ਗੈਜੇਟ ਡੈਸਕ—ਐਮਾਜ਼ੋਨ 'ਤੇ ਐਪਲ ਡੇਜ਼ ਸੇਲ ਸ਼ੁਰੂ ਹੋ ਚੁੱਕੀ ਹੈ। ਅੱਜ ਤੋਂ ਸ਼ੁਰੂ ਹੋਈ ਇਹ ਸੇਲ 21 ਮਾਰਚ ਤਕ ਚੱਲੇਗੀ। 5 ਦਿਨ ਤਕ ਚੱਲਣ ਵਾਲੀ ਇਸ ਸੇਲ 'ਚ ਐਪਲ ਦੇ ਪ੍ਰੋਡਕਟਸ 'ਤੇ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਸੇਲ 'ਚ iPhones, Apple Watch, iPad tablets, Apple AirPods ਅਤੇ MacBook ਵਰਗੇ ਪ੍ਰੋਡਕਟਸ 'ਤੇ ਡਿਸਕਾਊਂਟ ਮਿਲੇਗਾ। ਸੇਲ 'ਚ ਇਨਨ੍ਹਾਂ ਪ੍ਰੋਡਕਟਸ 'ਤੇ 55,000 ਰੁਪਏ ਤਕ ਡਿਸਕਾਊਂਟ ਮਿਲ ਰਿਹਾ ਹੈ। ਮੈਕਬੁੱਕਸ 'ਤੇ 30,000 ਰੁਪਏ ਅਥੇ ਆਈਫੋਨਸ 'ਤੇ 55,000 ਰੁਪਏ ਤਕ ਦੀ ਬਚਤ ਤੁਸੀਂ ਸੇਲ ਦੌਰਾਨ ਕਰ ਸਕਦੇ ਹੋ। ਇਸ ਖਬਰ 'ਚ ਅਸੀਂ ਤੁਹਾਨੂੰ ਸੇਲ 'ਚ ਮਿਲਣ ਵਾਲੇ ਆਫਰਸ ਦੇ ਬਾਰੇ 'ਚ ਦੱਸਾਂਗੇ।
Apple iPhone XR 'ਤੇ 31,000 ਰੁਪਏ ਦਾ ਡਿਸਕਾਊਂਟ
ਇਸ ਫੋਨ 'ਤੇ 31,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਇਸ ਨੂੰ 50,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਕੀਮਤ ਫੋਨ ਦੇ 128ਜੀ.ਬੀ. ਵੇਰੀਐਂਟੀ ਦੀ ਹੈ। ਬੈਂਕ ਆਫ ਬੜੌਦਾ ਅਤੇ ਅਮਰੀਕਨ ਐਕਸਪ੍ਰੈੱਸ ਦੇ ਕਸਟਮਰਸ ਨੂੰ 5 ਫੀਸਦੀ ਜ਼ਿਆਦਾ ਡਿਸਕਾਊਂਟ ਵੀ ਮਿਲੇਗਾ।
Apple iPhone XS 'ਤੇ 55,000 ਰੁਪਏ ਦਾ ਡਿਸਕਾਊਂਟ
ਇਸ ਫੋਨ ਦੇ 512ਜੀ.ਬੀ. ਮਾਡਲ 'ਤੇ 55,000 ਰੁਪਏ ਦਾ ਬੰਪਰ ਡਿਸਕਾਊਂਟ ਮਿਲ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ ਫੋਨ 79,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਐਮਾਜ਼ੋਨ ਪ੍ਰਾਈਮ ਮੈਂਬਰਸ ਨੂੰ 3,000 ਰੁਪਏ ਦਾ ਜ਼ਿਆਦਾ ਡਿਸਕਾਊਂਟ ਵੀ ਮਿਲੇਗਾ।
Apple iPhone XS Max 'ਤੇ 40,000 ਰੁਪਏ ਦਾ ਡਿਸਕਾਊਂਟ
ਇਸ ਫੋਨ ਦੇ 64ਜੀ.ਬੀ. ਵੇਰੀਐਂਟ 'ਤੇ 40,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ ਫੋਨ 69,900 ਰੁਪਏ 'ਚ ਖਰੀਦਿਆ ਜਾ ਸਕੇਗਾ। ਪ੍ਰਾਈਮ ਮੈਂਬਰਸ ਨੂੰ 2,000 ਰੁਪਏ ਦਾ ਜ਼ਿਆਦਾ ਡਿਸਕਾਊਂਟ ਮਿਲੇਗਾ।
Apple Macbook Air (13 ਇੰਚ) 'ਤੇ 20,000 ਰੁਪਏ ਦਾ ਡਿਸਕਾਊਂਟ
ਸੇਲ 'ਚ ਮੈਕਬੁੱਕ ਏਅਰ ਦਾ 13 ਇੰਚ ਵੇਰੀਐਂਟ 64,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਇਸ ਦੀ ਅਸਲ ਕੀਮਤ 84,990 ਰੁਪਏ ਹੈ। ਡਿਵਾਈਸ 'ਚ 8ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
Apple AirPods 'ਤੇ 3,000 ਰੁਪਏ ਦਾ ਡਿਸਕਾਊਂਟ
ਐਪਲ ਏਅਰਪੋਡਸ 15,900 ਰੁਪਏ 'ਚ ਇਸ ਸੇਲ 'ਚ ਖਰੀਦੇ ਜਾ ਸਕਦੇ ਹਨ। ਏਅਰਪੋਡਸ ਦੀ ਅਸਲ ਕੀਮਤ 18,990 ਰੁਪਏ ਹੈ। ਇਸ ਤਰ੍ਹਾਂ ਸੇਲ 'ਚ ਏਅਰਪੋਡਸ ਕਰੀਬ 3,000 ਰੁਪਏ ਤਕ ਸਸਤੇ 'ਚ ਖਰੀਦ ਸਕਦੇ ਹੋ।
Apple Watch Series 4 'ਤੇ 6935 ਰੁਪਏ ਦਾ ਡਿਸਕਾਊਂਟ
ਐਪਲ ਵਾਚ ਸੀਰੀਜ਼ 4 (ਜੀ.ਪੀ.ਐੱਸ.+ਸੈਲੂਲਰ) 64,965 ਰੁਪਏ 'ਚ ਇਸ ਸੇਲ 'ਚ ਖਰੀਦੀ ਜਾ ਸਕਦੀ ਹੈ। ਇਸ ਵਾਚ 'ਤੇ 6,935 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।
ਇਹ ਵੀ ਪਡ਼੍ਹੋ :-
ਅਮਰੀਕੀ ਸਿਹਤ ਵਿਭਾਗ 'ਤੇ ਸਾਈਬਰ ਅਟੈਕ, ਕੋਰੋਨਾ ਨੂੰ ਲੈ ਕੇ ਫੈਲਾਈ ਅਫਵਾਹ
NEXT STORY