ਗੈਜੇਟ ਡੈਸਕ– ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI AutoPay ਫੀਚਰ ਲਾਂਚ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਹੁਣ ਹਰ ਮਹੀਨੇ 2,000 ਰੁਪਏ ਤਕ ਦੀ ਆਟੋਮੈਟਿਕ ਪੇਮੈਂਟ ਕਰ ਸਕਣਗੇ ਪਰ ਇਸ ਤੋਂ ਜ਼ਿਆਦਾ ਪੇਮੈਂਟ ਕਰਨ ਲਈ ਯੂਜ਼ਰ ਨੂੰ ਯੂ.ਪੀ.ਆਈ. ਪਿੰਨ ਲਾਉਣਾ ਪਵੇਗਾ।
ਇੰਝ ਕੰਮ ਕਰਦਾ ਹੈ UPI AutoPay ਫੀਚਰ
UPI AutoPay ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਈ.ਐੱਮ.ਆਈ. ’ਤੇ ਕੋਈ ਸਾਮਾਨ ਖਰੀਦਣ ’ਤੇ ਹਰ ਮਹੀਨੇ ਤੁਹਾਡੇ ਖਾਤੇ ’ਚੋਂ ਇਕ ਤੈਅ ਰਾਸ਼ੀ ਕੱਟ ਜਾਂਦੀ ਹੈ। UPI AutoPay ਦੀ ਵਰਤੋਂ ਮੋਬਾਇਲ ਰੀਚਾਰਜ, ਮਿਊਚਲ ਫੰਡ, ਲੋਨ, ਮੈਟਰੋ ਕਾਰਡ ਪੇਮੈਂਟ, ਇੰਸ਼ੋਰੈਂਸ ਅਤੇ ਆਨਲਾਈਨ ਟ੍ਰਾਂਜੈਕਸਨ ਲਈ ਕੀਤੀ ਜਾ ਸਕੇਗੀ। ਇਸ ਫੀਚਰ ਦੀ ਵਰਤੋਂ ਰੋਜ਼ਾਨਾ, ਹਫ਼ਤੇਵਾਰ, ਮਹੀਨਾਵਾਰ, ਛਮਾਹੀ ਆਿਦ ਪੇਮੈਂਟ ਲਈ ਤੁਸੀਂ ਕਰ ਸਕੋਗੇ ਪਰ ਇਸ ਲਈ ਗਾਹਕ ਨੂੰ e-mandate ਬਣਾਉਣਾ ਹੋਵੇਗਾ। ਇਹ ਕੰਮ UPI ID ਅਤੇ QR ਕੋਡ ਸਕੈਨ ਕਰਕੇ ਕੀਤਾ ਜਾ ਸਕੇਗਾ।

ਇਨ੍ਹਾਂ ਐਪਸ ਨੂੰ ਮਿਲੀ ਸੁਪੋਰਟ
ਯੂ.ਪੀ.ਆਈ. ਆਟੋ ਪੇਅ ਦੀ ਸੁਪੋਰਟ ਐਕਸਿਸ ਬੈਂਕ, ਬੈਂਕ ਆਫ ਬੜੌਦਾ, HDFC, HSBC ਬੈਂਕ, ICICI, IDFC, ਇੰਡਸਇੰਡ ਬੈਂਕ, ਪੇਟੀਐੱਮ ਪੇਮੈਂਟ ਬੈਂਕ ਆਟੋ ਪੇਅ-ਦਿੱਲੀ ਮੈਟਰੋ, ਆਟੋ ਪੇਅ-ਡਿਸ਼ ਟੀਵੀ, ਪਾਲਿਸੀ ਬਾਜ਼ਾਰ, ਟੈਸਟਬੁੱਕ ਡਾਟ ਕਾਮ ਅਤੇ ਯੈੱਸ ਬੈਂਕ ਆਦਿ ਲਈ ਜਾਰੀ ਕੀਤੀ ਗਈ ਹੈ।
ਗੂਗਲ ਦਾ ਵੱਡਾ ਫੈਸਲਾ, ਇਨ੍ਹਾਂ ਡਿਵਾਈਸਿਜ਼ ਨੂੰ ਨਹੀਂ ਮਿਲੇਗਾ Android 11
NEXT STORY