ਪਟਨਾ (ਭਾਸ਼ਾ) - ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਜਨਤਾ ਦਲ (ਯੂ) ਤੇ ਭਾਜਪਾ ਗੱਠਜੋੜ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਦੀ ਹੱਤਿਆ ਦੀ ਸਾਜ਼ਿਸ਼ ਰਚੀ ਹੈ। ਰਾਬੜੀ ਜੋ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੀ ਆਗੂ ਹੈ, ਨੇ ਇਹ ਵੀ ਦਾਅਵਾ ਕੀਤਾ ਕਿ ਤੇਜਸਵੀ ਦੀ ਹੱਤਿਆ ਕਰਨ ਦੀਆਂ ਕੋਸ਼ਿਸ਼ ਪਹਿਲਾਂ ਵੀ ਘੱਟੋ-ਘੱਟ 3 -4 ਵਾਰ ਕੀਤੀ ਜਾ ਚੁਕੀ ਹੈ। ਰਾਸ਼ਟਰੀ ਜਨਤਾ ਦਲ ਦੀ ਆਗੂ ਤੋਂ ਇਕ ਦਿਨ ਪਹਿਲਾਂ ਵਿਧਾਨ ਸਭਾ ਅੰਦਰ ਵਾਪਰੀਆਂ ਉਨ੍ਹਾਂ ਘਟਨਾਵਾਂ ਬਾਰੇ ਪੁੱਛਿਆ ਗਿਆ ਸੀ, ਜਦੋਂ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਨੇ ਹੇਠਲੇ ਹਾਊਸ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ’ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
ਰਾਬੜੀ ਨੇ ਕਿਹਾ ਕਿ ਬਿਹਾਰ ’ਚ ਕਈ ਕਤਲ ਹੋ ਰਹੇ ਹਨ। ‘ਉਹ’ ਚਾਹੁੰਦੇ ਹਨ ਕਿ ਇਕ ਹੋਰ ਕਤਲ ਹੋਵੇ ਤਾਂ ਜੋ ਚੋਣਾਂ ’ਚ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਉੱਥੇ ਕੋਈ ਨਾ ਹੋਵੇ। ਇਕ ਵਾਰ ਇਕ ਟਰੱਕ ਨੇ ਤੇਜਸਵੀ ਦੀ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਰਾਬੜੀ ਦੇਵੀ ਤੋਂ ਹਾਊਸ ਅੰਦਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗੁੱਸੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਰਿ ਨਿਤੀਸ਼ ਕੁਮਾਰ ਕਾਲੇ ਕੱਪੜਿਆਂ ਵਾਲੇ ਲੋਕਾਂ ਨਾਲ ਉਸੇ ਤਰ੍ਹਾਂ ਗੁੱਸੇ ਹੋ ਜਾਂਦੇ ਹਨ, ਜਿਵੇਂ ਬਲਦ ਲਾਲ ਰੰਗ ਵੇਖ ਕੇ ਗੁੱਸੇ ਹੋ ਜਾਂਦਾ ਹੈ। ਨਿਤੀਸ਼ ਨੇ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਕਾਲੇ ਕੱਪੜੇ ਪਾ ਕੇ ਹਾਊਸ ’ਚ ਆਉਣ ’ਤੇ ਇਤਰਾਜ਼ ਜਤਾਇਆ ਸੀ।
ਇਹ ਵੀ ਪੜ੍ਹੋ - ਧਰਤੀ ਤੋਂ 35,000 ਫੁੱਟ ਦੀ ਉਚਾਈ 'ਤੇ ਹੋਇਆ ਬੱਚੇ ਦਾ ਜਨਮ, ਜਹਾਜ਼ 'ਚ ਇੰਝ ਕਰਵਾਈ ਡਿਲੀਵਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਦੇ ਚੱਕਰ 'ਚ B.com ਦੇ ਵਿਦਿਆਰਥੀ ਨੇ ਵੱਢ'ਤਾ ਨੌਜਵਾਨ ਦਾ ਗਲ਼ਾ!
NEXT STORY