ਜਲੰਧਰ- ਫਿਨਲੈਂਡ ਦੀ ਕੰਪਨੀ ਨੋਕੀਆ ਸਾਲ 2017 'ਚ ਆਯੋਜਿਤ ਹੋਣ ਵਾਲਾ ਮੋਬਾਇਲ ਵਰਲਡ ਕਾਂਗਰੇਸ (MW3 2017) ਇਵੈਂਟ ਦੌਰਾਨ ਆਪਣੇ ਨਵੇਂ ਸਮਾਰਟਫੋਨ ਦਾ ਪ੍ਰਦਰਸ਼ਨ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਹੁਣ ਤੱਕ ਇਸ ਸਮਾਰਟਫੋਨ ਦੇ ਬਾਰੇ 'ਚ ਕਈ ਜਾਣਕਾਰੀਆਂ ਸਾਹਮਣੇ ਆ ਆਈਆਾਂ ਹਨ। ਜਿਨ੍ਹਾਂ 'ਚ ਨੋਕੀਆ ਦੇ ਦੋ ਸਮਾਰਟਫੋਨ ਨੋਕੀਆ Z2 ਪਲੱਸ ਅਤੇ ਨੋਕੀਆ ਪੀ ਦੀ ਇਮੇਜ਼. ਸਪੈਸੀਫਿਕੇਸ਼ਨ ਅਤੇ ਕੁਝ ਫੀਚਰਸ ਸਾਹਮਣੇ ਆਏ ਹਨ।
ਲੀਕ ਹੋਈ ਇਮੇਜ਼ 'ਚ ਸਮਾਰਟਫੋਨ ਦੇ ਫਰੰਟ ਪੈਨਸ 'ਚ 5.2-ਇੰਚ ਦੀ ਡਿਸਪਲੇ ਨੂੰ ਦਿਖਾਇਆ ਗਿਆ ਹੈ। ਇਹ ਸਮਾਰਟਫੋਨ ਦੇ ਫਰੰਟ ਪੈਨਲ ਦੇ ਉਪਰ ਵੱਲ ਨੋਕੀਆ ਦਾ ਲੋਗੋ ਦਿੱਤਾ ਗਿਆ ਹੈ। ਲੀਕ ਹੋਈ ਇਮੇਜ਼ ਨੂੰ ਦੇਖ ਕੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਕੰਪਨੀ ਦੀ ਮਾਧਿਅਮ ਸ਼੍ਰੇਣੀ ਸਮਾਰਟਫੋਨ ਨੋਕੀਆ ਡੀ 1 ਸੀ ਹੋ ਸਕਦਾ ਹੈ। ਜਿਸ ਦੇ ਬਾਰੇ 'ਚ ਕੁਝ ਸਮੇਂ ਪਹਿਲਾ ਵੀ ਕੁਝ ਜਾਣਕਾਰੀਆ ਸਾਹਮਣੇ ਆਈਆ ਸੀ ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਡਿਵਾਈਸ ਐੱਮ. ਡਬਲਯੂ. 2017 'ਚ ਪ੍ਰ ਦਰਸ਼ਿਤ ਹੋਵੇਗਾ ਜਾਂ ਨਹੀਂ।
ਨੋਕੀਆ Z2 ਪਲੱਸ ਅਤੇ ਨੋਕੀਆ ਪੀ ਦੇ ਬਾਰੇ 'ਚ ਬੈਂਚ ਮਾਰਕ ਵੈੱਬਸਾਈਟ ਗੀਕਬੈਂਚ ਦੇ ਮਾਧਿਅਮ ਤੋਂ ਕੁਝ ਜਾਣਕਾਰੀਆਂ ਸਾਹਮਣੇ ਆਈਆ ਸੀ। ਜਿਸ 'ਚ ਇਸ ਸਮਾਰਟਫੋਨ ਨੂੰ 2156 ਸਿੰਗਲ ਕੋਰ ਟੈਸਟ ਸਕੋਰ ਅਤੇ 5217 ਮਲਟੀ ਕੋਰ ਟੈਸਟ ਸਕੋਰ ਪ੍ਰਾਪਤ ਹੋਏ ਹਨ। ਇਹ ਸਮਾਰਟਫੋਨ 1.77 ਗੀਗਾਹਟਰਜ਼ ਕਵਾਲਕਮ ਕਵਾਡਕੋਰ ਪ੍ਰੋਸੈਸਰ 'ਤੇ ਪੇਸ਼ ਹੋਵੇਗਾ। ਉੱਥੇ ਹੀ ਇਕ ਹੋਰ ਲੀਕ ਖਬਰ ਦੇ ਮੁਤਾਬਕ ਇਸ 'ਚ ਕੰਪਨੀ ਨੋਕੀਆ ਜ਼ੈੱਡ 2 ਪਲੱਸ ਨੂੰ ਕਵਾਲਕਮ ਸਨੈਪਡ੍ਰੈਗਨ 820 ਚਿੱਪਸੈੱਟ 'ਤੇ ਪੇਸ਼ ਕਰ ਸਕਦੀ ਹੈ। ਇਹ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਹੋਵੇਗਾ ਅਤੇ ਇਸ 'ਚ 4GB ਰੈਮ ਹੋ ਸਕਦੀ ਹੈ।
ਉੱਥੇ ਹੀ ਨੋਕੀਆ ਪੀ ਸਮਾਰਟਫੋਨ ਵੀ ਪ੍ਰੀਮੀਅਰ ਫਲੈਗਸ਼ਿਪ ਸ਼੍ਰੇਣੀ ਦਾ ਹੈੱਡਸੈੱਟ ਹੋਵੇਗਾ। ਇਸ ਦੇ ਬਾਰੇ 'ਚ ਹਾਲ ਹੀ 'ਚ ਵੇਈਬੋ ਵੈੱਬਸਾਈਟ 'ਤੇ ਕੁਝ ਫੀਚਰਸ ਦੇ ਸੰਕੇਤ ਦਿੱਤੇ ਗਏ ਸੀ। ਲੀਕ ਜਾਣਕਾਰੀ ਦੇ ਅਨੁਸਾਰ ਨੋਕੀਆ ਪੀ ਸਮਾਰਟਫੋਨ ਨੂੰ ਡਿਜ਼ਾਈਨ ਆਈਫੋਨ ਨਾਲ ਕਾਫੀ ਮਿਲਦਾ-ਜੁਲਦਾ ਹੋ ਸਕਦਾ ਹੈ। ਨੋਕੀਆ ਪੀ 'ਚ ਕਵਾਡ ਐੱਚ. ਡੀ. ਰੈਜ਼ੋਲਿਊਸ਼ਨ ਵਾਲਾ ਡਿਸਪਲੇ ਹੋਵੇਗਾ। ਇਹ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਕੰਮ ਕਰਦਾ ਹੈ ਅਤੇ ਇਸ 'ਚ 6GB ਰੈਮ ਹੋ ਸਕਦੀ ਹੈ। ਇਸ 'ਚ 23MP ਦਾ ਰਿਅਰ ਕੈਮਰਾ ਹੋਵੇਗਾ।
ਜਨਵਰੀ 2017 ਤੋਂ ਮਹਿੰਦਰਾ ਵਧਾਏਗੀ ਵਾਹਨਾਂ ਦੀਆਂ ਕੀਮਤਾਂ
NEXT STORY