ਜਲੰਧਰ : ਵਰਤਮਾਨ ਸਮੇਂ 'ਚ ਸਮਾਰਟਫੋਨਸ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਸਮਾਰਟਫੋਨਸ ਦੀ ਐਪ ਜ਼ਰੀਏ ਆਪਣੇ ਰੋਜ਼ ਦੇ ਸਾਰੇ ਕੰਮ ਕਰਨ ਲਗੇ ਹਨ। ਇਸ ਦੇ ਨਾਲ ਹੀ ਲੋਕ ਹੁਣ ਫੋਨ ਦੀ ਸਕਿਓਰਿਟੀ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ ਅਤੇ ਆਪਣੇ ਫੋਨ 'ਚ ਜ਼ਿਆਦਾਤਰ ਲਾਕ ਲਗਾ ਕੇ ਰੱਖਦੇ ਹਨ। ਪਰ ਵੇਖਿਆ ਜਾਂਦਾ ਹੈ ਕਿ ਕਈ ਵਾਰ ਯੂਜ਼ਰਸ ਆਪਣੇ ਫੋਨ ਦੀ ਐਪਸ 'ਚ ਲਗਾਏ ਲਾਕ ਦੇ ਪੈਟਰਨ ਨੂੰ ਭੁੱਲ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਅਸਾਨੀ ਨਾਲ ਕਿਸੇ ਵੀ ਸਮਾਰਟਫੋਨ ਦੀ ਐਪ 'ਤੇ ਲਗੇ ਲਾਕ ਨੂੰ ਖੋਲ ਸਕਦੇ ਹੋ।
ਇਸ ਦੇ ਲਈ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ 'ਚ ਜਾਓ ਅਤੇ ਐਪਸ ਦੇ ਆਪਸ਼ਨ 'ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਸਾਰੇ ਐਪਸ ਦੀ ਇਕ ਲਿਸਟ ਖੁੱਲ ਜਾਵੇਗੀ। ਇਸ ਦੇ ਬਾਅਦ ਐਪਲੀਕੇਸ਼ਨ ਦੀ ਲਿਸਟ 'ਚ ਲਾਕ ਹੋਈ ਐਪ ਨੂੰ ਲਭੋ ਅਤੇ ਉਸ 'ਤੇ ਕਲਿਕ ਕਰੋ । ਫਿਰ ਤੁਹਾਨੂੰ ਫੋਰਸ ਸਟਾਪ 'ਤੇ ਕਲਿੱਕ ਕਰਨਾ ਹੈ। ਜਿਵੇਂ ਤੁਸੀਂ ਇਸ 'ਤੇ ਕਲਿਕ ਕਰੋਗੇ ਤਾਂ ਤੁਹਾਨੂੰ ਕੁੱਝ ਮੈਸੇਜ ਵਿਖਾਈ ਦੇਵੇਗਾ, ਤੁਹਾਨੂੰ ਉਸ 'ਚ ਓ ਕੇ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਕਿਸੇ ਵੀ ਐਪ ਨੂੰ ਖੋਲ ਸਕਦੇ ਹੋ।
2017 'ਚ ਲਾਂਚ ਹੋਏ ਇਹ ਟਾਪ 5 ਸਮਾਰਟਫੋਨਜ਼ ਬਣ ਸਕਦੇ ਹਨ ਤੁਹਾਡੀ First Choice
NEXT STORY