍ਹੀ ਦੀ ਨਿਸਾਨ ਲੀਫ ਦੀ ਡ੍ਰਾਈਵਿੰਗ ਰੇਂਜ 200 ਮੀਲ ਜਾਂ ਇਸ ਤੋਂ ਵੀ ਜ਼ਿਆਦਾ (321.87 ਕਿ. ਮੀ.) ਦੀ ਹੋਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਕੰਪਨੀ ਨੇ ਹੁਣ ਤੱਕ ਇਹ ਤਹਿ ਨਹੀਂ ਕੀਤਾ ਹੈ ਕਿ ਨਾਰਥ ਅਮਰੀਕਾ, ਯੂਰਪ ਅਤੇ ਏਸ਼ੀਆ 'ਚ ਵੱਖ-ਵੱਖ ਰੇਂਡ ਆਫਰ ਕੀਤੀ ਜਾਵੇਗੀ ਜਾਂ ਨਹੀਂ। ਗਾਸਨ ਨੇ ਅਗਲੀ ਪੀੜ੍ਹੀ ਦੀ ਨਿਸਾਨ ਲੀਫ ਨੂੰ ਲੈ ਕੇ ਇਹ ਪੁਸ਼ਟੀ ਕੀਤੀ ਹੈ ਕਿ ਨਿਕਟ ਭਵਿੱਖ 'ਚ ਇਹ ਕਾਰ ਪੇਸ਼ ਹੋਣ ਵਾਲੀ ਹੈ। ਉਮੀਦ ਹੈ ਕਿ ਪੂਰੀ ਤਰ੍ਹਾਂ ਨਵੀਂ ਲੀਫ 2017 ਦੇ ਅੰਤ ਤੱਕ ਲਾਂਚ ਹੋ ਜਾਵੇਗੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਬਿਕਰੀ 2018 ਤੋਂ ਸ਼ੁਰੂ ਹੋਵੇਗੀ। ਇਸ ਨੂੰ ਭਾਰਤ 'ਚ ਸੀ. ਬੀ. ਯੂ. ਦੇ ਤੌਰ 'ਤੇ ਕਥਿਤ ਰੂਪ ਤੋਂ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਕੀਮਤ ਕਰੀਬ 35 ਲੱਖ ਰੁਪਏ (ਐਕਸ-ਸ਼ੋਅਰੂਮ) ਦੇ ਕਰੀਬ ਹੋਵੇਗੀ।
ਅੱਜ ਐਪਲ ਮਨਾ ਰਹੀ ਏ ਆਈਫੋਨ ਦੀ 10ਵੀਂ ਵਰ੍ਹੇਗੰਢ
NEXT STORY