ਗੈਜੇਟ ਡੈਸਕ– ਇਸ ਸਾਲ ਅਮਰੀਕੀ ਕੰਪਨੀ ਐਪਲ ਨੇ ਆਪਣੇ ਤਿੰਨ ਨਵੇਂ ਆਈਫੋਨ ਲਾਂਚ ਕੀਤੇ ਹਨ ਜਿਨ੍ਹਾਂ ਦੇ ਨਾਂ iPhone XS, XR ਅਤੇ XS Max ਹਨ। ਹੁਣ ਇਕ ਪੇਟੈਂਟ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਐਪਲ ਦੇ ਆਉਣ ਵਾਲੇ ਆਈਫੋਨ ਦੀ ਡਿਸਪਲੇਅ ’ਚ ਹੋਲ ਦੇਖਣ ਨੂੰ ਮਿਲੇਗਾ। ਯਾਨੀ ਬੇਜ਼ਲ ਘੱਟ ਕਰਨ ਲਈ ਹੋਲ ਇੰਨ ਡਿਸਪਲੇਅ ਦਿੱਤਾ ਜਾ ਸਕਦਾ ਹੈ। ਪੇਟੈਂਟ ’ਚ ਦਿੱਤੀ ਗਈ ਤਸਵੀਰ ਨੂੰ ਦੇਖੀਏ ਤਾਂ ਇਥੇ ਡਿਸਪਲੇਅ ਦੇ ਟਾਪ ਰਾਈਟ ਕਾਰਨਰ ’ਚ ਕੈਮਰਾ ਦਿਖਾਈ ਦੇ ਰਿਹਾ ਹੈ। ਇਸ ਦੀ ਡਿਸਪਲੇਅ ਇਕ ਖਾਸ ਤਰੀਕੇ ਦਾ ਗਲਾਸ ਹੈ ਅਤੇ ਇਸ ਵਿਚ ਹੋਲ ਦਿਸ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ 2019 ’ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ ਕੰਪਨੀ ਨੇ ਇਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
ਇੰਟੀਗ੍ਰੇਟਿਡ ਕੈਮਰਾ ਵਿੰਡੋ
ਰਿਪੋਰਟ ਮੁਤਾਬਕ, ਇਸ ਪੇਟੈਂਟ ਦਾ ਟਾਈਟਲ ਇੰਟੀਗ੍ਰੇਟਿਡ ਕੈਮਰਾ ਵਿੰਡੋ ਹੈ ਅਤੇ ਇਸ ਨੂੰ ਅਮਰੀਕੀ ਪੇਟੈਂਟ ਅਤੇ ਟ੍ਰੇਡਮਾਰਕ ਆਫੀਸ ’ਚ ਜੂਨ ’ਚ ਫਾਈਲ ਕੀਤਾ ਗਿਆ ਸੀ। ਇਸ ਪੇਟੈਂਟ ਨੂੰ ਟ੍ਰੇਡਮਾਕ ਆਫੀਸ ਨੇ ਨਵੰਬਰ ’ਚ ਅਪਰੂਵ ਕਰ ਦਿੱਤਾ ਹੈ। ਇਸ ਪੇਟੈਂਟ ਤੋਂ ਪਤਾ ਲੱਗ ਰਿਹਾ ਹੈ ਕਿ ਅਪਕਮਿੰਗ ਆਈਫੋਨ ’ਚ ਨੌਚ ਨਹੀਂ ਮਿਲੇਗੀ ਕਿਉਂਕਿ ਇਸੇ ਹੋਲ ’ਚ ਫਰੰਟ ਕੈਮਰਾ ਦਿੱਤਾ ਜਾਵੇਗਾ ਜਿਸ ਨੂੰ ਅੰਡਰ ਡਿਸਪਲੇਅ ਫਰੰਟ ਕੈਮਰਾ ਵੀ ਕਿਹਾ ਜਾ ਸਕਦਾ ਹੈ।
Infinity O
ਦੱਸ ਦੇਈਏ ਕਿ ਹਾਲ ਹੀ ’ਚ ਸੈਮਸੰਗ ਨੇ ਡਿਵੈਲਪਰ ਕਾਨਫਰੰਸ ’ਚ ਚਾਰ ਨਵੇਂ ਤਰੀਕੇ ਦੀਆਂ ਡਿਸਪਲੇਅ ਪੇਸ਼ ਕੀਤੀਆਂ ਹਨ ਜਿਨ੍ਹਾਂ ’ਚੋਂ ਇਕ Infinity O ਹੈ। ਇਸ ਡਿਸਪਲੇਅ ’ਚ ਕੈਮਰੇ ਲਈ ਹੋਲ ਦਿੱਤਾ ਗਿਆ ਹੈ। ਅਗਲੇ ਸਾਲ ਤਕ ਇਹ ਡਿਜ਼ਾਈਨ ਮੇਨਸਟ੍ਰੀਮ ਹੋ ਸਕਦਾ ਹੈ।
ਭਾਰਤੀ ਨੇ ਫੇਸਬੁੱਕ ’ਚ ਲੱਭੀ ਖਾਮੀ, ਕੰਪਨੀ ਨੇ ਦਿੱਤੇ 1.10 ਲੱਖ ਰੁਪਏ
NEXT STORY