ਗੈਜੇਟ ਡੈਸਕ - ਫੇਸਬੁੱਕ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੀ privacy ਨੂੰ ਬਰਕਰਾਰ ਰੱਖਣ ਲਈ ਲਗਾਤਾਰ ਨਵੇਂ ਅਪਡੇਟਸ ਲਿਆਉਂਦਾ ਰਹਿੰਦਾ ਹੈ। ਇਸੇ ਕੜੀ ਤਹਿਤ ਮੈਸੇਂਜਰ ਐਪ 'ਤੇ 'ਸੀਕਰੇਟ ਕਨਵਰਸੇਸ਼ਨ' ਨਾਂ ਦਾ ਇਕ ਬਹੁਤ ਹੀ ਖਾਸ ਫੀਚਰ ਦਿੱਤਾ ਗਿਆ ਹੈ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਬਹੁਤ ਫਾਇਦੇਮੰਦ ਹੈ ਜੋ ਆਪਣੀ ਚੈਟ ਨੂੰ ਪੂਰੀ ਤਰ੍ਹਾਂ ਗੁਪਤ ਰੱਖਣਾ ਚਾਹੁੰਦੇ ਹਨ।
ਕੀ ਹੈ ਸੀਕਰੇਟ ਕਨਵਰਸੇਸ਼ਨ?
ਮੇਟਾ ਦੇ ਮਲਕੀਅਤ ਵਾਲੇ ਇਸ ਪਲੇਟਫਾਰਮ 'ਤੇ ਸੀਕਰੇਟ ਕਨਵਰਸੇਸ਼ਨ ਐਂਡ-ਟੂ-ਐਂਡ ਐਨਕ੍ਰਿਪਟਡ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਮੈਸੇਜ ਸਿਰਫ਼ ਤੁਸੀਂ ਅਤੇ ਜਿਸ ਵਿਅਕਤੀ ਨੂੰ ਤੁਸੀਂ ਮੈਸੇਜ ਭੇਜ ਰਹੇ ਹੋ, ਉਹੀ ਪੜ੍ਹ ਸਕਦੇ ਹਨ। ਇੱਥੋਂ ਤੱਕ ਕਿ ਕੰਪਨੀ ਖੁਦ ਵੀ ਇਨ੍ਹਾਂ ਮੈਸੇਜਾਂ ਨੂੰ ਨਹੀਂ ਦੇਖ ਸਕਦੀ। ਇਸ 'ਚ ਦੋਵਾਂ ਯੂਜ਼ਰਸ ਕੋਲ 'ਡਿਵਾਈਸ ਕੀਜ਼' ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਐਨਕ੍ਰਿਪਸ਼ਨ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਇਸ ਫੀਚਰ ਦੀਆਂ ਮੁੱਖ ਵਿਸ਼ੇਸ਼ਤਾਵਾਂ :-
ਗਾਇਬ ਹੋਣ ਵਾਲੇ ਮੈਸੇਜ
- ਯੂਜ਼ਰਸ ਆਪਣੇ ਮੈਸੇਜਾਂ ਨੂੰ ਆਪਣੇ ਆਪ ਡਿਲੀਟ ਕਰਨ ਲਈ ਟਾਈਮਰ ਵੀ ਸੈੱਟ ਕਰ ਸਕਦੇ ਹਨ।
ਸਿਰਫ਼ ਮੋਬਾਈਲ 'ਤੇ ਉਪਲਬਧ
- ਇਹ ਫੀਚਰ ਫਿਲਹਾਲ ਸਿਰਫ਼ iOS ਅਤੇ ਐਂਡਰਾਇਡ ਦੇ ਮੈਸੇਂਜਰ ਐਪ 'ਤੇ ਹੀ ਕੰਮ ਕਰਦਾ ਹੈ। ਇਹ ਫੇਸਬੁੱਕ ਚੈਟ ਜਾਂ messenger.com (ਡੈਸਕਟੌਪ) 'ਤੇ ਨਜ਼ਰ ਨਹੀਂ ਆਵੇਗਾ।
ਡਿਵਾਈਸ ਸਪੈਸਿਫਿਕ
- ਇਹ ਚੈਟ ਸਿਰਫ਼ ਉਸੇ ਡਿਵਾਈਸ 'ਤੇ ਦਿਖਾਈ ਦੇਵੇਗੀ ਜਿੱਥੇ ਤੁਸੀਂ ਇਸਨੂੰ ਸ਼ੁਰੂ ਕੀਤਾ ਹੈ।
ਕਿਵੇਂ ਸ਼ੁਰੂ ਕਰੀਏ ਸੀਕਰੇਟ ਚੈਟ?
- ਸਭ ਤੋਂ ਪਹਿਲਾਂ ਆਪਣੇ ਮੈਸੇਂਜਰ ਐਪ 'ਤੇ 'ਹੋਮ' ਆਈਕਨ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ '+' ਆਈਕਨ 'ਤੇ ਟੈਪ ਕਰੋ।
- ਹੁਣ ਉੱਪਰ ਸੱਜੇ ਕੋਨੇ 'ਚ ਦਿੱਤੇ 'ਲਾਕ' ਆਈਕਨ ਨੂੰ ਦਬਾਓ।
- ਉਸ ਵਿਅਕਤੀ (ਕਾਨਟੈਕਟ) ਨੂੰ ਚੁਣੋ ਜਿਸ ਨਾਲ ਤੁਸੀਂ ਗੁਪਤ ਗੱਲਬਾਤ ਕਰਨਾ ਚਾਹੁੰਦੇ ਹੋ।
- ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਸੇਜ ਕੁਝ ਸਮੇਂ ਬਾਅਦ ਆਪਣੇ ਆਪ ਗਾਇਬ ਹੋ ਜਾਣ, ਤਾਂ ਟੈਕਸਟ ਬਾਕਸ 'ਚ ਦਿੱਤੇ ਘੜੀ ਆਈਕਨ 'ਤੇ ਟੈਪ ਕਰਕੇ ਟਾਈਮਰ ਸੈੱਟ ਕਰੋ।
ਸਾਵਧਾਨੀ :-
ਹਾਲਾਂਕਿ ਇਹ ਚੈਟ ਇਨਕ੍ਰਿਪਟਡ ਹੁੰਦੀ ਹੈ, ਪਰ ਫਿਰ ਵੀ ਧਿਆਨ ਰੱਖੋ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਚੈਟ ਦਾ ਸਕ੍ਰੀਨਸ਼ਾਟ ਲੈ ਸਕਦਾ ਹੈ ਜਾਂ ਇਸ ਨੂੰ ਕਿਸੇ ਹੋਰ ਨਾਲ ਸਾਂਝਾ ਕਰ ਸਕਦਾ ਹੈ।
6 ਏਅਰਬੈਗ ਤੇ ADAS ਦੀ ਸੇਫਟੀ, 27KM ਦੀ ਮਾਈਲੇਜ ! Honda ਨੇ ਲਾਂਚ ਕੀਤੀ ਧਾਕੜ ਕਾਰ
NEXT STORY