ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ (Oneplus) ਬਾਜ਼ਾਰ 'ਚ ਇਕ ਅਜਿਹੀ ਕੰਪਨੀ ਹੈ, ਜੋ ਫਲੈਗਸ਼ਿਪ ਗਰਿੱਡ ਹਾਰਡਵੇਅਰ ਦੇ ਨਾਲ ਆਪਣੇ ਡਿਵਾਈਸਿਜ਼ ਨੂੰ ਐਪਲ ਅਤੇ ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨਜ਼ ਦੇ ਮੁਕਾਬਲੇ ਅੱਧੀ ਕੀਮਤ 'ਚ ਪੇਸ਼ ਕਰਦੀ ਹੈ। ਕੰਪਨੀ ਦੀ ਇਕ ਖਾਸ ਗੱਲ ਇਹ ਹੈ ਕਿ ਉਹ ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਲਗਾਤਾਰ ਨਵੇਂ ਅਪਡੇਟ ਵੀ ਦਿੰਦੀ ਰਹਿੰਦੀ ਹੈ। ਕੰਪਨੀ ਨੇ ਇਸ ਸਾਲ 2018 'ਚ ਆਪਣੇ ਫਲੈਗਸ਼ਿਪ ਕਲਿੱਰ ਸਮਾਰਟਫੋਨ ਵਨਪਲੱਸ 6 ਲਾਂਚ ਕੀਤਾ ਸੀ, ਜੋ ਕਾਫੀ ਸਫਲ ਰਿਹਾ ਹੈ। ਕੰਪਨੀ ਨੇ ਇਸ ਨੂੰ 34,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ 'ਚ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 845 ਐੱਸ. ਓ. ਸੀ, 6 ਜੀ. ਬੀ. ਰੈਮ, ਬੈਕ 'ਤੇ ਡਿਊਲ ਰੀਅਰ ਕੈਮਰਾ ਸੈੱਟਅਪ, ਫਾਸਟ ਡੈਸ਼ ਚਾਰਜਿੰਗ ਕੈਪੇਬਿਲਿਟੀ ਵਰਗੇ ਫੀਚਰਸ ਮੌਜੂਦ ਹਨ।
ਵਨਪਲੱਸ 6 ਸਮਾਰਟਫੋਨ ਖ੍ਰੀਦਣ 'ਤੇ ਫਰੀ ਮਿਲੇਗਾ ਸੈਂਡਸਟੋਨ ਪ੍ਰੋਟੈਕਟਿਵ ਕੇਸ
ਹੁਣ ਕੰਪਨੀ ਨੇ ਆਪਣੇ ਸਮਾਰਟਫੋਨ ਡੀਲ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ। ਕੰਪਨੀ ਅਮੇਜ਼ਨ ਇੰਡੀਆ 'ਤੇ ਵਨਪਲੱਸ 6 ਸਮਾਰਟਫੋਨ ਖਰੀਦਣ ਵਾਲੇ ਯੂਜ਼ਰਸ ਨੂੰ ਹੁਣ ਐਕਸਟਰਾ ਸੈਂਡਸਟੋਨ ਪ੍ਰੋਟੈਕਟਿਵ ਕੇਸ (ਕੀਮਤ ਲਗਭਗ 990 ਰੁਪਏ) ਆਫਰ ਕਰ ਰਹੀ ਹੈ। ਵਨਪਲੱਸ 6 ਬਾਕਸ ਦੇ ਨਾਲ ਆ ਰਹੇ Translucent Case ਤੋਂ ਇਹ ਸੈਂਡਸਟੋਨ ਪ੍ਰੋਟੈਕਟਿਵ ਕੇਸ ਬਿਲਕੁਲ ਵੱਖਰਾ ਹੈ। ਵਨਪਲੱਸ 6 ਦੇ ਨਾਲ ਇਹ ਆਫਰ ਆਸਾਨੀ ਨਾਲ ਲੈ ਸਕਦੇ ਹੋ।
ਸੈਂਡਸਟੋਨ ਪ੍ਰੋਟੈਕਟਿਵ ਕੇਸ ਲੈਣ ਲਈ ਇੰਝ ਕਰੋਂ ਅਪਲਾਈ-
ਤੁਹਾਨੂੰ ਇਸ ਆਫਰ ਨੂੰ ਲੈਣ ਲਈ ਅਮੇਜ਼ਨ ਇੰਡੀਆ 'ਤੇ ਵਨਪਲੱਸ 6 ਦੇ ਨਾਲ ਸੈਂਡਸਟੋਨ ਪ੍ਰੋਟੈਕਟਿਵ ਕੇਸ ਵੀ ਕਾਰਡ 'ਚ ਐਡ ਕਰਨਾ ਹੋਵੇਗਾ। ਚੈੱਕਆਊਟ ਦੇ ਸਮੇਂ ਇਹ ਪ੍ਰਮੋਸ਼ਨ ਆਫਰ ਆਪਣੇ ਆਪ ਹੀ ਅਪਲਾਈ ਹੋ ਜਾਵੇਗਾ। ਇਸ ਤੋਂ ਬਾਅਦ ਸੈਂਡਸਟੋਨ ਪ੍ਰੋਟੈਕਟਿਵ ਕੇਸ ਦੇ ਲਈ ਤੁਹਾਡੇ ਕੋਲੋਂ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਇਸ ਆਫਰ ਤੋਂ ਇਲਾਵਾ ਤੁਹਾਨੂੰ ਨੋ ਕਾਸਟ ਈ. ਐੱਮ. ਆਈ. ਦਾ ਵੀ ਆਫਰ ਮਿਲ ਰਿਹਾ ਹੈ। ਆਈਡੀਆ ਸੈਲੂਲਰ ਸਬਸਕ੍ਰਾਈਬਰਸ ਨੂੰ 2,000 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ।
ਹਾਰਟ ਰੇਟ ਸੈਂਸਰ ਨਾਲ Lenovo ਨੇ ਭਾਰਤ 'ਚ ਲਾਂਚ ਕੀਤਾ ਆਪਣਾ ਨਵਾਂ ਫਿੱਟਨੈੱਸ ਟ੍ਰੈਕਰ
NEXT STORY