ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਲੋਕਪ੍ਰਸਿੱਧ ਸਮਾਰਟਫੋਨ OnePlus Nord ਨੂੰ ਨਵੇਂ ਰੰਗ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਲੁੱਕ ਗਾਹਕਾਂ ਨੂੰ ਪ੍ਰੀਮੀਅਮ ਲੱਗੇ ਇਸ ਲਈ ਇਸ ਨੂੰ ਗ੍ਰੇਅ ਐਸ਼ ਰੰਗ ’ਚ ਲਿਆਇਆ ਗਿਆ ਹੈ। ਗਾਹਕਾਂ ਨੂੰ ਇਹ ਮਾਡਲ 12 ਜੀ.ਬੀ. ਰੈਮ+256 ਜੀ.ਬੀ. ਦੀ ਇੰਟਰਨਲ ਸਟੋਰੇਜ ’ਚ ਮਿਲੇਗਾ ਅਤੇ ਇਸ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਗ੍ਰੇਅ ਐਸ਼ ਰੰਗ ਵਾਲੇ ਵਨਪਲੱਸ ਨੋਰਡ ਸਮਾਰਟਫੋਨ ਦੀ ਵਿਕਰੀ 17 ਅਕਤੂਬਰ ਤੋਂ ਸ਼ੁਰੂ ਹੋਵੇਗੀ।
OnePlus Nord ਦੇ ਫੀਚਰਜ਼
ਡਿਸਪਲੇਅ - 6.44 ਇੰਚ ਦੀ FHD+ ਅਮੋਲੇਡ ਡਿਸਪਲੇਅ 90Hz ਰਿਫ੍ਰੈਸ਼ ਰੇਟ ਨਾਲ
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 765ਜੀ
ਰੈਮ - 12GB
ਸਟੋਰੇਜ - 256GB
ਓ.ਐੱਸ. - ਐਂਡਰਾਇਡ 10 ਬੇਸਡ Oxygen OS 10.5 ਆਊਟ-ਆਫ-ਦਿ-ਬਾਕਸ
ਰੀਅਰ ਕੈਮਰਾ - 48MP Sony IMX586 (ਪ੍ਰਾਈਮਰੀ) + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਮੈਕ੍ਰੋ ਸੈਂਸਰ) + 5MP (ਡੈਪਥ ਸੈਂਸਰ)
ਫਰੰਟ ਕੈਮਰਾ - 32MP Sony IMX616 (ਮੇਨ ਕੈਮਰਾ) + 8MP (ਅਲਟਰਾ ਵਾਈਡ ਸੈਂਸਰ)
ਬੈਟਰੀ - 4,115mAh
ਕੁਨੈਕਟੀਵਿਟੀ - 5G, 4G VoLTE, ਵਾਈ-ਫਾਈ, ਬਲੂਟੂਥ v5.0, ਜੀ.ਪੀ.ਐੱਸ., 3.5mm ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਸੈਮਸੰਗ ਬਣਾ ਰਹੀ ਸ਼ਾਓਮੀ ਵਰਗਾ ਦੋ ਵਾਰ ਮੁੜਨ ਵਾਲਾ ਫੋਨ, ਲੈਪਟਾਪ ਦਾ ਵੀ ਕਰੇਗਾ ਕੰਮ
NEXT STORY