ਗੈਜੇਟ ਡੈਸਕ- ਨੋਕੀਆ ਨੇ ਆਪਣਾ ਨਵਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Nokia X30 5G ਨੂੰ ਹੁਣ ਭਾਰਤ 'ਚ ਲਾਂਚ ਕੀਤਾ ਹੈ। ਗਲੋਬਲ ਬਾਜ਼ਾਰ 'ਚ ਇਹ ਫੋਨ ਸਤੰਬਰ 2020 'ਚ ਹੋਏ ਆਈ.ਐੱਫ.ਏ. ਈਵੈਂਟ 'ਚ ਲਾਂਚ ਹੋਇਆ ਸੀ। ਇਸ ਵਿਚ ਤੁਹਾਨੂੰ 90Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਮਿਲਦੀ ਹੈ। ਇਸ ਵਿਚ ਆਕਟਾ-ਕੋਰ ਪ੍ਰੋਸੈਸਰ ਦਿੱਤ ਗਿਆ ਹੈ, ਜੋ ਕੀਮਤ ਦੇ ਹਿਸਾਬ ਨਾਲ ਕਾਫੀ ਲੋਅ ਲਗਦਾ ਹੈ।
ਫੋਨ 'ਚ 4200mAh ਦੀ ਬੈਟਰੀ ਮਿਲੇਗੀ, ਜੋ 33 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ ਕਾਫੀ ਜ਼ਿਆਦਾ ਰੱਖੀ ਹੈ। ਇਨ੍ਹਾਂ ਫੀਚਰਜ਼ ਦੇ ਨਾਲ ਤੁਹਾਨੂੰ ਜ਼ਿਆਦਾਤਰ ਫੋਨ ਬਾਜ਼ਾਰ 'ਚ 20 ਹਜ਼ਾਰ ਰੁਪਏ ਦੇ ਬਜਟ 'ਚ ਮਿਲ ਜਾਂਦੇ ਹਨ।
Nokia X30 5G ਦੀ ਕੀਮਤ
ਨੋਕੀਆ ਦਾ ਇਹ ਫੋਨ ਦੋ ਰੰਗਾਂ- ਆਈਸ ਵਾਈਸ ਅਤੇ ਕਲਾਊਡੀ ਬਲਿਊ 'ਚ ਆਉਂਦਾ ਹੈ। ਹੈਂਡਸੈੱਟ ਦੀ ਕੀਮਤ 48,999 ਰੁਪਏ ਹੈ। ਫੋਨ ਸਿੰਗਲ ਸਟੋਰੇਜ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ 'ਚ ਆਉਂਦਾ ਹੈ। ਫਿਲਹਾਲ ਤੁਸੀਂ ਇਸ ਫੋਨ ਨੂੰ ਪ੍ਰੀਬੁੱਕ ਕਰ ਸਕਦੇ ਹੋ।
ਫੋਨ ਨੋਕੀਆ ਦੀ ਅਧਿਕਾਰਤ ਵੈੱਬਸਾਈਟ, ਐਮਾਜ਼ੋਨ ਅਤੇ ਰਿਟੇਲ ਆਊਟਲੇਟਸ 'ਤੇ ਉਪਲੱਬਧ ਹੋਵੇਗਾ। ਇਸਦੀ ਸੇਲ 20 ਫਰਵਰੀ ਨੂੰ ਸ਼ੁਰੂ ਹੋਵੇਗੀ। ਸਮਾਰਟਫੋਨ 'ਤੇ 1000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਗਾਹਕਾਂ ਨੂੰ Nokia Comfort Earbuds ਅਤੇ 33 ਵਾਟ ਦਾ ਚਾਰਜਰ ਫ੍ਰੀ ਮਿਲੇਗਾ।
Nokia X30 5G ਦੇ ਫੀਚਰਜ਼
Nokia X30 5G 'ਚ 6.3 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਹੈਂਡਸੈੱਟ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ 'ਚ 8 ਜੀ.ਬੀ. ਰੈਮ+256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ ਐਂਡਰਾਇਡ 12 ਦੇ ਨਾਲ ਆਉਂਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 13 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮਿਲੇਗਾ। ਫਰੰਟ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ 4200mAh ਦੀ ਬੈਟਰੀ ਅਤੇ 33 ਵਾਟ ਦੀ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।
Gizmore ਨੇ ਲਾਂਚ ਕੀਤੀ ਬਲੂਟੁੱਥ ਕਾਲਿੰਗ ਵਾਲੀ ਸਮਰਾਟਵਾਚ, ਜਾਣੋ ਕੀਮਤ
NEXT STORY