ਗੈਜੇਟ ਡੈਸਕ– ਲੰਬੇ ਸਮੇਂ ਤੋਂ ਓਪੋ ਦੇ ਫੋਲਡੇਬਲ ਸਮਾਰਟਫੋਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਹੁਣ ਅਗਲੇ ਮਹੀਨੇ ਯਾਨੀ ਦਸੰਬਰ ’ਚ ਲਾਂਚ ਕਰ ਦਿੱਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾਂ ਹੀ ਇਸ ਫੋਲਡੇਬਲ ਸਮਾਰਟਫੋਨ ਦੇ ਫੀਚਰਜ਼ ਲੀਕ ਹੋ ਗਏ ਹਨ। ਦੱਸ ਦੇਈਏ ਕਿ ਇਸ ਫੋਨ ਨੂੰ Oppo Find N 5G ਨਾਂ ਨਾਲ ਲਿਆਇਆ ਜਾਵੇਗਾ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
ਇਸ ਵਿਚ ਇਕ 50 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ ਜਿਸ ਨੂੰ ਰੋਟੇਟ ਕਰਕੇ ਸੈਲਫੀ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕੇਗਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo ’ਤੇ ਕਈ ਪੋਸਟ ਕੀਤੇ ਗਏ ਹਨ ਜਿਨ੍ਹਾਂ ਮੁਤਾਬਕ, ਓਪੋ ਫਾਇੰਡ ਐੱਨ 5ਜੀ ’ਚ ਗਲੈਕਸੀ ਜ਼ੈੱਡ ਫੋਲਡ ਅਤੇ ਫਲਿੱਪ ਸੀਰੀਜ਼ ਦੇ ਫੋਨ ਦੀ ਤਰ੍ਹਾਂ ਹੀ ਇਨਵਰਡ ਡਿਸਪਲੇਅ ਦਿੱਤੀ ਜਾਵੇਗੀ।
ਇਕ ਹੋਰ ਰਿਪਰੋਟ ਤੋਂ ਪਤਾ ਲੱਗਾ ਹੈ ਕਿ ਓਪੋ ਦੇ ਪਹਿਲੇ ਫੋਲਡੇਬਲ ਸਮਾਰਟਫੋਨ ’ਚ 7.8 ਜਾਂ 8 ਇੰਚ ਦੀ OLED ਡਿਸਪਲੇਅ ਮਿਲੇਗੀ। ਇਹ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 888 ਚਿੱਪਸੈੱਟ ਦੇ ਨਾਲ ਲਿਆਇਆ ਜਾਵੇਗਾ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 4,500mAh ਦੀ ਬੈਟਰੀ ਮਿਲੇਗੀ ਜੋ ਕਿ 65 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO Virus'
NEXT STORY