ਜਲੰਧਰ-ਵਨਪਲੱਸ ਨੇ ਇਸ ਸਾਲ ਲਾਂਚ ਕੀਤੇ ਗਏ ਆਪਣੇ ਫਲੈਗਸ਼ਿਪ ਸਮਾਰਟਫੋਨ OnePlus 5 ਲਈ ਨਵਾਂ ਸਾਫਟਵੇਅਰ ਅਪਡੇਟ ਜਾਰੀ ਕਰ ਦਿੱਤਾ ਹੈ । ਕੰਪਨੀ ਨੇ OxygenOS 4.5.11 OTA ਅਪਡੇਟ ਰੀਲੀਜ਼ ਕਰ ਦਿੱਤਾ ਹੈ। ਇਸ ਅਪਡੇਟ ਨੂੰ ਫਿਲਹਾਲ ਕਾਨਾਡਾ ਦੇ ਯੂਜ਼ਰਸ ਲਈ ਰੀਲੀਜ਼ ਕੀਤਾ ਗਿਆ ਹੈ। ਇਸ ਨਵੇਂ ਅਪਡੇਟ 'ਚ ਕੋਈ ਨਵਾਂ ਫੀਚਰ ਤਾਂ ਨਹੀਂ ਪੇਸ਼ ਕੀਤਾ ਗਿਆ ਹੈ, ਪਰ ਵਨਪਲੱਸ 5 'ਚ ਬਗ ਫਿਕਸ ਤੋਂ ਇਲਾਵਾ YouTube Video Desync, Adds Notification Tone Customization 'ਤੇ ਵੀ ਧਿਆਨ ਦਿੱਤਾ ਗਿਆ ਹੈ। ਉਮੀਦ ਹੈ ਕਿ ਇਹ OTA ਸਾਰੇ ਯੂਜ਼ਰਸ ਤੱਕ ਕੁਝ ਹੀ ਦਿਨਾਂ 'ਚ ਪਹੁੰਚ ਜਾਵੇਗਾ।ਇਸ ਤੋਂ ਪਹਿਲਾਂ ਕੰਪਨੀ ਨੇ ਅਗਸਤ ਦੇ ਅੰਤ 'ਚ OxygenOS 4.5.10 ਨੂੰ ਪੇਸ਼ ਕਰ ਚੁੱਕੀ ਹੈ। OxygenOS 4.5.10 'ਚ ਵਨਪਲੱਸ ਨੇ ਪੂਰਾ ਫੋਕਸ ਵਨਪਲੱਸ 5 ਦੇ ਕੈਮਰੇ ਪ੍ਰਫੋਰਮਸ ਨੂੰ ਵਧੀਆ ਕਰਨ ਲਈ ਕੀਤਾ ਹੈ। ਇਸ ਦੇ ਨਾਲ ਹੀ ਇਸ 'ਚ ਸਕਵੈਸ਼ਿੰਗ ਬਗ ਅਤੇ nagging issues ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
OxygenOS 4.5.11 OTA ਅਪਡੇਟ ਦੀ ਜਾਣਕਾਰੀ ਰੇਡਿਟ ਯੂਜ਼ਰ gotfrydm ਦੁਆਰਾ ਦਿੱਤੀ ਗਈ ਹੈ। ਫਿਲਹਾਲ ਇਸ ਅਪਡੇਟ ਨੂੰ ਕਨਾਡਾ 'ਚ ਰੋਲ ਆਊਟ ਕੀਤਾ ਗਿਆ ਅਤੇ ਇਸ ਤੋਂ ਸਾਫਟਵੇਅਰ 'ਚ ਕਈ ਬਦਲਾਅ ਹੋਏ ਹੈ। OxygenOS 4.5.11 ਅਪਡੇਟ ਦੇ ਬਾਜ਼ ਐਪਲੀਕੇਸ਼ਨ ਪਹਿਲਾਂ ਤੋਂ ਅਤੇ ਜਲਦੀ ਹੀ ਓਪਨ ਹੋ ਰਹੀਂ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਨਵੇਂ ਅਪਡੇਟ 'ਚ ਨੋਟੀਫਿਕੇਸ਼ਨ ਰਿੰਗਟੋਨ ਕਸਟਮਾਈਜੇਸ਼ਨ ਕੀਤਾ ਗਿਆ ਹੈ।ਬਗ ਫਿਕਸ ਦੇ ਤੌਰ 'ਤੇ OxygenOS 4.5.11 ਨੇ ਬ੍ਰਾਈਟਨੈਸ ਦੀ ਸਮੱਸਿਆ ਨੂੰ ਫਿਕਸਡ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਯੂਜ਼ਰ ਦੁਆਰਾ ਸ਼ਿਕਾਇਤ ਕੀਤੀ ਜਾ ਰਹੀਂ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇਸ ਅਪਡੇਟ ਤੋਂ YouTube video lagging ਦੀ ਸਮੱਸਿਆ ਵੀ ਖਤਮ ਹੋ ਜਾਵੇਗੀ।
ਭਾਰਤ 'ਚ ਕੰਪਨੀ ਨੇ ਵਨਪਲੱਸ 5 ਨੂੰ ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। ਪਹਿਲਾਂ ਵੇਰੀਐਂਟ 'ਚ ਕੰਪਨੀ ਨੇ ਇਸ ਸਮਾਰਟਫੋਨ 'ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਹੈ, ਜਿਸ ਦੀ ਸਕਰੀਨ 32,999 ਰੁਪਏ ਹੈ। ਦੂਜਾ ਵੇਰੀਐਂਟ 8 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 37,999 ਰੁਪਏ ਹੈ। ਵਨਪਲੱਸ 5 ਸਮਾਰਟਫੋਨ ਐਕਸਕੂਸਿਵਲੀ ਈ ਕਾਮਰਸ ਸਾਈਟ ਅਮੇਜ਼ਨ ਇੰਡੀਆ 'ਤੇ ਉਪਲੱਬਧ ਹਨ।
ਜੇਕਰ ਤੁਸੀਂ ਖਰੀਦਣ ਜਾ ਰਹੇ ਹੋ Camera ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY