ਗੈਜੇਟ ਡੈਸਕ– ਸਮਾਰਟਫੋਨ ਖ਼ਰੀਦਣ ਦਾ ਮਨ ਬਣਾ ਰਹੇ ਹੋ ਅਤੇ ਕਿਸੇ ਸੇਲ ਦਾ ਇੰਤਜ਼ਾਰ ਹੈ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ। ਟੈੱਕ ਕੰਪਨੀ ਵਨਪਲੱਸ ਵਲੋਂ ਲਗਭਗ ਸਾਰੀਆਂ ਕੈਟਾਗਿਰੀਆਂ ’ਚ ਸੇਲ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਕੰਪਨੀ ਦੇ ਨਵੇਂ ਫੋਨਾਂ ਤੋਂ ਲੈ ਕੇ ਸਮਾਰਟ ਟੀਵੀਆਂ ਤਕ ’ਤੇ ਗਾਹਕਾਂ ਨੂੰ ਬੰਪਰ ਛੋਟ ਮਿਲ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਵਨਪਲੱਸ ਦੀ ਸੇਲ ਦਾ ਹਿੱਸਾ ਹਾਲ ਹੀ ’ਚ ਲਾਂਚ ਹੋਇਆ OnePlus Nord ਸਮਾਰਟਫੋਨ ਵੀ ਬਣੇਗਾ।
ਸੇਲ ’ਚ ਪੁਰਾਣੇ ਮਾਡਲਾਂ ਨੂੰ ਵੀ ਗਾਹਕ ਵੱਡੀ ਛੋਟ ’ਤੇ ਖ਼ਰੀਦ ਸਕਣਗੇ। ਵਨਪਲੱਸ ਐਕਸ ਡੇਜ਼ ਸੇਲ ਦੌਰਾਨ ਪ੍ਰੀਮੀਅਮ ਡਿਵਾਈਸਿਜ਼ OnePlus 7T, OnePlus 7T Pro ਅਤੇ OnePlus 8 Pro ਤੋਂ ਇਲਾਵਾ ਕੰਪਨੀ ਦੇ SmartTV ਰੇਂਜ OnePlus Q1 ਅਤੇ Q1 Pro ’ਤੇ ਵੀ ਛੋਟ ਮਿਲ ਰਹੀ ਹੈ।
ਵਨਪਲੱਸ ਸੇਲ ਦਾ ਫਾਇਦਾ ਗਾਹਕਾਂ ਨੂੰ 10 ਸਤੰਬਰ ਤੋਂ 9 ਅਕਤੂਬਰ ਦੇ ਵਿਚਕਾਰ ਮਿਲ ਰਿਹਾ ਹੈ। ਇਸ ਲਈ ਕੰਪਨੀ ਨੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਕਈ ਬੈਂਕ ਆਫਰ ਵੱਖ-ਵੱਖ ਡਿਵਾਈਸਿਜ਼ ’ਤੇ ਦਿੱਤੇ ਜਾ ਰਹੇ ਹਨ। ਡਿਸਕਾਊਂਟ ਦੀ ਗੱਲ ਕਰੀਏ ਤਾਂ ਫੋਨਾਂ ਅਤੇ ਬਾਕੀ ਪ੍ਰੋਡਕਟਸ ’ਤੇ ਕੰਪਨੀ 1,000 ਰੁਪਏ ਤੋਂ ਲੈਕੇ 8,000 ਰੁਪਏ ਤਕ ਦੀ ਛੋਟ ਦੇ ਰਹੀ ਹੈ।
ਇਨ੍ਹਾਂ ਗਾਹਕਾਂ ਲਈ ਡਿਸਕਾਊਂਟ
ਬੈਂਕ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੋਵਾਂ ਦੀ ਮਦਦ ਨਾਲ ਕੀਤੇ ਜਾਣ ਵਾਲੇ ਈ.ਐੱਮ.ਆਈ. ਟ੍ਰਾਂਜੈਕਸ਼ੰਸ ’ਤੇ ਸੇਲ ’ਚ ਇੰਸਟੈਂਟ ਡਿਸਕਾਊਂਟ ਵੀ ਆਫਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਨਾਨ-ਈ.ਐੱਮ.ਆਈ. ਡੈਬਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਗਾਹਕਾਂ ਨੂੰ ਕੋਈ ਛੋਟ ਨਹੀਂ ਮਿਲੇਗੀ। ਨਾਲ ਹੀ ਸਾਰੇ ਪ੍ਰੋਡਕਟਸ ’ਤੇ (OnePlus Nord ਤੋਂ ਇਲਾਵਾ) ਨੋ-ਕਾਸਟ ਕ੍ਰੈਡਿਟ ਕਾਰਡ ਈ.ਐੱਮ.ਆਈ. ਤਿੰਨ ਮੀਨਿਆਂ ਤੋਂ ਲੈ ਕੇ 6 ਮਹੀਨਿਆਂ ਤਕ ਲਈ ਉਪਲੱਬਧ ਹੈ।
ਆਫਲਾਈਨ ਸਟੋਰਾਂ ’ਤੇ ਵੀ ਫਾਇਦਾ
ਸੇਲ ਦੌਰਾਨ ਪੇਸ਼ਕਸ਼ ਦਾ ਫਾਇਦਾ ICICI ਬੈਂਕ ਕਾਰਡ ਹੋਲਡਰਾਂ ਨੂੰ ਵਨਪਲੱਸ ਦੇ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਦੇ ਨਾਲ-ਨਾਲ ਚੁਣੇ ਹੋਏ ਆਫਲਾਈਨ ਸਟੋਰਾਂ ’ਤੇ ਮਿਲੇਗੀ। ਇਹ ਪੇਸ਼ਕਸ਼ 10,999 ਰੁਪਏ ਦੇ ਭੁਗਤਾਨ ’ਤੇ ਮਿਲੇਗੀ ਅਤੇ Pine Labs ਜਾਂ Innoviti EDC Machines ’ਤੇ ਵੀ ਉਪਲੱਬਧ ਹੈ।
48MP ਕੈਮਰਾ ਤੇ 4,000mAh ਦੀ ਬੈਟਰੀ ਨਾਲ ਲਾਂਚ ਹੋਇਆ Honor 30i
NEXT STORY