ਜਲੰਧਰ- ਐੱਚ.ਐੱਮ.ਡੀ. ਗਲੋਬਲ ਨੇ ਇਸ ਸਾਲ ਨੋਕੀਆ ਸਮਾਰਟਫੋਨ ਨੂੰ ਇਕ ਵਾਰ ਫਿਰ ਮੋਬਾਇਲ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਵਾਰ ਨੋਕੀਆ ਦੇ ਫੋਨਸ ਨੂੰ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਤੱਕ ਕੰਪਨੀ ਨੇ Nokia 6, Nokia 8, Nokia 5 ਅਤੇ Nokia 3 ਦੇ ਨਾਲ ਚਾਰ ਸਮਾਰਟਫੋਨਸ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਕੰਪਨੀ ਇਸ ਸਾਲ ਦੇ ਅਖੀਰ ਤੱਕ Nokia 2 ਅਤੇ Nokia 9 ਪੇਸ਼ ਕਰ ਸਕਦੀ ਹੈ। ਉਥੇ ਹੀ ਕੰਪਨੀ ਮੁਤਾਬਕ ਹੁਣ ਤੱਕ ਮਿਲੀਅਨ ਨੋਕੀਆ ਐਂਡਰਾਇਡ ਸਮਾਰਟਫੋਨ ਵੇਚੇ ਜਾ ਚੁੱਕੇ ਹਨ।
ਇਸ ਫਿਗਰ ਨੂੰ NokiaPowerUser ਦੀ ਇਕ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਨੋਕੀਆ ਮੋਬਾਇਲ ਸਪੋਰਟ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਨੂੰ ਮਿਲੀਅਨ ਤੋਂ 5 ਮਿਲੀਅਨ ਦੇ ਵਿਚ ਡਾਊਨਲੋਡ ਕੀਤਾ ਗਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਤੱਕ ਜੇਕਰ ਇੰਨੀਆਂ ਐਪਸ ਡਾਊਨਲੋਡ ਹੋਈਆਂ ਹਨ ਤਾਂ ਇੰਨੇ ਹੀ ਫੋਨਸ ਵੇਚੇ ਗਏ ਹੋਣਗੇ। ਇਸ ਸਾਲ ਦੀ ਸ਼ੁਰੂਆਤ 'ਚ ਨੋਕੀਆ 6 ਸਮਾਰਟਫੋਨ ਨੂੰ ਪੇਸ਼ ਕੀਤਾ ਗਿਆ ਸੀ ਜੋ ਕੁਝ ਹੀ ਮਿੰਟਾਂ 'ਚ ਆਊਟ ਆਫ ਸਟਾਕ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿਚ ਐੱਚ.ਐੱਮ.ਡੀ. ਗਲੋਬਲ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਦੇ ਅੰਤ ਤੱਕ ਨੋਕੀਆ 3, ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨ ਨੂੰ ਵੀ ਐਂਡਰਾਇਡ 8.0 ਓਰਿਓ ਅਪਡੇਟ ਮਿਲ ਜਾਵੇਗੀ। ਉਥੇ ਹੀ ਇਸ ਤੋਂ ਬਾਅਦ ਕੰਪਨੀ ਨੇ ਐਲਾਨ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਸਾਰੇ ਸਮਾਰਟਫੋਨਸ ਲਈ ਐਂਡਰਾਇਡ ਪੀ ਅਪਡੇਟ ਵੀ ਜਾਰੀ ਕੀਤੀ ਜਾਵੇਗੀ।
ਫੁੱਲ ਟੱਚ ਸਕਰੀਨ ਅਤੇ ਵੱਡੀ ਬੈਟਰੀ ਨਾਲ ਲਾਂਚ ਹੋਇਆ Blackberry Motion ਸਮਾਰਟਫੋਨ
NEXT STORY