ਜਲੰਧਰ : ਜਦੋਂ ਤੁਸੀਂ ਫਾਸਿਲ ਬ੍ਰਾਂਡ ਬਾਰੇ ਸੁਣਦੇ ਹੋ ਤਾਂ ਤੁਹਾਡੇ ਮਨ 'ਚ ਵਾਚ, ਲੈਦਰ ਪ੍ਰੋਡਕਟ ਅਤੇ ਹੋਰ ਅਸੈੱਸਰੀਜ਼ ਬਾਰੇ ਖਿਆਲ ਆਉਂਦਾ ਹੋਵੇਗਾ । ਤੁਸੀਂ ਇਸ ਕੰਪਨੀ ਦੇ ਟੈੱਕ ਪ੍ਰੋਡਕਟ ਬਾਰੇ ਸ਼ਾਇਦ ਨਹੀਂ ਸੋਚਿਆ ਹੋਵੇਗਾ। ਫਿਰ ਵੀ ਫਾਸਿਲ ਦਾ ਪਹਿਨਣ ਲਾਇਕ ਡਿਵਾਈਸ ਬਣਾਉਣ ਵਿਚ ਲੰਬਾ ਅਤੇ ਗੁੰਝਲਦਾਰ ਇਤਿਹਾਸ ਹੈ। ਸਾਲ 2014 ਵਿਚ ਕੰਪਨੀ ਨੇ ਮਾਈਕ੍ਰੋਸਾਫਟ ਲਈ ਸਪੌਟਵਾਚ ਨੂੰ ਬਣਾਇਆ ਅਤੇ ਇਹ ਅੱਜ ਦੀ ਸਮਾਰਟਵਾਚ ਦੇ ਰੂਪ ਵਿਚ ਆਰੰਭ ਦਾ ਸੰਸਕਰਨ ਸੀ । ਸਾਲ ਬਾਅਦ ਫਾਸਿਲ ਨੇ Fossil Abacus Wrist PDA ਨੂੰ ਪੇਸ਼ ਕੀਤਾ, ਜੋ ਪਾਲਮ ਓ. ਐੱਸ. 'ਤੇ ਆਧਾਰਿਤ ਵਾਚ ਸੀ, ਜੋ Zagat, Tetris ਅਤੇ Metro Navigator ਦੀ ਤਰ੍ਹਾਂ ਕੰਮ ਕਰਦੀ ਹੈ।
ਫਾਸਿਲ ਦੇ ਇਹ ਪ੍ਰੋਡਕਟ ਗੇਮ ਚੇਂਜਰ ਤਾਂ ਸਾਬਿਤ ਨਹੀਂ ਹੋਏ ਪਰ ਕੰਪਨੀ ਇਥੇ ਰੁਕਣ ਵਾਲੀ ਨਹੀਂ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਫਾਸਿਲ ਨੇ ਕੈਲੀਫੋਰਨੀਆ ਸਥਿਤ ਸਟਾਰਟਅਪ Misfit ਦਾ ਐਕਵਾਇਰ ਕੀਤਾ ਸੀ, ਜੋ ਗਹਿਣੇ ਵਾਂਗ ਪਹਿਨਣ ਲਾਇਕ ਡਿਵਾਈਸ ਅਤੇ ਜ਼ਿਆਦਾ ਦੇਰ ਤਕ ਚੱਲਣ ਵਾਲੀ ਬੈਟਰੀ ਬਣਾਉਂਦੀ ਹੈ। ਹੁਣ ਫਾਸਿਲ ਨੇ ਲੇਟੈਸਟ ਪਹਿਨਣ ਲਾਇਕ ਡਿਵਾਈਸ ਬਣਾਇਆ ਹੈ ਪਰ ਇਸ ਵਾਰ ਇਸ ਨੂੰ ਇੰਟੇਲ ਟੈੱਕ ਨਾਲ ਮਿਲ ਕੇ ਬਣਾਇਆ ਗਿਆ ਹੈ। Fossil Q Dreamer ਨੂੰ ਔਰਤਾਂ ਲਈ ਬਣਾਇਆ ਗਿਆ ਹੈ ਅਤੇ ਇਸ ਦੀ ਕੀਮਤ 125 ਡਾਲਰ (8,450 ਰੁਪਏ) ਹੈ । ਇਸ ਦੇ ਇਕ ਹੋਰ ਵਰਜ਼ਨ, ਜਿਸ ਦਾ ਨਾਂ Fossil Q Reveler ਹੈ, ਨੂੰ ਮਰਦਾਂ ਲਈ ਬਣਾਇਆ ਗਿਆ ਹੈ ਅਤੇ ਇਸ ਐਂਡ੍ਰਾਇਡ ਆਧਾਰਿਤ ਸਮਾਰਟਵਾਚ ਦੀ ਕੀਮਤ 295 ਡਾਲਰ (ਲੱਗਭਗ 20 ਹਜ਼ਾਰ ਰੁਪਏ) ਹੈ।
Q Dreamer ਬ੍ਰੈਸਲੇਟ ਨੂੰ ਹੱਥ ਵਿਚ ਪਹਿਨ ਕੇ ਸਭ ਤੋਂ ਪਹਿਲੀ ਗੱਲ ਜੋ ਖਿਆਲ ਵਿਚ ਆਉਂਦੀ ਹੈ, ਉਹ ਇਹ ਕਿ ਫਾਸਿਲ ਦਾ ਇਸ ਨੂੰ ਬਣਾਉਣ ਦਾ ਪਹਿਲਾ ਮਕਸਦ ਫੈਸ਼ਨ ਨੂੰ ਤਵੱਜੋ ਦੇਣਾ ਸੀ। ਕਦਮਾਂ ਦੀ ਗਿਣਤੀ ਕਰਨ ਵਾਲੀ ਟੈਕਨਾਲੋਜੀ ਇਸ ਬ੍ਰੈਸਲੇਟ ਦਾ ਇਕ ਪਲੱਸ ਪੁਆਇੰਟ ਹੈ । ਇਸ ਬ੍ਰੈਸਲੇਟ ਵਿਚ ਸਭ ਕੁਝ ਠੀਕ ਹੈ ਪਰ ਇਸ ਟ੍ਰੈਕਰ ਨਾਲ ਤੈਰਾਕੀ, ਸਾਈਕਲ ਚਲਾਉਣਾ ਅਤੇ ਲੰਮੀ ਦੂਰੀ ਦੀ ਦੌੜ 'ਚ ਸਹਾਇਤਾ ਦੀ ਕਾਮਨਾ ਨਾ ਕਰੋ । ਆਖ਼ਿਰਕਾਰ ਫਾਸਿਲ ਇਕ ਲਾਈਫ ਸਟਾਈਲ ਕੰਪਨੀ ਹੈ । ਇਸ ਸਭ ਤੋਂ ਬਾਅਦ ਵੀ ਕਿਊ ਡ੍ਰੀਮਰ ਇਕ ਬ੍ਰੈਸਲੇਟ ਅਤੇ ਹਥੇਲੀ 'ਤੇ ਪਹਿਨਣ ਵਾਲਾ ਡਿਵਾਈਸ ਹੈ ।
ਇਸ ਨਾਲ ਕੁਨੈਕਟ ਹੋਣ ਵਾਲੇ ਮੋਬਾਈਲ ਐਪ ਦੀ ਮਦਦ ਨਾਲ ਕੁਝ ਛੋਟੇ-ਮੋਟੇ ਕੰਮ ਕੀਤੇ ਜਾ ਸਕਦੇ ਹਨ ਜਿਵੇਂ ਸਮਾਰਟਫੋਨ ਦੇ ਫੋਟੋਜ਼ ਕਲਿੱਕ ਕਰਨਾ ਆਦਿ । ਇਕ ਚੰਗੀ ਗੱਲ ਇਹ ਹੈ ਕਿ Dreamer ਦੀ ਵਰਤੋਂ ਕਰਨ ਵਾਲਾ ਐਕਟੀਵਿਟੀ ਡਾਟਾ ਨੂੰ ਕੁਝ ਹੋਰ ਹੈਲਥ ਅਤੇ ਫਿੱਟਨੈੱਸ ਐਪਸ ਨਾਲ ਵੀ ਸ਼ੇਅਰ ਕੀਤਾ ਜਾ ਸਕਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਫਾਸਿਲ Q 4reamer ਗਾਰਮਿਨ, ਵੀਵੋਫਿਟ ਅਤੇ ਫਿਟਬਿਟ ਚਾਰਜ ਐੱਚ. ਆਰ. ਜਿਹੇ ਹੋਰ ਸਮਾਰਟਬੈਂਡਸ ਤੋਂ ਜ਼ਿਆਦਾ ਸਟਾਈਲਿਸ਼ ਹੈ । ਇਹ Jawbone ”p ਤੋਂ ਵੀ ਵਧੀਆ ਹੈ ਅਤੇ ਪਿਛਲੇ ਸਾਲ ਦੇ MICA ਕੁਨੈਕਟਿਡ ਕਫ ਦਾ ਉਚਿਤ ਪ੍ਰੋਡਕਟ ਵੀ ਹੈ । 'ਦਿ ਵਰਜ਼' ਦੀ ਰਿਪੋਰਟ ਮੁਤਾਬਕ ਜਦੋਂ ਉਸ ਨੇ ਰਿਵਿਊਅਰ (ਸਮੀਖਿਅਕ) ਨੇ ਇਸ ਨੂੰ ਰਾਤ ਵਿਚ ਪਾਇਆ ਤਾਂ ਲੋਕਾਂ ਨੇ ਉਨ੍ਹਾਂ ਦੀ ਇਸ ਵਧੀਆ ਡਿਜ਼ਾਈਨ ਵਾਲੇ ਬ੍ਰੈਸਲੇਟ ਲਈ ਸ਼ਲਾਘਾ ਵੀ ਕੀਤੀ ।
ਫਾਸਿਲ 4reamer ਦੇ ਆਉਣ ਤੋਂ ਕੁਝ ਸਮਾਂ ਬਾਅਦ ਹੀ ਇਸ ਵਿਚ ਕਈ ਹੋਰ ਬੈਂਡਸ ਦਾ ਬਦਲ ਵੀ ਪੇਸ਼ ਕੀਤਾ ਗਿਆ ਹੈ, ਜਿਸ ਨੂੰ 25 ਤੋਂ 30 ਡਾਲਰ (1,600 ਤੋਂ 2,000 ਰੁਪਏ) ਕੀਮਤ ਉੱਤੇ ਖਰੀਦਿਆ ਜਾ ਸਕਦਾ ਹੈ ।
ਹਾਲਾਂਕਿ ਇਕ ਐਕਟੀਵਿਟੀ ਟ੍ਰੈਕਿੰਗ ਡਿਵਾਈਸ ਦੇ ਰੂਪ ਵਿਚ ਇਹ ਇਕ ਆਮ ਜਿਹਾ ਡਿਵਾਈਸ ਹੈ ਅਤੇ ਇਸੇ ਕਾਰਨ ਅਸੀਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਇਸ ਨੂੰ ਬਣਾਉਂਦੇ ਸਮੇਂ ਫੈਸ਼ਨ ਨੂੰ ਤਵੱਜੋ ਦਿੱਤੀ ਗਈ ਹੈ। ਇਸ ਵਿਚ ਕਦਮਾਂ ਦੀ ਗਿਣਤੀ ਲਈ ਟ੍ਰਾਈ ਐਕਸਿਸ ਅਕਸੈਲਰੋਮੀਟਰ ਦਿੱਤਾ ਗਿਆ ਹੈ ਅਤੇ ਬਲੂਟੁੱਥ ਐੱਲ. ਈ. ਦੀ ਮਦਦ ਨਾਲ ਡਾਟਾ ਆਈ. ਓ. ਐੱਸ. ਅਤੇ ਐਂਡ੍ਰਾਇਡ ਡਿਵਾਈਸ 'ਤੇ ਸ਼ੇਅਰ ਕੀਤਾ ਜਾ ਸਕਦਾ ਹੈ। ਇਹ ਫੈਸ਼ਨ ਡਿਵਾਈਸ ਸੌਣ ਦੀਆਂ ਸਰਗਰਮੀਆਂ 'ਤੇ ਨਜ਼ਰ ਨਹੀਂ ਰੱਖਦਾ ।
ਇਸ ਗੈਜੇਟ ਵਿਚ ਦੋਵੇਂ ਪਾਸੇ ਸਟੇਨਲੈੱਸ ਸਟੀਲ ਕੇਸ ਦਿੱਤਾ ਗਿਆ ਹੈ, ਜੋ ਨੋਟੀਫਿਕੇਸ਼ਨ ਸਿਸਟਮ ਦੇ ਤੌਰ 'ਤੇ ਵੀ ਐਕਟ ਕਰਦਾ ਹੈ ।
ਜੇਕਰ ਤੁਸੀਂ ਇਸ ਹਾਲੀਡੇ ਸੀਜ਼ਨ ਵਿਚ ਸੱਚਮੁੱਚ ਹੈਲਥ ਅਤੇ ਫਿੱਟਨੈੱਸ ਬੈਂਡ ਖਰੀਦਣਾ ਚਾਹੁੰਦੇ ਹੋ ਤਾਂ 8,450 ਰੁਪਏ ਦੀ ਕੀਮਤ ਵਾਲਾ ਫਾਸਿਲ Q Dreamer ਤੁਹਾਡੇ ਲਈ ਨਹੀਂ ਹੈ । ਹਾਂ, ਜੇਕਰ ਤੁਸੀਂ ਇਕ ਅਜਿਹੇ ਫਿੱਟਨੈੱਸ ਟ੍ਰੈਕਰ ਦੀ ਭਾਲ ਵਿਚ ਹੋ ਜੋ ਆਮ ਫੀਚਰਜ਼ ਨਾਲ ਇਕ ਫੈਸ਼ਨੇਬਲ ਬ੍ਰੈਸਲੇਟ ਹੋਵੇ ਤਾਂ ਇਹ ਤੁਹਾਡੇ ਲਈ ਚੰਗਾ ਬਦਲ ਬਣ ਸਕਦਾ ਹੈ ।
World Bank ਨੇ ਕਿਹਾ 'ਮੁਫਤ ਇੰਟਰਨੈੱਟ ਦਾ ਫੇਸਬੁੱਕ ਮਾਡਲ ਚਿੰਤਤ ਕਰਨ ਵਾਲਾ'
NEXT STORY