ਜਲੰਧਰ- ਸਮਾਰਟਫੋਨ ਮੇਕਰ ਕੰਪਨੀ ਨੇ ਹਾਲ ਹੀ 'ਚ ਆਪਣੇ ਓਪੋ F3 ਪਲਸ ਸਮਾਰਟਫ਼ੋਨ ਨੂੰ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਪਿਛਲੇ ਮਹੀਨੇ ਹੀ ਪੇਸ਼ ਕੀਤਾ ਗਿਆ ਸੀ। ਅਤੇ ਹੁਣ ਇਸ ਚੀਨੀ ਕੰਪਨੀ ਨੇ ਆਪਣੇ ਓਪੋ F3 ਸਮਾਰਟਫੋਨ ਨੂੰ 4 ਮਈ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਲਈ ਹੈ। ਲਾਂਚ ਤੋਂ ਪਹਿਲਾਂ ਹੀ ਸਮਾਰਟਫ਼ੋਨ ਨੂੰ ਸਪੈਕਸ ਅਤੇ ਇਕ ਵਿਡੀਓ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਇਸ ਸਮਾਰਟਫ਼ੋਨ ਨੂੰ GFX ਬੈਂਚ ਅਤੇ ਗੀਕਬੇਂਚ 'ਤੇ ਵੀ ਵੇਖਿਆ ਗਿਆ ਹੈ।
ਓਪੋ F3 ਸਮਾਰਟਫ਼ੋਨ 'ਚ ਤੁਹਾਨੂੰ ਇਕ 5.5 ਇੰਚ ਦੀ FHD ਸਕ੍ਰੀਨ ਜੋ ਗੋਰਿਲਾ ਗਲਾਸ 5 ਨਾਲ ਲੈਸ ਹੋਵੇਗੀ ਦੇਖਣ ਨੂੰ ਮਿਲ ਸਕਦੀ ਹੈ। ਪਿਛਲੇ ਲੀਕ ਜਾਣਕਾਰੀਆਂ ਦੀਆਂ ਮੰਨੀਏ ਤਾਂ ਸਮਾਰਟਫ਼ੋਨ 'ਚ ਸਨੈਪਡ੍ਰੈਗਨ 653 ਪ੍ਰੋਸੈਸਰ ਹੋ ਸਕਦਾ ਹੈ। ਹਾਲਾਂਕਿ GFX ਬੇਂਚ ਅਤੇ ਗੀਕਬੇਂਚ ਦੀ ਲਿਸਟਿੰਗ ਇਸ਼ਾਰਾ ਕਰ ਰਹੀਆਂ ਹਨ ਕਿ ਸਮਾਰਟਫ਼ੋਨ ਓੱਪੋ 63 'ਚ ਮੀਡੀਆਟੈੱਕ ਦਾ MT6750T ਪ੍ਰੋਸੈਸਰ ਹੋ ਸਕਦਾ ਹੈ।
ਓਪੋ 63 ਸਮਾਰਟਫ਼ੋਨ 'ਚ ਤੁਹਾਨੂੰ 4GB ਰੈਮ ਵੀ ਦੇਖਣ ਨੂੰ ਮਿਲ ਸਕਦੀ ਹੈ। ਫ਼ੋਨ 'ਚ 64GB ਇੰਟਰਨਲ ਸਟੋਰੇਜ ਮੌਜੂਦ ਹੋਵੇਗੀ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਸਹਾਇਤਾ ਨਾਲ ਵਧਾਈ ਵੀ ਜਾ ਸਕਦੀ ਹੈ । ਪਿਛਲੇ ਰੁਮਰਸ ਮੁਤਾਬਕ ਓੱਪੋ F3 'ਚ 32GB ਦੀ ਇੰਟਰਨਲ ਸਟੋਰੇਜ ਹੋਵੇਗੀ। ਸਮਾਰਟਫ਼ੋਨ ਨੂੰ ਐਂਡ੍ਰਾਇਡ 6.0 ਮਾਰਸ਼ਮੈਲੋ ਨਾਲ ਬਾਜ਼ਾਰ 'ਚ ਲਿਆਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਫੋਟੋਗਰਾਫੀ ਲਈ ਓਪੋ F3 ਪਲਸ ਸਮਾਰਟਫੋਨ ਦੀ ਤਰ੍ਹਾਂ ਹੀ 16 ਮੈਗਾਪਿਕਸਲ +8 ਮੈਗਾਪਿਕਸਲ ਦਾ ਡਿਊਲ ਫ੍ਰੰਟ ਕੈਮਰਾ ਦਿੱਤਾ ਗਿਆ ਹੋਵੇਗਾ। ਨਾਲ ਹੀ ਇਸ 'ਚ ਇਕ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਮੌਜੂਦ ਹੋਣ ਦੀ ਸੰਭਾਵਨਾ ਹੈ। ਫ਼ੋਨ 'ਚ 3,200mAh ਸਮਰੱਥਾ ਦੀ ਬੈਟਰੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
8,000 ਰੁਪਏ ਤੋਂ 30,000 ਰੁਪਏ ਦੀ ਪ੍ਰਾਇਸ ਰੇਂਜ 'ਚ ਹਨ ਇਹ ਬਿਹਤਰੀਨ ਲੈਪਟਾਪਸ
NEXT STORY