ਜਲੰਧਰ- ਹਾਲ ਹੀ 'ਚ ਐੈਪਲ ਵੱਲੋਂ ਕੀਤੀ ਗਈ ਅਪਡੇਟ 9.3 ਨੂੰ ਇਕ ਬੱਗ ਕਾਰਨ ਪੂਰੀ ਤਰ੍ਹਾਂ ਸਫਲਤਾ ਨਹੀਂ ਮਿਲ ਪਾਈ ਸੀ ਇਸ ਲਈ ਐਪਲ ਵੱਲੋਂ ਉਸ ਬੱਗ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਫਿਕਸ ਕਰਨ ਲਈ ਇਕ ਨਵਾਂ ਅਪਡੇਟ 9.3.1 ਜਾਰੀ ਕੀਤਾ ਗਿਆ ਸੀ। ਪਰ ਇਸ ਅਪਡੇਟ 9.3.1 ਨੂੰ ਵੀ ਇਕ ਬੱਗ ਨੇ ਮੁਸ਼ਕਿਲ 'ਚ ਪਾ ਦਿੱਤਾ ਹੈ। ਹਾਲ ਹੀ 'ਚ ਸਾਹਮਣੇ ਆਈ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਸ ਬੱਗ ਨਾਲ ਸੀਰੀਜ਼ ਦੀ ਵਰਤੋਂ ਨਾਲ ਕੋਈ ਵੀ ਤੁਹਾਡੇ ਆਈਫੋਨ 'ਚ ਮੌਜ਼ੂਦ ਫੋਟੋਆਂ ਅਤੇ ਕਾਨਟੈਕਟਸ ਨੂੰ ਐਕਸੈੱਸ ਕਰ ਸਕਦਾ ਹੈ। ਇਸ ਬੱਗ ਨੇ ਆਈਫੋਨ 6s ਅਤੇ ਆਈਫੋਨ 6s ਪਲੱਸ ਮਾਡਲਸ ਦੀਆਂ ਕੁਝ ਸੀਮਿਤ ਡਿਵਾਈਸਸ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਬੱਗ ਦੌਰਾਨ ਪ੍ਰਭਾਵਿਤ ਡਿਵਾਈਸ ਨੂੰ ਹੈਕ ਕਰਨਾ ਬੇਹੱਦ ਆਸਾਨ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਿਰਫ ਸੀਰੀਜ਼ ਨੂੰ ਐਕਸੈੱਸ ਕਰਨ ਲਈ ਹੋਮ ਬਟਨ ਨੂੰ ਪ੍ਰੈੱਸ ਕਰਨਾ ਹੈ ਅਤੇ ਸੀਰੀਜ਼ 'ਤੇ ਟਾਇਮ ਲਈ ਪੁੱਛਣਾ ਹੋਵੇਗਾ। ਇਸ 'ਤੇ ਟਵਿਟਰ ਨੂੰ ਸਰਚ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਈਮੇਲ ਆਈ.ਡੀ. ਲਈ ਸਰਚ ਕਰਨਾ ਹੈ । ਇਕ ਪੂਰੀ ਈਮੇਲ ਆਈ.ਡੀ. ਨੂੰ ਚੁੱਕਣ ਤੋਂ ਬਾਅਦ ਫਿਰ 3ਡੀ ਟੱਚ ਦੀ ਵਰਤੋਂ ਕਰਦੇ ਹੋਏ ਟਵਿਟਰ 'ਤੇ ਕਲਿਕ ਕਰਕੇ ਐਡ ਕਾਨਟੈਕਟ ਨੂੰ ਸਲੈਕਟ ਕਰੋ ਅਤੇ ਐਡ ਫੋਟੋ ਦੀ ਆਪਸ਼ਨ ਦੁਆਰਾ ਤੁਸੀਂ ਫੋਨ ਕਾਨਟੈਕਟਸ ਅਤੇ ਫੋਟੋਆਂ ਨੂੰ ਐਕਸੈੱਸ ਕਰ ਸਕਦੇ ਹੋ। ਫਿਲਹਾਲ ਐਪਲ ਵੱਲੋਂ ਇਸ ਬੱਗ ਨੂੰ ਫਿਕਸ ਕਰਨ ਦੀ ਕੋਈ ਜਾਣਕਾਰੀ ਨਹੀਂ ਹੈ।
ਇੰਡੀ ਮਿਊਜ਼ਿਕ ਤੇ ਏਲੀਅਨ ਕਾਂਬੈਟ ਵਾਲੀ ਇਸ ਗੇਮ ਦੇ ਤੁਸੀਂ ਵੀ ਹੋ ਜਾਓਗੇ ਫੈਨ
NEXT STORY