ਜਲੰਧਰ : ਸੈਮਸੰਗ ਪਿਛਲੇ ਕੁਝ ਸਾਲਾਂ ਤੋਂ ਸੈਮਸੰਗ ਆਪਣੀ ਗਲੈਕਸੀ ਐੱਸ ਸੀਰੀਜ਼ ਦੇ ਮਾਡਲਜ਼ ਦੇ 2 ਵੇਰੀਅੰਟ ਪੇਸ਼ ਕਰਦੀ ਹੈ, ਜਿਸ 'ਚ ਇਕ ਮਾਡਲ ਫਲੈਟ ਸਕ੍ਰੀਨ ਨੂੰ ਸਪੋਰਟ ਕਰਦਾ ਹੈ ਤੇ ਦੂਸਰਾ ਮਾਡਲ ਡਿਊਲ ਕਰਵਡ ਸਕ੍ਰੀਨ ਨੂੰ ਸਪੋਰਟ ਕਰਦਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਕਰਵਡ ਸਕ੍ਰੀਨ ਮਾਲੇ ਮਾਡਲ ਦੀ ਕੀਮਤ ਰੈਗੂਲਰ ਮਾਡਲ ਤੋਂ ਜ਼ਿਆਦਾ ਹੁੰਦੀ ਹੈ। ਸੈਮਮੋਬੀਇਲ ਦੀ ਰਿਪੋਰਟ ਦੇ ਮੁਤਾਬਿਕ ਸੈਮਸੰਗ ਗਲੈਕਸੀ ਐੱਸ ਫਲੈਗਸ਼ਿਪ 'ਚੋਂ ਫਲੈਟ ਸਕ੍ਰੀਨ ਫੋਂਸ ਦੀ ਪ੍ਰਾਡਕਸ਼ਨ ਨੂੰ ਬੰਦ ਕਰਨ ਜਾ ਰਹੀ ਹੈ।
ਸੈਮਸੰਗ ਦੇ ਮੋਬਾਇਲ ਚੀਫ ਨੇ ਕਿਹਾ ਕਿ 'ਸੈਮਸੰਗ ਨੇ ਇਹ ਫੈਸਲਾ ਕੀਤਾ ਹੈ ਕਿ ਐੱਜ ਡਿਸਪਲੇ ਨੂੰ ਗਲੈਕਸੀ ਐੱਸ ਸਮਾਰਟਫੋਨ ਲਾਈਨਅਪ ਦੀ ਪਛਾਣ ਬਣਾਇਆ ਜਾਵੇ'। ਇਸ ਤੋਂ ਇਹ ਤਾਂ ਪਤਾ ਨਹੀਂ ਲੱਗਿਆ ਕਿ ਕੰਪਨੀ ਫਲੈਟ ਸਕ੍ਰੀਨ ਫੋਂਸ ਨੂੰ ਪੂਰੀ ਤਰ੍ਹਾਂ ਤਿਆਗ ਦਵੇਗੀ ਪਰ ਇਹ ਗੱਲ ਸਾਫ ਹੋ ਗਈ ਸੈਮਸੰਗ ਅਗਲੀ ਫਲੈਗਸ਼ਿਪ 'ਤ ਇਕ ਵੇਰੀਅੰਟ ਹੀ ਪੇਸ਼ ਕਰੇਗੀ ਜਿਵੇਂ ਸੈਮਸੰਗ ਨੇ ਇਸ ਵਾਰ ਗਲੈਕਸੀ ਨੋਟ 7 ਨਾਲ ਕੀਤਾ।
ਸੈਮਸੰਗ ਦੇ ਇਸ ਸਮਾਰਟਫੋਨ ਨਾਲ ਮਿਲੇਗਾ ਰਿਲਾਇੰਸ ਦਾ ਅਨਲਿਮਟਿਡ 4ਜੀ ਡਾਟਾ
NEXT STORY