ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਵੱਲੋਂ ਭਾਰਤੀ ਬਾਜ਼ਾਰ ’ਚ ਪਿਛਲੇ ਮਹੀਨੇ Nokia 6.2 ਸਮਾਰਟਫੋਨ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ IFA 2019 ’ਚ ਪੇਸ਼ ਕੀਤਾ ਗਿਆ ਸੀ ਅਤੇ ਲਾਂਚ ਤੋਂ ਬਾਅਦ ਹੀ ਇਸ ਡਿਵਾਈਸ ਨੂੰ ਕਈ ਪ੍ਰਾਈਜ਼ ਕੱਟ ਮਿਲ ਚੁੱਕੇ ਹਨ। ਨਵੇਂ Nokia 6.2 ਪ੍ਰਾਈਜ਼ ਕੱਟ ਤੋਂ ਬਾਅਦ ਇਹ ਡਿਵਾਈਸ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ।
ਪਿਛਲੇ ਹਫਤੇ ਹੀ ਐਮਾਜ਼ੋਨ ਇੰਡੀਆ ਨੇ ਕਈ ਨੋਕੀਆ ਸਮਾਰਟਫੋਨ ਲਈ ਪ੍ਰਾਈਜ਼ ਕੱਟ ਕੀਤਾ ਹੈ। ਇਸ ਲਿਸਟ ’ਚ Nokia 6.2 ਵੀ ਸ਼ਾਮਲ ਹੈ, ਜਿਸ ਨੂੰ 15,999 ਰੁਪਏ ਦੇ ਪ੍ਰਾਈਜ਼ ਟੈਗ ’ਤੇ ਲਾਂਚ ਕੀਤਾ ਗਿਆ ਸੀ। ਪਿਛਲੇ ਹਫਤੇ ਮਿਲੇ ਪ੍ਰਾਈਜ਼ ਕੱਟ ਤੋਂ ਬਾਅਦ ਇਸ ਡਿਵਾਈਸ ਨੂੰ ਹੁਣ 14,349 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ ਇੰਡੀਆ ’ਤੇ ਇਹ ਡਿਵਾਈਸ ਇਸ ਤੋਂ ਵੀ ਘੱਟ ਕੀਮਤ ’ਤੇ ਲਿਸਟਿਡ ਹੈ ਅਤੇ Nokia 6.2 ਨੂੰ 14,325 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ ਗਾਹਕਾਂ ਨੂੰ ਇਸ ਨੂੰ ਖਰੀਦਣ ’ਤੇ ਕੁਝ ਆਫਰਜ਼ ਮਿਲ ਰਹੇ ਹਨ, ਜਿਨ੍ਹਾਂ ’ਚ 7,450 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਸ਼ਾਮਲ ਹੈ।
Yamaha ਦੀਆਂ 13,348 ਬਾਈਕਸ ’ਚ ਆਈ ਖਰਾਬੀ, ਕੰਪਨੀ ਨੇ ਕੀਤਾ ਰੀਕਾਲ
NEXT STORY