ਗੈਜੇਟ ਡੈਸਕ– ਆਰਪੇਟ ਨੇ ਭਾਰਤੀ ਬਾਜ਼ਾਰ ’ਚ ਸਮਾਰਟ ਪੱਖੇ ਦੀ ਨਵੀਂ ਸੀਰੀਜ਼ ਪੇਸ਼ ਕੀਤੀ ਹੈ। ਇਸ ਸੀਰੀਜ਼ ਤਹਿਤ ਮਨੀਸੇਵਰ ਸਮਾਰਟ ਪੱਖੇ ਲਾਂਚ ਕੀਤੇ ਗਏ ਹਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 3,100 ਰੁਪਏ ਹੈ। ਆਰਪੇਟ ਨੇ ਦੱਸਿਆ ਹੈ ਕਿ ‘ਮਨੀਸੇਵ’ ਸਮਾਰਟ ਪੱਖੇ ਬੀ.ਐੱਲ.ਡੀ.ਸੀ. (ਬਰੱਸ਼ਲੈੱਸ ਡੀ.ਸੀ.) ਇਲੈਕਟ੍ਰਿਕ ਮੋਟਰ ’ਤੇ ਕੰਮ ਕਰਦੇ ਹਨ। ਇਸ ਮਨੀਸੇਵਰ ਪੱਖੇ ਦੀ ਰੇਂਜ ਦੇ ਇਸਤੇਮਾਲ ਨਾਲ ਬਿਜਲੀ ਦਾ ਬਿੱਲ 65 ਫੀਸਦੀ ਤਕ ਘੱਟ ਹੋ ਸਕਦਾ ਹੈ। ਇਸ ਸੀਰੀਜ਼ ਦੇ ਸਾਰੇ ਪੱਖਿਆਂ ਨੂੰ 5 ਸਟਾਰ ਰੇਟਿੰਗ ਮਿਲੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਆਮ ਪੱਖੇ ਜਿਥੇ 75 ਵਾਟ ਬਿਜਲੀ ਦੀ ਖ਼ਪਤ ਕਰਦੇ ਹਨ, ਉਥੇ ਹੀ ਮਨੀਸੇਵਰ ਪੱਖਾ 28 ਵਾਟ ਬਿਜਲੀ ਦੀ ਖ਼ਪਤ ਕਰਦਾ ਹੈ। ਮਨੀਸੇਵਰ ਪੱਖਾ ਇਨਵਰਟਰ ’ਤੇ ਆਮ ਪੱਖੇ ਦੇ ਮੁਕਾਬਲੇ ਤਿੰਨ ਗੁਣਾ ਬਿਹਤਰ ਕੰਮ ਕਰਦਾ ਹੈ। ਉਥੇ ਹੀ ਵੋਲਟੇਜ ਦੇ ਉਤਾਰ-ਚੜਾਅ ਦਾ ਵੀ ਇਸ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਖ਼ਾਸ ਗੱਲ ਇਹ ਹੈ ਕਿ ਇਸ ਪੱਖੇ ਨੂੰ ਤੁਸੀਂ ਮੋਬਾਇਲ ਐਪ ਨਾਲ ਵੀ ਆਪਰੇਟ ਕਰ ਸਕਦੇ ਹੋ। ਇਸ ਦੌਰਾਨ ਤੁਹਾਨੂੰ ਪੱਖੇ ਦੇ ਨਾਲ ਰੈਗੁਲੇਟਰ ਦੀ ਲੋੜ ਨਹੀਂ ਪਵੇਗੀ। ਮਨੀਸੇਵਰ ਸਮਾਰਟ ਪੱਖਾ ਐੱਲ.ਈ.ਡੀ. ਲਾਈਟ ਅਤੇ ਸਲੀਪ ਮੋਡ ਵਾਲੇ ਸਮਾਰਟ ਰਿਮੋਟ ਨੂੰ ਸੁਪੋਰਟ ਕਰਦਾ ਹੈ। ਇਸ ਰਿਮੋਟ ’ਚ ਬੂਸਟਰ ਅਤੇ ਟਾਈਮਰ ਮੋਡ ਦੀ ਆਪਸ਼ਨ ਮਿਲਦੀ ਹੈ।
ਸੁਜ਼ੂਕੀ ਹਯਾਬੂਸਾ ਦੀ ਭਾਰਤ 'ਚ ਡਿਲਿਵਰੀ ਹੋਈ ਸ਼ੁਰੂ, ਇੰਨੀ ਹੈ ਟਾਪ ਸਪੀਡ
NEXT STORY