ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਅੱਜ ਭਾਰਤ ’ਚ ਆਪਣੇ 48MP ਰੀਅਰ ਕੈਮਰੇ ਵਾਲੇ ਸਮਾਰਟਫੋਨ F11 Pro ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ ਮੁੰਬਈ ’ਚ ਆਯੋਜਿਤ ਈਵੈਂਟ ਦੌਰਾਨ ਸ਼ਾਮ ਨੂੰ 6:30 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਦੇ ਫੀਚਰਜ਼ ਲੀਕ ਹੋ ਗਏ ਹਨ। ਇਸ ਫੋਨ ’ਚ ਬਿਹਤਰੀਨ ਵਿਊਇੰਗ ਐਕਸਪੀਰੀਅੰਸ ਲਈ 6.5 ਇੰਚ ਦੀ ਵੱਡੀ ਸਕਰੀਨ ਹੋਵੇਗੀ। ਇਹ ਸਮਾਰਟਫੋਨ 6 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਇੰਟਰਨਲ ਸਟੋਰੇਜ ਆਪਸ਼ਨ ’ਚ ਆਏਗਾ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 48 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਉਥੇ ਹੀ ਸੈਲਫੀ ਲਈ ਏ.ਆਈ. ਪਾਵਰਡ 16 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਫੋਨ VOOC 3.0 ਫਲੈਸ਼ ਚਾਰਜਿੰਗ ਸਪੋਰਟ ਨਾਲ ਆਏਗਾ ਜੋ ਫੋਨ ਨੂੰ ਸਿਰਫ 20 ਮਿੰਟ ’ਚ ਚਾਰਜ ਕਰ ਦੇਵੇਗਾ। ਸਮਾਰਟਫੋਨ ਦੀ ਕੀਮਤ 25,999 ਰੁਪਏ ਹੋਣ ਦੀ ਉਮੀਦ ਹੈ। ਲਾਂਚ ਹੋਣ ਦੇ ਨਾਲ ਹੀ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋਣ ਦੀ ਜਾਣਕਾਰੀ ਹੈ।
32MP ਸੈਲਫੀ ਕੈਮਰੇ ਨਾਲ ਲੈੱਸ ਹੋਵੇਗਾ Huawei Nova 4e, ਟੀਜ਼ਰ ਹੋਇਆ ਜਾਰੀ
NEXT STORY