ਗੈਜੇਟ ਡੈਸਕ—ਨੋਕੀਆ ਵੱਲੋਂ ਬਾਰਸੀਲੋਨਾ 'ਚ ਹੋਣ ਵਾਲੇ MWC 2020 ਦੌਰਾਨ ਕਈ ਐਂਡ੍ਰਾਇਡ ਡਿਵਾਈਸੇਜ ਲਾਂਚ ਹੋਣ ਵਾਲੇ ਸਨ। ਸਭ ਤੋਂ ਵੱਡੀ ਮੋਬਾਇਲ ਐਗਜੀਬਿਸ਼ਨ ਕੈਂਸਲ ਹੋਣ ਦੇ ਚੱਲਦੇ ਕੰਪਨੀ ਦੀ ਮਾਰਕੀਟਿੰਗ ਦੇਖਣ ਵਾਲੀ ਫਰਮ ਐੱਚ.ਐੱਮ.ਡੀ. ਗਲੋਬਲ ਹੁਣ ਨਵੇਂ ਡਿਵਾਈਸੇਜ ਨੂੰ ਮਾਰਕੀਟ 'ਚ ਪੇਸ਼ ਕਰਨ ਦੇ ਨਾਲ ਜੁੜੇ ਤਰੀਕਿਆਂ 'ਤੇ ਕੰਮ ਕਰ ਰਹੀ ਹੈ। ਕੰਪਨੀ 8.2, ਨੋਕੀਆ 5.2 ਅਤੇ ਕੰਪਨੀ 1.3 ਜਲਦ ਲਾਂਚ ਕਰ ਸਕਦੀ ਹੈ। ਨਾਲ ਹੀ ਟੱਚਲੈਸ ਫੀਚਰ ਐਂਡ੍ਰਾਇਡ ਫੋਨ ਅਤੇ ਸਮਾਰਟਵਾਚ ਵੀ ਨੋਕੀਆ ਬ੍ਰੈਂਡਿੰਗ ਨਾਲ ਆ ਸਕਦੀ ਹੈ। ਐਂਡ੍ਰਾਇਡ ਫੀਚਰ ਫੋਨ ਨਾਲ ਜੁੜੀ ਡੀਟੇਲਸ ਵੀ ਸਾਹਮਣੇ ਆਈ ਹੈ।
ਹਾਲ ਹੀ 'ਚ ਕੰਪਨੀ ਦੇ ਨਵੇਂ ਡਿਵਾਈਸ ਨੂੰ Nokia TA-1212 ਮਾਡਲ ਨੰਬਰ ਨਾਲ ਚਾਈਨੀਜ਼ ਟੈਲੀਕਾਮ ਰੈਗੂਲੇਟਰ TENAA ਦਾ ਸਰਟੀਫਿਕੇਸ਼ਨ ਮਿਲਿਆ ਹੈ। GizmoChina ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਡਿਵਾਈਸ 'ਤੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਸੀ। ਇਸ ਫੀਚਰ ਫੋਨ ਦੀ ਡਾਟਾਬੇਸ ਐਂਟਰੀ ਨਾਲ ਹਾਲਾਂਕਿ ਡਿਵਾਈਸ ਦੀਆਂ ਕਈ ਫੋਟੋਆਂ ਸਾਹਮਣੇ ਨਹੀਂ ਆਈਆਂ ਹਨ। ਸਾਹਮਣੇ ਆਈ ਬਾਕੀ ਜ਼ਰੂਰੀ ਜਾਣਕਾਰੀ 'ਚ ਪਤਾ ਚੱਲਿਆ ਹੈ ਕਿ ਇਸ ਦੀ ਲੰਬਾਈ, ਚੌੜਾਈ ਅਤੇ ਮੋਟਾਈ 123.8x52.4x13.1ਮਿਮੀ ਹੋਵੇਗੀ। ਨਾਲ ਹੀ ਇਸ ਦਾ ਵਜ਼ਨ 88 ਗ੍ਰਾਮ ਹੋਵੇਗਾ ਅਤੇ ਡਿਜ਼ਾਈਨ ਦੇ ਮਾਮਲੇ 'ਚ ਇਹ Nokia 220 4G ਵਰਗਾ ਦਿਖ ਸਕਦਾ ਹੈ।
ਸੰਭਾਵਿਤ ਫੀਚਰਸ
ਐਂਡ੍ਰਾਇਡ ਓ.ਐੱਸ. ਸਪੋਰਟ ਵਾਲੇ ਇਸ ਡਿਵਾਈਸ 'ਚ 2.4 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 240x320 ਪਿਕਸਲ ਦਿੱਤਾ ਗਿਆ ਹੈ। ਲਿਸਟਿੰਗ ਤੋਂ ਪਤਾ ਚੱਲਿਆ ਹੈ ਕਿ ਇਹ ਟੱਚਲੈੱਸ ਫੀਚਰ ਫੋਨ 8ਜੀ.ਬੀ. ਅਤੇ 16 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ Nokia TA-1212 ਨੂੰ ਅਗਲੇ ਕੁਝ ਹਫਤਿਆਂ 'ਚ ਬਾਕੀ ਐਂਡ੍ਰਾਇਡ ਸਮਾਰਟਫੋਨਸ ਨਾਲ ਮਾਰਕੀਟ 'ਚ ਪੇਸ਼ ਕੀਤਾ ਜਾਵੇਗਾ।
ਪਹਿਲੀ ਵਾਰ ਫੀਚਰ ਫੋਨ 'ਚ ਐਂਡ੍ਰਾਇਡ
ਨੋਕੀਆ ਦਾ ਫੀਚਰ ਫੋਨ ਜੇਕਰ ਐਂਡ੍ਰਾਇਡ ਸਪੋਰਟ ਨਾਲ ਆਉਂਦਾ ਹੈ ਤਾਂ ਇਹ ਦੁਨੀਆ ਦਾ ਪਹਿਲਾ ਫੀਚਰ ਫੋਨ ਹੋਵੇਗਾ ਜਿਸ 'ਚ ਐਂਡ੍ਰਾਇਡ ਆਪਰੇਟਿੰਗ ਸਿਸਟਮ ਯੂਜ਼ਰਸ ਨੂੰ ਮਿਲੇਗਾ। ਜ਼ਿਆਦਾਤਰ ਫੀਚਰ ਫੋਨ ਫਿਲਹਾਲ KaiOS 'ਤੇ ਕੰਮ ਕਰਦੇ ਹਨ ਅਤੇ ਐਂਡ੍ਰਾਇਡ ਸਿਰਫ ਟੱਚ ਸਕਰੀਨ ਡਿਵਾਈਸੇਜ 'ਚ ਦਿੱਤੀ ਗਈ ਹੈ। ਐੱਚ.ਐੱਮ.ਬੀ. ਗਲੋਬਲ ਵੱਲੋਂ ਫਿਲਹਾਲ ਆਫੀਸ਼ਅਲ ਇਸ ਫੋਨ ਨਾਲ ਜੁੜੀ ਡੀਟੇਲਸ ਸ਼ੇਅਰ ਨਹੀਂ ਕੀਤੀ ਗਈ ਹੈ।
ਸ਼ਿਓਮੀ ਦਾ ਖਾਸ FAN, ਸਮਾਰਟ ਫੋਨ ਨੂੰ ਦੋ ਮਿੰਟ 'ਚ ਕਰ ਦਿੰਦਾ ਹੈ ਕੂਲ
NEXT STORY