ਗੈਜੇਟ ਡੈਸਕ– ਨੋਕੀਆ ਸਮਾਰਟਫੋਨ ਬਣਾਉਣ ਵਾਲੀ HMD Global ਨੇ ਭਾਰਤ ’ਚ ਆਪਣਾ ਨਵਾਂ ਟੈਬਲੇਟ Nokia T20 ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 15,499 ਰੁਪਏ ਹੈ। Nokia T20 ਨੂੰ ਭਾਰਤ ’ਚ ਗਲੋਬਲ ਲਾਂਚ ਦੇ ਇਕ ਮਹੀਨੇ ਬਾਅਦ ਪੇਸ਼ ਕੀਤਾ ਗਿਆ ਹੈ। Nokia T20 ਟੈਬਲੇਟ ਨੂੰ ਬ੍ਰਾਂਡ ਨਿਊ ਟੀ-ਸੀਰੀਜ਼ ਤਹਿਤ ਉਤਾਰਿਆ ਗਿਆ ਹੈ। ਨੋਕੀਆ ਵਲੋਂ ਟੈਬਲੇਟ ਟੈਬਲੇਟ ’ਚ ਦਮਦਾਰ ਬੈਟਰੀ ਲਾਈਫ ਦਾ ਵਾਅਵਾ ਕੀਤਾ ਗਿਆ ਹੈ। ਇਸ ਵਿਚ ਕ੍ਰਿਸਟਲ ਕਲੀਅਰ 2ਕੇ ਸਕਰੀਨ ਦਿੱਤੀ ਗਈ ਹੈ। ਇਹ ਤਿੰਨ ਸਾਲ ਮੰਥਲੀ ਸਕਿਓਰਿਟੀ ਅਪਡੇਟ ਨਾਲ ਆਏਗਾ। ਨਾਲ ਹੀ ਦੋ ਸਾਲਾਂ ਤਕ ਫ੍ਰੀ ਆਪਰੇਟਿੰਗ ਸਿਸਟਮ (ਓ.ਐੱਸ.) ਅਪਗ੍ਰੇਡ ਮਿਲੇਗਾ।
ਕੀਮਤ ਤੇ ਉਪਲੱਬਧਤਾ
Nokia T20 ਟੈਬਲੇਟ ਤਿੰਨ ਵੇਰੀਐਂਟ ’ਚ ਆਏਗਾ। ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਈ-ਫਾਈ ਵੇਰੀਐਂਟ ਦੀ ਕੀਮਤ 15,499 ਰੁਪਏ ਹੈ। ਜਦਕਿ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਈ-ਫਾਈ ਵੇਰੀਐਂਟ 16,499 ਰੁਪਏ ’ਚ ਆਏਗਾ। ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਐੱਲ.ਟੀ.ਈ. ਪਲੱਸ ਵਾਈ-ਫਾਈ ਵੇਰੀਐਂਟ ਦੀ ਕੀਮਤ 18,499 ਰੁਪਏ ਹੈ। ਨੋਕੀਆ ਟੀ20 ਭਾਰਤ ’ਚ ਨੀਲੇ ਰੰਗ ’ਚ ਆਏਗਾ। ਇਸ ਨੂੰ ਲੀਡਿੰਗ ਆਫਲਾਈਨ ਰਿਟੇਲ ਸਟੋਰਾਂ ਅਤੇ ਨੋਕੀਆ ਡਾਟਕਾਮ ਤੋਂ ਅੱਜ ਤੋਂ ਹੀ ਖਰੀਦਿਆ ਜਾ ਸਕੇਗਾ। ਜਦਕਿ ਫਲਿਪਕਾਰਟ ’ਤੇ ਇਸ ਦੀ ਵਿਕਰੀ 2 ਨਵੰਬਰ ਤੋਂ ਸ਼ੁਰੂ ਹੋਵੇਗੀ।
ਫੀਚਰਜ਼
ਨੋਕੀਆ ਟੀ20 ਟੈਬਲੇਟ ਦਾ ਸਕਰੀਨ ਸਾਈਜ਼ 10.4 ਇੰਚ ਹੈ। ਜਦਕਿ ਸਕਰੀਨ ਰੈਜ਼ੋਲਿਊਸ਼ਨ 1200x2000 ਪਿਕਸਲ ਹੈ। ਇਸ ਵਿਚ 400 ਨਿਟਸ ਦੀ ਪੀਕ ਬ੍ਰਾਈਟਨੈੱਸ ਵੀ ਦਿੱਤੀ ਗਈ ਹੈ। ਇਸ ਵਿਚ 512 ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦਿੱਤਾ ਗਿਆ ਹੈ। ਨੋਕੀਆ ਟੀ20 ਟੈਬਲੇ 8 ਮੈਗਾਪਿਕਸਲ ਰੀਅਰ ਕੈਮਰੇ, ਆਟੋ ਫੋਕਸ ਕੈਮਰਾ, ਐੱਲ.ਈ.ਡੀ. ਫਲੈਸ਼ ਲਾਈਟ ਸਪੋਰਟ ਨਾਲ ਆਉਂਦਾ ਹੈ। ਜਦਕਿ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਇਹ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ।
ਟੈਬਲੇਟ ’ਚ 8200mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਸਿੰਗਲ ਚਾਰਜ ’ਚ 15 ਘੰਟਿਆਂ ਤਕ ਚਲਾਇਆ ਜਾ ਸਕੇਗਾ। ਨਾਲ ਹੀ 10 ਘੰਟਿਆਂ ਦੀ ਕਾਲਿੰਗ ਮਿਲੇਗੀ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
NEXT STORY