ਜਲੰਧਰ- ਨੋਕੀਆ ਨੇ ਆਖ਼ਰਕਾਰ MWC ਬਾਰਸਿਲੋਨਾ 2017 'ਚ ਆਪਣੇ ਨਵੇਂ ਐਂਡਰਾਇਡ ਸਮਾਰਟਫੋਨ ਨੋਕੀਆ 3, 5 ਅਤੇ 6 ਡਿਵਾਈਸ ਲਾਂਚ ਕਰ ਦਿੱਤੇ ਹਨ। ਹੁਣ ਕੰਪਨੀ ਨੇ ਭਾਰਤ 'ਚ ਆਪਣੇ ਇਨ੍ਹਾਂ ਸਮਾਰਟਫੋਨ ਨੂੰ ਲਾਂਚ ਕਰਨ ਦੀ ਜਾਣਕਾਰੀ ਦਿਤੀ ਹੈ। ਫੋਨਅਰੀਨਾ ਦੇ ਨਾਲ ਗੱਲਬਾਤ ਦੌਰਾਨ ਐੱਚ. ਐੱਮ. ਡੀ. ਗਲੋਬਲ ਨੇ ਭਾਰਤ 'ਚ ਉਪ-ਪ੍ਰਧਾਨ ਅਜੇ ਮਹਿਤਾ ਨੇ ਦੱਸਿਆ ਹੈ ਕਿ ਐੱਚ. ਐੱਮ. ਡੀ. ਪਹਿਲੇ ਦਿਨ ਤੋਂ ਹੀ ਫਾਕਸਕਾਨ ਦੇ ਰਾਹੀ ਇਸ ਫੋਨ ਨੂੰ ਭਾਰਤ 'ਚ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਨਵੇਂ ਨੋਕੀਆ ਐਂਡਰਾਇਡ ਫੋਨ ਇਸ ਸਾਲ ਜੂਨ 'ਚ ਭਾਰਤ 'ਚ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨੋਕੀਆ ਦੇ ਫੋਨ ਨੂੰ ਭਾਰਤ 'ਚ ਡਿਸਟਰੀਬਿਊਟਰ ਦੇ ਨਾਲ ਸਾਂਝੇਦਾਰੀ ਦੇ ਤਹਿਤ ਆਫਲਾਈਨ ਅਤੇ ਆਨਲਾਈਨ ਵੇਚਿਆ ਜਾਵੇਗਾ। ਐੱਚ. ਐੱਮ. ਡੀ. ਦਾ ਧਿਆਨ ਆਫਟਰ ਸੇਲ ਸਰਵਿਸ 'ਤੇ ਵੀ ਰਹੇਗਾ ਅਤੇ ਦੇਸ਼ 'ਚ ਕੰਪਨੀ ਸਰਵਿਸ
ਸੈਂਟਰ ਦਾ ਨੈੱਟਵਰਕ ਤਿਆਰ ਕਰੇਗੀ।
ਨੋਕੀਆ 3 ਦੀ ਕੀਮਤ 139 ਯੂਰੋ (ਲਗਭਗ 10,000 ਰੁਪਏ), ਨੋਕੀਆ 5 ਦੀ ਕੀਮਤ 189 ਯੂਰੋ (ਲਗਭਗ 13,000 ਰੁਪਏ), ਜਦ ਕਿ ਨੋਕੀਆ 6 ਦੀ ਕੀਮਤ 229 ਯੂਰੋ (ਲਗਭਗ 16,000 ਰੁਪਏ) ਹੋਣ ਦੀ ਉਮੀਦ ਹੈ। ਹੋ ਸਕਦਾ ਹੈ ਕਿ ਭਾਰਤ 'ਚ ਇਨ੍ਹਾਂ ਫੋਨਜ਼ ਦੀ ਕੀਮਤ ਘੱਟ ਹੋਵੇ ਕਿਉਂਕਿ ਕੰਪਨੀ ਦਾ ਟੀਚਾ ਇਸ ਫੋਨ ਨੂੰ ਭਾਰਤ 'ਚ ਬਣਾਉਣ ਦਾ ਹੈ ਜਿਸ ਨਾਲ ਇਮਪੋਰਟ ਫੀਸ 'ਚ ਕਮੀ ਹੋ ਸਕਦੀ ਹੈ। ਨੋਕੀਆ ਨੇ MWC 2017 'ਚ ਹੀ ਆਪਣੇ ਲੋਕਪ੍ਰਿਅ ਫੀਚਰ ਫੋਨ ਨੋਕੀਆ 3310 ਦੇ ਨਵੇਂ ਵੈਰੀਐਂਟ ਨੂੰ ਇਕ ਨਵੇਂ ਅਵਤਾਰ 'ਚ ਲਾਂਚ ਕੀਤਾ ਹੈ ਅਤੇ ਜਲਦੀ ਹੀ ਇਸ ਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਭਾਰਤ 'ਚ ਲਾਂਚ ਹੋਣ ਵਾਲੇ ਸਾਰੇ ਨੋਕੀਆ ਫੋਨ ਡਿਊਲ ਸਿਮ ਹੋਣਗੇ। ਨੋਕੀਆ 3, 5, 6 ਜਿਓ ਦੇ 4G VOLTE ਨੈੱਟਵਰਕ ਨੂੰ ਸਪੋਟ ਕਰਨਗੇ।
ਨਵਾਂ ਨੋਕੀਆ 3310 (2017) ਹੈਂਡਸੈੱਟ 22 ਘੰਟੇ ਦੇ ਟਾਕਟਾਈਮ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਮਹੀਨੇ ਭਰ ਦਾ ਸਟੈਂਡਬਾਈ ਟਾਈਮ ਦੇਵੇਗੀ। ਨੋਕੀਆ 3310 ਦੇ ਨਾਲ ਕੰਪਨੀ ਦੀ ਲੋਕਪ੍ਰਿਅ ਸਨੇਕ ਗੇਮ ਦੀ ਵਾਪਸੀ ਹੋਈ ਹੈ। ਨੋਕੀਆ 3310 ਸਮਾਰਟਫੋਨ ਗਲਾਸ ਫਿਨਿਸ਼ ਵਾਲੇ ਵਾਰਮ ਲਾਲ ਅਤੇ ਪੀਲੇ ਕਲਰ ਮੈਟੇ ਫਿਨਿਸ਼ ਵਾਲੇ ਡਾਰਕ ਬਲੂ ਅਤੇ ਗਰੇ ਕਲਰ 'ਚ ਮਿਲੇਗਾ।
ਹੁਣ ਗੇਮਜ਼ ਰਾਹੀ ਪੜ੍ਹਾਇਆ ਜਾਵੇਗਾ ਸੜਕ ਸੁਰੱਖਿਆ ਦਾ ਪਾਠ
NEXT STORY