ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਭਾਰਤੀ ਬਾਜ਼ਾਰ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਇਸ ਸਾਲ ਦੇ ਅੰਤ ਤੱਕ ਦੇਸ਼ ਦੇ 10 ਸ਼ਹਿਰਾਂ 'ਚ ਆਪਣੇ ਆਫਲਾਈਨ ਆਪਰੇਸ਼ਨ ਦੇ ਵਿਸਥਾਰ ਦੀ ਪਲਾਨਿੰਗ ਬਣਾਈ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰਏਸ਼ਨ (IDC) ਦੀ ''ਕਵਾਟਰਲੀ ਮੋਬਾਇਲ ਫੋਨ ਟ੍ਰੈਕਰ'' ਰਿਪੋਰਟ ਦੇ ਮੁਤਾਬਿਕ ਪ੍ਰੀਮਿਅਮ ਸਮਾਰਟਫੋਨ ਬਾਜ਼ਾਰ 'ਚ ਕੰਪਨੀ ਦੀ ਹਿੱਸੇਦਾਰੀ 47.3 ਫੀਸਦੀ ਹੈ ਅਤੇ ਕੰਪਨੀ ਨੇ ਕੁੱਲ 2,87,000 ਡਿਵਾਈਸਿਜ਼ ਦੀ ਵਿਕਰੀ ਕੀਤੀ ਹੈ। ਕੰਪਨੀ ਦੀ ਪਲਾਨਿੰਗ 2018 ਦੇ ਅੰਤ ਤੱਕ ਦਿੱਲੀ, ਮੁੰਬਈ, ਚੇੱਨਈ ਅਤੇ ਹੋਰ ਮਸ਼ਹੂਰ ਸ਼ਹਿਰਾਂ 'ਚ ਸਟੋਰ ਓਪਨ ਕਰਨ ਦੀ ਹੈ।
ਵਨਪਲੱਸ ਆਪਣੇ ਆਨਲਾਈਨ ਪਾਰਟਨਰ ਅਮੇਜ਼ਨ ਇੰਡੀਆ ਅਤੇ ਆਪਣੇ ਪੋਰਟਲ ਦੇ ਰਾਹੀਂ ਆਨਲਾਈਨ ਵਿਕਰੀ ਜਾਰੀ ਰੱਖੇਗੀ। ਕੰਪਨੀ ਦੇ ਜਨਰਲ ਮੈਨੇਜ਼ਰ ਵਿਕਾਸ ਅਗਰਵਾਲ ਨੇ ਦੱਸਿਆ ਹੈ, '' ਅਸੀਂ ਇਨ੍ਹਾਂ ਦੋਵਾਂ ਪੋਰਟਲ 'ਤੇ ਧਿਆਨ ਦਿੰਦੇ ਰਹਾਂਗੇ, ਕਿਉਕਿ ਇਹ ਸਾਡਾ ਮਸ਼ਹੂਰ ਸੇਲਜ਼ ਚੈਨਲ ਹਨ, ਪਰ ਇਸ ਤੋਂ ਅੱਗੇ ਵੱਧ ਕੇ ਅਸੀਂ ਟਾਪ ਦੇ 10 ਸ਼ਹਿਰਾਂ 'ਚ ਆਫਲਾਈਨ ਆਪਰੇਸ਼ਨ ਵੀ ਸ਼ੁਰੂ ਕਰਾਂਗੇ ਅਤੇ ਆਪਣੇ ਸਟੋਰ ਖੋਲਾਂਗੇ।''
ਇਸ ਤੋਂ ਇਲਾਵਾ ਅਗਰਵਾਲ ਨੇ ਕਿਹਾ ਹੈ, '' ਅਸੀਂ ਰਵਾਇਤੀ ਆਫਲਾਈਨ ਚੈਨਲਾਂ ਦੇ ਰਾਹੀਂ ਕੰਮ ਨਹੀਂ ਕਰਾਂਗੇ। ਅਸੀਂ ਆਪਣੇ ਸਟੋਰ ਖੋਲਾਂਗੇ, ਇਸ ਨਾਲ ਸਾਨੂੰ ਇਨ੍ਹਾਂ ਸ਼ਹਿਰਾਂ 'ਚ ਸਾਡੇ ਪ੍ਰੋਡਕਟ ਦੇ ਪ੍ਰਤੀ ਜਾਗਰੂਕਤਾ ਵਧਾਉਣ 'ਚ ਵੀ ਮਦਦ ਮਿਲੇਗੀ।'' ਸ਼ੇਨਜ਼ਾਨ ਹੈੱਡਕੁਆਟਰ ਕੰਪਨੀ ਨੇ ਭਾਰਤ 'ਚ ਆਪਣਾ ਆਪਰੇਸ਼ਨ 2014 ਦੇ ਦਸੰਬਰ 'ਚ ਸ਼ੁਰੂ ਕੀਤਾ ਸੀ ਅਤੇ ਮੁੱਖ ਤੌਰ 'ਤੇ ਕੰਪਨੀ ਸਿਰਫ ਆਨਲਾਈਨ ਵਿਕਰੀ ਕਰਦੀ ਸੀ।
Nokia ਦੇ ਇਨ੍ਹਾਂ ਸਮਾਰਟਫੋਨਜ਼ 'ਚ ਸ਼ਾਮਿਲ ਹੋਇਆ ਇਨਬਿਲਟ ਵੀਡੀਓ ਕਾਲਿੰਗ ਫੀਚਰ
NEXT STORY