ਆਟੋ ਡੈਸਕ-ਨਿਸਾਨ ਜਲਦ ਹੀ ਆਪਣੀ ਨਵੀਂ ਹਾਈ ਪਰਫਾਰਮੈਂਸ X-Terra SUV ਨੂੰ ਲਾਂਚ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ ਇਹ ਇਕ ਫੁੱਲ ਸਾਈਜ਼ ਐੱਸ.ਯੂ.ਵੀ. ਹੋਵੇਗੀ ਜਿਸ ਨੂੰ ਕਿ ਕੰਪਨੀ ਸੱਤ ਵੱਖ-ਵੱਖ ਕਲਰ ਆਪਸ਼ਨਸ 'ਚ ਲੈ ਕੇ ਆਵੇਗੀ। ਇਸ ਐੱਸ.ਯੂ.ਵੀ. ਦੇ ਇੰਟੀਰੀਅਰ ਨੂੰ ਬੇਹਦ ਹੀ ਖਾਸ ਬਣਾਇਆ ਜਾਵੇਗਾ ਅਤੇ ਇਹ ਕਾਰ ਅੰਦਰੋਂ ਆਲੀਸ਼ਾਨ ਲੱਗੇਗੀ। ਇਸ 'ਚ ਬਲੈਕ ਅਤੇ ਬ੍ਰਾਊਨ ਕਲਰ ਦਾ ਡਿਊਲ-ਟੋਨ ਇੰਟੀਰੀਅਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ
ਕਾਰ 'ਚ ਮਿਲਣਗੀਆਂ ਸੈਗਮੈਂਟ-ਲੀਡਿੰਗ 'ਜ਼ੀਰੋ ਗ੍ਰੈਵਿਟੀ' ਸੀਟਸ
ਇਸ ਕਾਰ 'ਚ ਬਿਹਤਰ ਕੰਫਰਟ ਲਈ ਸੈਗਮੈਂਟ-ਲੀਡਿੰਗ 'ਜ਼ੀਰੋ ਗ੍ਰੈਵਿਟੀ' ਸੀਟਸ ਦਾ ਇਸਤੇਮਾਲ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਇਸ ਕਾਰ 'ਚ ਬਾਹਰ ਦੇ ਸ਼ੋਰ ਅਤੇ ਆਵਾਜ਼ਾਂ ਨੂੰ ਰੋਕਣ ਲਈ ਐਕਾਸਟਿਕ ਗਲਾਸ ਲਾਏ ਹਨ।
ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO
2.5 ਲੀਟਰ, 4 ਸਿਲੰਡਰ ਪੈਟਰੋਲ ਇੰਜਣ
ਨਿਸਾਨ ਨਵੀਂ X-Terra SUV ਨੂੰ 2.5 ਲੀਟਰ, 4 ਸਿੰਲਡਰ ਪੈਟਰੋਲ ਇੰਜਣ ਨਾਲ ਲੈ ਕੇ ਆਵੇਗੀ। ਇਹ ਇੰਜਣ 163 ਬੀ.ਐੱਚ.ਪੀ. ਦੀ ਪਾਵਰ ਅਤੇ 241 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਕੰਪਨੀ ਨੇ ਇਸ ਇੰਜਣ ਨਾਲ 7-ਸੀਪ ਆਟੋਮੈਟਿਕ ਗਿਅਰਬਾਕਸ ਦਾ ਇਸਤੇਮਾਲ ਕੀਤਾ ਹੈ।
ਸਰਕਾਰ ਲਿਆ ਰਹੀ ਦੇਸੀ ਈ-ਕਾਮਰਸ ਪਲੇਟਫਾਰਮ, Amazon ਤੇ Flipkart ਨੂੰ ਮਿਲੇਗੀ ਜ਼ੋਰਦਾਰ ਟੱਕਰ
NEXT STORY