ਗੈਜੇਟ ਡੈਸਕ– ਸਮਾਰਟਫੋਨ ਅਤੇ ਇੰਸਟੈਂਟ ਮੈਸੇਜਿੰਗ ਐਪਸ ਦੇ ਆਉਣ ਤੋਂ ਪਹਿਲਾਂ ਬੇਸਿਕ SMS ਯੂਜ਼ਰਜ਼ ਲਈ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿਣ ਦਾ ਇਕ ਬੈਸਟ ਆਪਸ਼ਨ ਹੁੰਦਾ ਸੀ। ਇੰਟਰਨੈੱਟ ਡਾਟਾ, ਸਮਾਰਟਫੋਨ ਅਤੇ ਵਟਸਐਪ ਆਉਣ ਨਾਲ ਟੈਕਸਟ ਮੈਸੇਜ ਦਾ ਇਸਤੇਮਾਲ ਹੌਲੀ-ਹੌਲੀ ਘੱਟ ਹੁੰਦਾ ਗਿਆ। ਹਾਲਾਂਕਿ, ਹੁਣ ਇਸ ਨੂੰ ਨਵਾਂ ਜੀਵਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰੀਕਾ ਦੀਆਂ ਚਾਰ ਵੱਡੀਆਂ ਟੈਲੀਕਾਮ ਕੰਪਨੀਆਂ AT&T, Sprint, T-Mobile ਅਤੇ Verizon ਨੇ ਐੱਸ.ਐੱਮ.ਐੱਸ. ਨੂੰ ਵਾਪਸ ਲਿਆਉਣ ਲਈ ਸਾਂਝੇਦਾਰੀ ਕਰ ਲਈ ਹੈ।
ਇਹ ਸਾਰੀਆਂ ਕੰਪਨੀਆਂ RCS (ਰਿਚ ਕਮਿਊਨੀਕੇਸ਼ਨ ਸਰਵਿਸ) ਬੇਸਡ ਈਕੋਸਿਸਟਮ ’ਤੇ ਮੈਸੇਜਿੰਗ ਸ਼ੁਰੂ ਕਰਨ ਦੀ ਸੋਚ ਰਹੀਆਂ ਹਨ। ਇਹ ਐੱਸ.ਐੱਮ.ਐੱਸ. ਰਿਸੀਵ ਕਰਨ ਲਈ ਮੋਬਾਇਲ ਡਾਟਾ ਜਾਂ ਵਾਈ-ਫਾਈ ਦਾ ਇਸਤੇਮਾਲ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਇਹ ਵਟਸਐਪ ਨੂੰ ਵੀ ਸਖਤ ਟੱਕਰ ਦੇ ਸਕਦਾ ਹੈ।
ਦੇਵੇਗਾ ਨੈਕਸਟ ਜਨਰੇਸ਼ਨ ਮੈਸੇਜਿੰਗ ਐਕਸਪੀਰੀਅੰਸ
ਆਰ.ਸੀ.ਐੱਸ. ਬੇਸਡ ਐੱਸ.ਐੱਮ.ਐੱਸ. ਸਰਵਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਗੂਗਲ ਵੀ ਇਸ ਦੀ ਸ਼ੁਰੂਆਤ ਲਈ ਕਾਫੀ ਦਬਾਅ ਬਣਾ ਰਿਹਾ ਸੀ ਪਰ ਇਸ ਦਿਸ਼ਾ ’ਚ ਕਦੋਂ ਜ਼ਿਆਦਾ ਕੰਮ ਨਹੀਂ ਹੋਇਆ। ਹਾਲਾਂਕਿ, ਹੁਣ ਇਨ੍ਹਾਂ 4 ਕੰਪਨੀਆਂ ਨੇ ਸਾਂਝੇਦਾਰੀ ’ਚ ਕ੍ਰਾਸ ਕੈਰੀਅਰ ਮੈਸੇਜਿੰਗ ਇਨਿਸ਼ਿਏਟਿਵ (CCMI) ਸ਼ੁਰੂ ਕਰਨ ਦੀ ਦਿਸ਼ਾ ’ਚ ਪਹਿਲਾ ਅਤੇ ਜ਼ਰੂਰੀ ਕਦਮ ਚੁੱਕ ਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਯੂਜ਼ਰਜ਼ ਨੂੰ ਨੈਕਸਟ ਜਨਰੇਸ਼ਨ ਮੈਸੇਜਿੰਗ ਦਾ ਐਕਸਪੀਰੀਅੰਸ ਮਿਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਤਕ ਇਹ ਸਰਵਿਸ ਐਂਡਰਾਇਡ ਡਿਵਾਈਸਿਜ਼ ਲਈ ਸ਼ੁਰੂ ਹੋ ਜਾਵੇਗੀ।
ਦੇ ਸਕਦਾ ਹੈ ਬਿਹਤਰ ਪ੍ਰਾਈਵੇਸੀ
ਵਟਸਐਪ ਦੀ ਪੇਰੈਂਟ ਕੰਪਨੀ ਫੇਸਬੁੱਕ ’ਤੇ ਯੂਜ਼ਰਜ਼ ਦੇ ਡਾਟਾ ਨੂੰ ਲੀਕ ਕਰਨ ਦੇ ਕਈ ਗੰਭੀਰ ਦੋਸ਼ ਲੱਗੇ ਹਨ। ਅਜਿਹੇ ’ਚ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਨਵੀਂ ਐੱਸ.ਐੱਮ.ਐੱਸ. ਸਰਵਿਸ ਦੇ ਆਉਣ ਨਾਲ ਯੂਜ਼ਰਜ਼ ਨੂੰ ਵਟਸਐਪ ਦਾ ਇਕ ਚੰਗਾ ਆਪਸ਼ਨ ਵੀ ਮਿਲੇਗਾ।
SMS ਨੂੰ ਇੰਝ ਬਿਹਤਰ ਬਣਾਏਗਾ RCS
- ਆਰ.ਸੀ.ਐੱਸ. ਕਾਰਨ ਯੂਜ਼ਰ ਨੂੰ 8,000 ਕਰੈਕਟਰ ਦੇ ਮੈਸੇਜ ਭੇਜਣ ਦੀ ਸਹੂਲਤ ਮਿਲੇਗਾ। ਪਹਿਲਾਂ ਐੱਸ.ਐੱਮ.ਐੱਸ. ਦੀ ਕਰੈਕਟਰ ਲਿਮਟ ਸਿਰਫ 160 ਸੀ।
- ਯੂਜ਼ਰਜ਼ ਨੂੰ ਵਟਸਐਪ ਦੀ ਤਰ੍ਹਾਂ ਹੀ ਰੀਡ ਰਿਸੀਟ ਮਿਲੇਗੀ ਅਤੇ ਉਹ ਇਹ ਵੀ ਜਾਣ ਸਕਣਗੇ ਕਿ ਸਾਹਮਣੇ ਵਾਲਾ ਯੂਜ਼ਰ ਕਦੋਂ ਟਾਈਪ ਕਰ ਰਿਹਾ ਹੈ।
- ਆਰ.ਸੀ.ਐੱਸ. ਕਾਰਨ ਐੱਸ.ਐੱਮ.ਐੱਸ. ’ਚ ਫੋਟੋ ਅਤੇ ਵੀਡੀਓ ਵੀ ਭੇਜੇ ਅਤੇ ਰਿਸੀਵ ਕੀਤੇ ਜਾ ਸਕਣਗੇ।
- ਵਟਸਐਪ ਦੀ ਤਰ੍ਹਾਂ ਯੂਜ਼ਰ ਇਸ ਵਿਚ ਗਰੁੱਪ ਵੀ ਬਣਾ ਸਕਣਗੇ। ਇਸ ਵਿਚ ਗਰੁੱਪ ਮੈਂਬਰਾਂ ਦੀ ਲਿਮਟ 100 ਹੋਵੇਗੀ।
ਵਟਸਐਪ ਨੂੰ ਦੇਵੇਗਾ ਟੱਕਰ
ਇਸ ਐਪ ਨੂੰ ਸ਼ੁਰੂ ਕਰਨ ਲਈ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਸ.ਸੀ.ਐੱਸ. ਚੈਟ ਐਪ ਡਿਵੈੱਲਪ ਕਰਨਾ ਹੋਵੇਗਾ। ਅਮਰੀਕਾ ’ਚ ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਪ੍ਰਕਿਰਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤ ’ਚ ਇਸ ਨੂੰ ਲਾਂਚ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਅਜੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਥੇ ਹੀ ਆਰ.ਸੀ.ਐੱਸ. ਬੇਸਡ ਐੱਸ.ਐੱਮ.ਐੱਸ. ਵਟਸਐਪ ਦੀ ਤਰ੍ਹਾਂ ਐਂਡ-ਟੂ-ਐਂਡ ਸਬਸਕ੍ਰਿਪਸ਼ਨ ਦੇਵੇਗਾ ਜਾਂ ਨਹੀਂ, ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਵਟਸਐਪ ਵਰਗੇ ਮਸ਼ਹੂਰ ਐਪ ਨੂੰ ਛੱਡ ਕੇ ਯੂਜ਼ਰਜ਼ ਨੂੰ ਐੱਸ.ਐੱਮ.ਐੱਸ. ਇਸਤੇਮਾਲ ਕਰਨ ਲਈ ਲੁਭਾਉਣਾ ਵੀ ਇੰਨਾ ਆਸਾਨ ਨਹੀਂ ਹੋਵੇਗਾ।
ਇਨ੍ਹਾਂ WhatsApp Stickers ਰਾਹੀਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਦਿਓ ਦੀਵਾਲੀ ਦੀ ਵਧਾਈ
NEXT STORY