ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਭੜਕੀ ਜੰਗ ਵਿਚਾਲੇ ਸਾਊਦੀ ਅਰਬ ਦੇ ਏਅਰਪੋਰਟਾਂ ਅਤੇ ਸਿਵਲ ਟਿਕਾਣਿਆਂ 'ਤੇ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਜਾ ਰਹੇ ਭਿਆਨਕ ਹਮਲਿਆਂ 'ਚ ਭਾਰਤੀ ਨਾਗਰਿਕ ਵੀ ਸ਼ਿਕਾਰ ਹੋ ਰਹੇ ਹਨ। ਇਸੇ ਦੌਰਾਨ ਸਾਊਦੀ ਅਰਬ ਦੇ ਦਮਾਮ ਏਅਰਪੋਰਟ 'ਤੇ ਬੁੱਧਵਾਰ ਰਾਤ ਹੋਏ ਹਮਲੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ, ਸਾਊਦੀ ਅਰਾਮਕੋ ਦੇ ਪ੍ਰਮੁੱਖ ਸ਼ਾਇਬਾਹ ਤੇਲ ਫੀਲਡ 'ਤੇ ਹੋਏ ਡਰੋਨ ਹਮਲੇ 'ਚ ਵੀ ਇੱਕ ਭਾਰਤੀ ਨਾਗਰਿਕ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।
ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੁਸ਼ਟੀ ਕੀਤੀ ਕਿ ਬੁੱਧਵਾਰ ਰਾਤ ਦਮਾਮ ਏਅਰਪੋਰਟ 'ਤੇ ਹੋਏ ਹਮਲੇ 'ਚ ਮਾਰੇ ਗਏ ਦੋ ਵਿਅਕਤੀਆਂ 'ਚੋਂ ਇੱਕ ਭਾਰਤੀ ਸੀ। ਹਮਲੇ 'ਚ ਦੋ ਹੋਰ ਭਾਰਤੀ ਨਾਗਰਿਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਇਸ ਤੋਂ ਬਾਅਦ ਯੂ.ਏ.ਈ. ਸਰਹੱਦ ਨੇੜੇ ਰੂਬ-ਅਲ-ਖਾਲੀ ਰੇਗਿਸਤਾਨ 'ਚ ਸਥਿਤ 'ਸਾਊਦੀ ਅਰਾਮਕੋ' ਦੇ ਸ਼ਾਇਬਾਹ ਤੇਲ ਫੀਲਡ ਵੱਲ ਆ ਰਹੇ ਡਰੋਨ ਨੂੰ ਸਾਊਦੀ ਏਅਰ ਡਿਫੈਂਸ ਨੇ ਹਵਾ 'ਚ ਹੀ ਤਬਾਹ ਕਰ ਦਿੱਤਾ। ਹਾਲਾਂਕਿ, ਡਰੋਨ ਦਾ ਮਲਬਾ ਬਾਹਰ ਖੜ੍ਹੇ ਇੱਕ ਵਾਹਨ 'ਤੇ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ 2 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 1 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਜ਼ਖਮੀ ਹੋ ਗਏ। ਇਸ ਮਹੀਨੇ ਦੇ ਸ਼ੁਰੂ ਵਿੱਚ ਰਿਆਧ ਦੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹਮਲੇ 'ਚ ਵੀ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ ਸੀ।

ਇਹ ਵੀ ਪੜ੍ਹੋ- 'ਛੇਤੀ ਸਾਊਦੀ ਅਰਬ ਤੋਂ ਨਿਕਲ ਜਾਓ..!', ਹੂਤੀਆਂ ਦੇ ਹਮਲਿਆਂ ਵਿਚਾਲੇ ਅਮਰੀਕਾ ਨੇ ਜਾਰੀ ਕੀਤੇ ਹੁਕਮ
ਇਨ੍ਹਾਂ ਹਮਲਿਆਂ ਵਿਚਾਲੇ ਸਾਊਦੀ ਅਰਬ 'ਚ ਰਹਿ ਰਹੇ ਲਗਭਗ 27 ਲੱਖ ਭਾਰਤੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।। ਇਸ ਅਨੁਸਾਰ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ, ਹਵਾਈ ਹਮਲਿਆਂ ਜਾਂ ਡਰੋਨ ਵਾਰਨਿੰਗ ਦੌਰਾਨ ਸੁਰੱਖਿਅਤ ਸਥਾਨਾਂ 'ਚ ਸ਼ਰਨ ਲੈਣ, ਹਮਲਿਆਂ ਦੌਰਾਨ ਤਸਵੀਰਾਂ ਜਾਂ ਵੀਡੀਓਜ਼ ਦੀ ਰਿਕਾਰਡਿੰਗ ਤੇ ਸ਼ੇਅਰਿੰਗ 'ਤੇ ਰੋਕ ਲਗਾਉਣ ਵਰਗੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਭਾਰਤ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਜੰਗ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਊਨਾ ਪ੍ਰਸ਼ਾਸਨ ਦਾ ਵੱਡਾ ਫੈਸਲਾ: ਦੀਵਾਲੀ 'ਤੇ ਸਿਰਫ਼ ਗ੍ਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਮਿਲੀ ਇਜਾਜ਼ਤ
NEXT STORY