ਗੈਜੇਟ ਡੈਸਕ- ਪੈਨਾਸੋਨਿਕ ਨੇ ਭਾਰਤ 'ਚ ਆਪਣੀ ਏਲੁਗਾ ਸੀਰੀਜ ਦੇ ਤਹਿਤ ਦੋ ਨਵੇਂ ਸਮਾਰਟਫੋਨਜ਼ ਏਲੁਗਾ Z1 ਤੇ ਏਲੁਗਾ Z1 ਪ੍ਰੋ ਲਾਂਚ ਕਰ ਦਿੱਤਾ ਹੈ। ਏਲੁਗਾ Z1 ਦੀ ਕੀਮਤ 14,990 ਰੁਪਏ ਦੇ ਨਾਲ ਹੈ ਤੇ ਇਹ ਵਿਕਰੀ ਲਈ 31 ਅਕਤੂਬਰ ਤੋਂ ਦੇਸ਼ ਭਰ ਦੇ ਸਾਰੇ ਮੁੱਖ ਰਿਟੇਲ ਸਟੋਰਸ 'ਤੇ ਉਪਲੱਬਧ ਹੋ ਜਾਣਗੇ। ਇਹ ਨਵੇਂ ਸਮਾਰਟਫੋਨ ਬਲੈਕ, ਗੋਲਡ ਤੇ ਬਲੂ ਕਲਰ ਆਪਸ਼ਨਸ ਦੇ ਨਾਲ ਹੈ।
ਸਪੈਸੀਫਿਕੇਸ਼ਨਸ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਮਾਰਟਫੋਨਜ਼ 'ਚ ਸਿਰਫ ਰੈਮ ਤੇ ਸਟੋਰੇਜ ਸਮਰੱਥਾ ਦਾ ਹੀ ਅੰਤਰ ਹੈ, ਇਸ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਨਾਲ ਇਕੋ ਜਿਹੇ ਹੀ ਹਨ। ਜਿਸ ਦੇ ਤਹਿਤ ਪੈਨਾਸੋਨਿਕ ਏਲੁਗਾ Z1 'ਚ 3GB ਰੈਮ ਤੇ 32GB ਇੰਟਰਨਲ ਸਟੋਰੇਜ ਤੇ ਪੈਨਾਸੋਨਿਕ Z1 ਪ੍ਰੋ 'ਚ 4GB ਰੈਮ ਅਤੇ 64GB ਸਟੋਰੇਜ ਸਮਰੱਥਾ ਹੈ। ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ਦੀ ਮੈਮੋਰੀ ਨੂੰ ਮਾਇਕ੍ਰੋ ਐਸ. ਡੀ. ਕਾਰਡ ਨਾਲ 128GB ਤੱਕ ਐਕਸਪੈਂਡ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਇਨ੍ਹਾਂ 'ਚ 6.19 ਇੰਚ ਦੀ HD ਪਲਸ ਡਿਸਪਲੇਅ ਹੈ ਜਿਸਦੀ ਸਕ੍ਰੀਨ ਰੈਜੋਲਿਊਸ਼ਨ 1500X720 ਪਿਕਸਲਸ ਹੈ। ਇਸ ਤੋਂ ਇਲਾਵਾ ਮੀਡੀਆਟੈੱਕ ਹੇਲਿਓ P22 ਪ੍ਰੋਸੈਸਰ ਦੇ ਨਾਲ ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹਨ। ਇਨ੍ਹਾਂ 'ਚ 4000mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਦੀ ਸਹੂਲਤ ਫੋਨ ਦੇ ਬੈਕ ਪੈਨਲ 'ਤੇ ਦਿੱਤੀ ਗਈ ਹੈ ਤੇ ਨਾਲ ਹੀ ਫੇਸ ਅਨਲਾਕ ਫੀਚਰ ਵੀ ਹੈ ਜੋ ਕਿ 19 ਸਪੋਰਟ ਦੇ ਨਾਲ ਹੈ।
ਇਨ੍ਹਾਂ ਸਮਾਰਟਫੋਨਜ਼ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਤੇ 2 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਹੈ ਜੋ ਕਿ ਰੀਅਲ-ਟਾਈਮ ਬੋਕੇਅ ਈਫੈਕਟ ਦੇ ਨਾਲ ਹੈ। ਇਸ ਤੋਂ ਇਲਾਵਾ ਇਸ 'ਚ ਕਈ ਵੱਖ-ਵੱਖ ਮੋਡਸ ਜਿਹੇ ਟਾਈਮ-ਲੈਪਸ, ਸਲੋਅ-ਮੋਸ਼ਨਸ ਬਿਊਟੀ ਮੋਡ, ਬੈਕ ਲਾਈਟ, ਲਾਈਵ ਫੋਟੋਜ਼ ਆਦਿ ਦਿੱਤੇ ਗਏ ਹਨ। ਉਥੇ ਹੀ ਫਰੰਟ 'ਚ ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਫਲੈਸ਼ ਸਪੋਰਟ ਨਾਲ ਦਿੱਤਾ ਗਿਆ ਹੈ। ਇਸ 'ਚ ਇਕ ਖਾਸ ਫੀਚਰ ਫੇਸਮੋਜੀ ਨਾਂ ਨਾਲ ਵੀ ਦਿੱਤਾ ਗਿਆ ਹੈ, ਜਿਸ ਦੇ ਨਾਲ ਕਿ ਯੂਜ਼ਰਸ ਆਪਣਾ ਇਕ ਡਿਜੀਟਲ ਟੂਨ ਵਰਜਨ ਬਣਾ ਸਕਦੇ ਹਨ।
ਪੈਨਾਸੋਨਿਕ ਦੇ ਇਸ ਨਵੇਂ ਸਮਾਰਟਫੋਨਜ਼ 'ਚ ARBO ਨੌਬ ਦਿੱਤਾ ਗਿਆ ਹੈ ਜੋ ਕਿ 19 ਅਧਾਰਿਤ ਹੈ ਜਿਸ 'ਚ ਕਿ ਯੂਜ਼ਰਸ ਸਿਰਫ ਇਕ ਪਲੇਟਫਾਰਮ 'ਤੇ ਹੀ ਕਈ ਐਪਸ ਤੇ ਸਰਵੀਸਿਜ਼ ਆਦਿ 'ਤੇ ਅਕਸੈਸ ਕਰ ਸਕਦੇ ਹਨ ਜੋ ਕਿ ਆਰਟਿਫੀਸ਼ਿਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਅਧਾਰ 'ਤੇ ਸੁਝਾਵਾਂ ਦੇ ਮੁਤਾਬਕ ਨਤੀਜਾ ਦਿਖਾਂਉਂਦਾ ਹੈ।
ਕੁਨੈੱਕਟੀਵਿਟੀ ਆਪਸ਼ਨਸ ' ਡਿਊਲ ਸਿਮ, 4G LTE, ਬਲੂਟੁੱਥ 5.0, ਮਾਇਕ੍ਰੋ USB ਪੋਰਟ, ਵਾਈ-ਫਾਈ ਹਾਟਸਪਾਟ ਤੇ ਡਾਇਰੈਕਟ, A-GPS ਤੇ FM ਰੇਡੀਓ ਆਦਿ ਹਨ। ਇਨ੍ਹਾਂ ਦਾ ਕੁੱਲ ਮਾਪ 157.2X 76.25X8.05 ਮਿ. ਮੀ ਹੈ।
3,499 ਰੁਪਏ ਦੀ ਕੀਮਤ ਨਾਲ ਭਾਰਤ 'ਚ ਲਾਂਚ ਹੋਇਆ Google Chromecast 3
NEXT STORY