ਜਲੰਧਰ- ਅੱਜ ਦੇ ਸਮੇਂ 'ਚ ਫੋਟੋਗ੍ਰਾਫੀ ਕਰਨ ਦੇ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਨੂੰ ਦੇਖਦੇ ਹੋਏ ਮਾਰਕੀਟ 'ਚ ਨਵੇਂ-ਨਵੇਂ ਕੈਮਰੇ ਪੇਸ਼ ਹੋ ਰਹੇ ਹਨ, ਪਰ ਅਜਿਹਾ ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਯੂਜ਼ਰਸ ਨੂੰ ਨਵਾਂ ਕੈਮਰਾ ਖਰੀਦਣ ਦੇ ਸਮੇਂ ਉਸ ਦਾ ਅਧਿਐਨ ਕਰਨ ਸੰਬੰਧੀ ਪਰੇਸ਼ਾਨੀ ਦਾ ਸਾਹਮਣਾਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਅਜਿਹੀਆਂ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਨਵੇਂ ਕੈਮਰੇ ਦਾ ਅਧਿਐਨ ਤਾਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ 'ਚ ....
1. ਖਰੀਦਣ ਤੋਂ ਪਹਿਲਾਂ ਰੀਵੀਊ ਪੜੋ -
ਕੈਮਰਾ ਖਰੀਦਣ ਤੋਂ ਪਹਿਲਾਂ ਆਪਣੀ ਪਸੰਦ ਦੇ ਕੈਮਰੇ ਬਾਰੇ 'ਚ ਰੀਵੀਊ ਜ਼ਰੂਰ ਪੜੋ। ਇਸ ਨਾਲ ਤੁਹਾਨੂੰ ਉਸ ਦੀ ਪਰਫਾਰਮੇਂਸ ਅਤੇ ਬਜਟ ਦਾ ਅੰਦਾਜ਼ਾ ਹੋ ਜਾਵੇਗਾ। ਜਾਣਕਾਰੀ ਲਈ ਤੁਸੀਂ ਆਨਲਾਈਨ ਅਤੇ ਮੈਗਜੀਨ 'ਚ ਛਿਪਣ ਵਾਲੇ ਰੀਵੀਊ ਨੂੰ ਪੜ ਸਕਦੇ ਹੋ।
2. ਕਿੰਨਾ ਮੈਗਾਪਿਕਸਲ ਚਾਹੀਦਾ ਸਮਝੋ -
ਕੈਮਰੇ ਨੂੰ ਖਰੀਦਣ ਲਈ ਅੱਜ-ਕਲ ਲੋਕ ਸਭ ਤੋਂ ਪਹਿਲਾਂ ਦੇਖਦੇ ਹਨ ਕਿ ਉਹ ਕਿੰਨੇ ਮੈਗਾਪਿਕਸਲ ਦਾ ਹੈ। ਅੱਜ-ਕੱਲ ਜ਼ਿਆਦਾਤਰ ਡਿਜੀਟਲ ਕੈਮਰਾ 12 ਤੋਂ 20 ਮੈਗਾਪਿਕਸਲ ਦੇ ਹੁੰਦੇ ਹਨ ਪਰ ਕੈਮਰਾ ਪਿਕਸਲ ਆਪਣੀ ਜ਼ਰੂਰਤ ਦੇ ਅਨੁਸਾਰ ਤਹਿ ਕਰੋ। ਜੇਕਰ ਤੁਹਾਨੂੰ ਕਲਿੱਕ ਕੀਤੀਆਂ ਗਈਆਂ ਫੋਟੋਜ਼ ਪ੍ਰਿੰਟ ਕਰਵਾਉਣੀਆਂ ਹਨ ਤਾਂ ਨਾਰਮਲ ਪ੍ਰਿੰਟਿੰਗ ਲਈ 4 ਜਾਂ ਉਸ ਤੋਂ ਜ਼ਿਆਦਾ ਮੈਗਾਪਿਕਸਲ ਦਾ ਕੈਮਰਾ ਠੀਕ ਰਹੇਗਾ। ਅਸਲ ਫੋਟੋ ਬਿਨਾ ਪਿਕਸਲੇਟ ਦੀ ਕਿੰਨੀ ਵੱਡੀ ਕੀਤੀ ਜਾ ਸਕਦੀ ਹੈ ਇਹ ਗੱਲ ਮੈਗਾਪਿਕਸਲ ਤਹਿ ਕਰਦਾ ਹੈ ਅਤੇ ਜ਼ਿਆਦਾ ਮੈਗਾਪਿਕਸਲ ਦਾ ਕੈਮਰਾ ਲੈਣ ਨਾਲ ਫੋਟੋ ਮੈਮਰੀ ਕਾਰਡ 'ਚ ਜ਼ਿਆਦਾ ਸਪੇਸ ਲੈ ਲੈਂਦੀ ਹੈ।
3. ਐਕਸਟਰਾ ਐਕਸੈਸਰੀਜ਼ ਕਿੰਨੀ ਹੈ -
ਕੈਮਰਾ ਖਰੀਦਣ ਸਮੇਂ ਦਿਆਨ ਦਿਓ ਕਿ ਉਸ ਨਾਲ ਐਕਸਟਰਾ ਐਕਸੈਸਰੀਜ਼ ਕੀ ਮਿਲ ਰਹੀ ਹੈ। ਤੁਹਾਨੂੰ ਡਿਜੀਟਲ ਕੈਮਰੇ ਲਈ ਕੈਮਰਾ ਕੇਸ, ਮੈਮਰੀ ਕਾਰਡ, ਟ੍ਰਾਇਪਾਡ, ਮੋਨੋਪਾਡ, ਐਕਸਟਰਨਲ ਫਲੈਸ਼, ਰੀਫਲੈਕਟਰ, ਜੇਕਰ ਡੀ. ਐੱਸ. ਐੱਲ. ਆਰ. ਕੈਮਰਾ ਹੈ ਤਾਂ ਲੈਂਸ, ਐਕਸਟਰਾ ਬੈਟਰੀ, ਚਾਰਜਰ ਅਤੇ ਫਿਲਟਰ ਦੀ ਜ਼ਰੂਰਤ ਕਦੀ ਨਾ ਕਦੀ ਪਵੇਗੀ ਹੀ। ਇਸ ਲਈ ਐਕਸਟਰਾ ਐਕਸੈਸਰੀਜ਼ 'ਚ ਇਹ ਸਭ ਮਿਲ ਰਿਹਾ ਹੈ ਜਾਂ ਨਹੀਂ ਦੇਖ ਲਿਓ।
4. ਕੈਮਰਾ ਹੋ ਆਪਟੀਕਲ ਜ਼ੂਮ ਵਾਲਾ -
ਕੈਮਰੇ 'ਚ ਡਿਜੀਟਲ ਅਤੇ ਆਪਟੀਕਲ ਦੋ ਪ੍ਰਕਾਰ ਦੇ ਜੂਨ ਹੁੰਦੇ ਹਨ। ਤੁਹਾਡੇ ਲਈ ਆਪਟੀਕਲ ਜ਼ੂਮ ਦਾ ਕੈਮਰਾ ਸਹੀ ਰਹੇਗਾ, ਕਿਉਂਕਿ ਇਸ ਨਾਲ ਤਸਵੀਰ ਪਿਕਸਲੇਟ ਨਹੀਂ ਹੋਵੇਗੀ, ਜਦਕਿ ਡਿਜੀਟਲ ਜ਼ੂਮ 'ਚ ਫੋਟੋ ਪਿਕਸਲੇਟ ਹੋ ਜਾਂਦੀ ਹੈ। ਕੈਮਰੇ 'ਚ 3x ਆਪਟੀਕਲ ਜ਼ੂਮ ਬਿਹਤਰ ਰਹੇਗਾ ਮਤਲਬ ਇਹ ਸਬਜੈਕਟ ਨੂੰ ਤਿੰਨ ਗੁਣਾ ਵੱਡਾ ਕਰ ਦੇਵੇਗਾ।
ਇਹ ਕੰਪਨੀ ਨੇ ਪੇਸ਼ ਕੀਤੇ ਆਪਣੇ ਦੋ ਨਵੇਂ ਪਲਾਨਸ , ਜਾਣੋ ਕੀਮਤ
NEXT STORY