ਜਲੰਧਰ-ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ HMD ਗਲੋਬਲ ਨੇ ਆਈਕਾਨਿਕ ਫੀਚਰ ਫੋਨ ਨੋਕੀਆ 3310 (2017) ਭਾਰਤ 'ਚ ਲਾਂਚ ਕਰ ਦਿੱਤਾ ਹੈ। ਨੋਕੀਆ 3310 ਅੱਜ ਤੋਂ ਦੇਸ਼ ਦੇ ਨੋਕੀਆ ਦੇ ਸਾਰੇ ਆਫਲਾਈਨ ਸਟੋਰਸ 'ਚ ਵਿਕਰੀ ਲਈ ਉਪਲੱਬਧ ਹੈ। ਨੋਕੀਆ 3310 ਫੋਨ ਦੀ ਕੀਮਤ 3310 ਰੁਪਏ ਹੀ ਰੱਖੀ ਗਈ ਹੈ। ਐੱਚ. ਐੱਮ. ਡੀ. ਨੇ ਫਰਵਰੀ 'ਚ ਹੋਏ MWC 2017 'ਚ ਇਸ ਨੂੰ ਨੋਕੀਆ 3, ਨੋਕੀਆ5 ਐਂਡਰਾਇਡ ਸਮਾਰਟਫੋਨ ਨਾਲ ਲਾਂਚ ਕੀਤਾ ਸੀ। ਨਵੇਂ ਨੋਕੀਆ 3310 'ਚ ਵੀ ਕੰਪਨੀ ਨੇ ਰਾਊਂਡ ਐੱਜ ਦਿੱਤਾ ਹੈ। ਇਸ ਨਵੇਂ ਨੋਕੀਆ ਡਿਵਾਈਸ ਦੀ ਸਕਰੀਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ 'ਤੇ ਘੱਟ ਰੌਸ਼ਨੀ 'ਚ ਵੀ ਪੜਨਾ ਆਸਾਨ ਹੋਵੇਗਾ, ਬੈਟਰੀ ਦੇ ਲਿਹਾਜ਼ ਤੋਂ ਇਹ ਕਾਫੀ ਜਾਨਦਾਰ ਫੋਨ ਹੈ।
ਪਹਿਲੇ ਨੋਕੀਆ ਹੈਂਡਸੈੱਟ ਦੇ ਮੁਕਾਬਲੇ ਨਵਾਂ ਨੋਕੀਆ 3310(2017) ਕਾਫੀ ਹਲਕਾ ਹੈ, ਇਸ 'ਚ 2.4QGVP ਡਿਸਪਲੇ ਕਵਰਡ ਸਕਰੀਨ ਹੈ, ਜੋ ਪਹਿਲਾਂ ਤੋਂ ਵੱਡਾ ਅਤੇ ਬਿਹਤਰ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਫਲੈਸ਼ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਇਸ ਫੀਚਰ ਫੋਨ ਦੀ ਬੈਟਰੀ ਕਾਫੀ ਜ਼ਬਰਦਸਤ ਹੈ। 1200 ਐੱਮ. ਏ. ਐੱਚ. ਰਿਮੂਵੇਬਲ ਬੈਟਰੀ ਵਾਲੇ ਇਸ ਫੋਨ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 22 ਘੰਟੇ ਤੱਕ ਦਾ ਟਾਕਟਾਈਮ ਦੇਵੇਗੀ। 16 ਐੱਮ. ਬੀ. ਮੈਮਰੀ ਵਾਲੇ ਇਸ 'ਚ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦਿੱਤੇ ਗਏ ਹਨ, ਜਿਸ ਨੂੰ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਨਵੇਂ ਨੋਕੀਆ 3310 'ਚ ਮਾਈਕ੍ਰੋ ਯੂ. ਐੱਸ. ਬੀ. ਪੋਰਟ ਦਿੱਤਾ ਜਾਵੇਗਾ। ਨੋਕੀਆ 3310 'ਚ ਹੈੱਡਫੋਨ ਜੈਕ, ਐੱਫ. ਐੱਮ. ਰੇਡੀਓ, mp3 ਪਲੇਅਰ ਵਰਗੇ ਕਨੈਕਟਿੰਗ ਆਪਸ਼ਨ ਦਿੱਤੇ ਗਏ ਹਨ।
ਫੋਨ 'ਤੇ ਗੇਮ ਖੇਡਣ ਵਾਲਿਆਂ ਲਈ ਇਹ ਜਾਣਕਾਰੀ ਖਾਸ ਹੈ, ਕਿਉਂਕਿ ਇਸ ਗੇਮ ਤੋਂ ਹੀ ਕਈ ਆਪਣੇ ਫੋਨ 'ਤੇ ਗੇਮ ਖੇਡਣਾ ਸਿੱਖਿਆ ਹੋਵੇਗਾ। ਪ੍ਰਸਿੱਧ SNAKE GAME ਦੀ, ਨੋਕੀਆ 3310 ਦੇ ਨਵੇਂ ਰੰਗ ਰੂਪ ਵਾਲੇ ਮਾਡਲ 'ਚ SNAKE GAME ਵੀ ਹੈ, ਜਿਸ ਨੂੰ ਹੁਣ ਕਲਰ ਸਕਰੀਨ ਨਾਲ ਅਪਡੇਟ ਕੀਤਾ ਗਿਆ ਹੈ।
ਆਨਲਾਈਨ ਫੂਡ ਵੈੱਬਸਾਈਟ Zomato ਦੇ 17 million ਯੂਜ਼ਰਸ ਦੇ ਅਕਾਊਂਟ ਹੋਏ ਹੈਕ
NEXT STORY