ਜਲੰਧਰ : ਓਪੇਰਾ ਮਿੰਨੀ ਨੇ ਆਪਣੇ ਬਰਾਊਜ਼ਰ ਲਈ ਡਾਟਾ ਸੇਵਿੰਗ ਫੀਚਰ ਪੇਸ਼ ਕੀਤਾ ਸੀ ਅਤੇ ਬਹੁਤ ਸਾਰੇ ਯੂਜ਼ਰ ਓਪੇਰਾ ਮਿੰਨੀ ਦਾ ਪ੍ਰਯੋਗ ਕਰਦੇ ਹਨ। ਹੁਣ ਓਪੇਰਾ ਇੰਡੀਆ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਓਪੇਰਾ ਮਿੰਨੀ ਬਰਾਊਜ਼ਰ ਤੋਂ ਭਾਰਤੀ ਯੂਜ਼ਰਸ ਦਾ ਇਕ ਸਾਲ 'ਚ 4 ਕਰੋੜ ਜੀ. ਬੀ ਡਾਟਾ ਸੇਵ ਹੋਇਆ ਹੈ। ਜੇਕਰ 173 ਰੂਪਏ ਪ੍ਰਤੀ ਜੀ.ਬੀ ਦਾ ਹਿਸਾਬ ਲਗਾਇਆ ਜਾਵੇ ਤਾਂ ਇਸ ਫੀਚਰ ਨਾਲਂ ਯੂਜਜ਼ਸ ਦੇ 690 ਕਰੋੜ ਰੁਪਏ ਬਚੇ ਹਨ।
ਓਪੇਰਾ ਦੀ ਸਟਡੀ ਦੇ ਮੁਤਾਬਕ 10 'ਚੋਂ 8 ਓਪੇਰਾ ਮਿੰਨੀ ਯੂਜ਼ਰਸ ਇਸ ਤੋਂ ਗੂਗਲ 'ਤੇ ਕੰਟੈਂਟ ਸਰਚ ਕਰਦੇ ਹਨ। ਓਪੇਰਾ ਨੇ 100 ਮੋਸਟ ਵਿਸਟਡ ਵੈੱਬਸਾਇਟਸ 'ਚ 31ਨਿਊਜ਼ ਵੈੱਬਸਾਈਟ ਨੂੰ ਲਿਸਟ ਕੀਤਾ ਹੈ। ਕੁਝ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਵਾਲੀ ਵੈੱਬਸਾਈਟਸ ਜਿਸ 'ਚ Mp3lio, Pagalworld, Webmusic, Raagtune ਅਤੇ Mp3mad ਦਾ ਨਾਮ ਲਿਆ ਗਿਆ ਹੈ । ਇਸ ਤੋਂ ਇਲਾਵਾ ਗੂਗਲ , ਫੇਸਬੁੱਕ ਤੋ ਇਲਾਵਾ ਓਪੇਰਾ ਮਿਨੀ 'ਤੇ ਯੂ-ਟਿਊਬ ਦਾ ਵੀ ਬਹੁਤ ਪ੍ਰਯੋਗ ਹੁੰਦਾ ਹੈ। ਵੀਡੀਓ ਸਟ੍ਰੀਮਿੰਗ ਵੈੱਬਸਾਈਟਸ 'ਚ ਯੂ-ਟਿਊਬ ਤੋਂ ਇਲਾਵਾ Vuclip, Dailymotion ਅਤੇ Hotstar ਵੀ ਸ਼ਾਮਿਲ ਹੈ।
Sony ਨੇ ਭਾਰਤ 'ਚ ਲਾਂਚ ਕੀਤੇ ਦੋ ਨਵੇਂ ਪਾਵਰ ਬੈਂਕਸ
NEXT STORY