ਜਲੰਧਰ- ਨੈਕਸਟਬਿੱਟ ਰੌਬਿਨ, ਇਸ ਸਮਾਰਟਫ਼ੋਨ ਨੂੰ ਇਸ ਸਾਲ ਮਈ 'ਚ ਲਾਂਚ ਕੀਤਾ ਗਿਆ ਸੀ, ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 19, 999 ਹੈ ਅਤੇ ਹੁਣ ਇਸ ਦੀ ਕੀਮਤ 'ਚ 5, 000 ਦੀ ਵੱਡੀ ਕਟੌਤੀ ਕੀਤੀ ਹੈ। ਇੰਨੀ ਵੱਡੀ ਕਟੌਤੀ ਤੋਂ ਬਾਅਦ ਹੁਣ ਇਸ ਦੀ ਕੀਮਤ 14,999 ਕੀਮਤ ਰਹਿ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਆਫਰ ਮਹਿਜ਼ ਫਲਿੱਪਕਾਰਟ ਦੀ ਫ੍ਰੀਡਮ ਸੇਲ ਦੇ ਨਾਲ ਘੋਸ਼ਿਤ ਕੀਤਾ ਗਿਆ ਹੈ, ਮਤਲਬ ਕੀ ਇਹ ਇਕ ਲਿਮਟਿਡ ਆਫਰ ਹੈ। ਇਸ ਤੋਂ ਇਲਾਵਾ ਫਲਿੱਪਕਾਰਟ 'ਤੇ ਵੀ ਤੁਹਾਨੂੰ 8463 ਬੈਂਕ ਕ੍ਰੈਡਿੱਟ ਕਾਰਡਸ 'ਤੇ 10ਫੀਸਦੀ ਦਾ ਕੈਸ਼ ਬੈਕ ਮਿਲ ਰਿਹਾ ਹੈ।
ਨੈਕਸਟਬਿੱਟ ਰੌਬਿਨ ਸਮਾਰਟਫ਼ੋਨ ਦੇ ਸਪੈਸਿਫਿਕੇਸ਼ਨਸ
ਡਿਸਪਲੇ - 5.2-ਇੰਚ ਫੁੱਲ HD ਡਿਸਪਲੇ
ਕਲਰ ਆਪਸ਼ਨ- ਮਿੰਟ ਅਤੇ ਮਿਡਨਾਈਟ
ਕੈਮਰਾ - 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ
ਪ੍ਰੋਸੈਸਰ - ਕਵਾਲ-ਕਾਮ ਕੇ ਐਕਸਾ-ਕੋਰ ਸਨੈਪਡ੍ਰੈਗਨ 808 ਪ੍ਰੋਸੈਸਰ
ਰੈਮ - 3GB ਰੈਮ, ਕਲਾਊਡ ਸਟੋਰੇਜ਼ 100GB
ਇਨ ਬਿਲਟ ਸਟੋਰੇਜ਼ - 32GB
ਬੈਟਰੀ - 2680mAh ਬੈਟਰੀ , USB Type - 3 ਚਾਰਜਿੰਗ ਪੋਰਟ,
ਹੋਰ ਫੀਚਰਸ - LTE ਸਪੋਰਟ, 3G, ਵਾਈ-ਫਾਈ ਫਿੰਗਰਪ੍ਰਿੰਟ ਸੈਂਸਰ
ਸੈਮਸੰਗ ਨੇ ਗਲੈਕਸੀ ਨੋਟ 7 ਲਈ ਲਾਂਚ ਕੀਤੇ ਗਿਅਰ ਵੀ.ਆਰ. ਹੈੱਡਸੈਟ
NEXT STORY