ਜਲੰਧਰ - ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਪੈਨਾਸੋਨਿਕ ਨੇ ਨਵੇਂ 4G ਸਮਾਰਟਫੋਨ P77 ਨੂੰ ਲਾਂਚ ਕਰ ਦਿੱਤਾ ਹੈ। ਭਾਰਤ 'ਚ ਇਸ ਫੋਨ ਦੇ 1 ਜੀ. ਬੀ ਰੈਮ ਵੇਰੀਅੰਟ ਦੀ ਕੀਮਤ 7,490 ਰੁਪਏ ਉਥੇ ਹੀ 2 ਜੀ. ਬੀ ਰੈਮ ਵੇਰਿਅੰਟ ਦੀ ਕੀਮਤ 8,190 ਰੁਪਏ ਰੱਖੀ ਗਈ ਹੈ। ਪੈਨਾਸੋਨਿਕ ਪੀ71 ਆਇਵਰੀ ਗੋਲਡ ਅਤੇ ਡਿਮ ਗਰੇ ਬਲੈਕ ਕਲਰ ਵੇਰਿਅੰਟ 'ਚ ਮਿਲੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 5-ਇੰਚ ਦੀ HD iPS (1280x720 ਪਿਕਸਲਸ) ਸਕ੍ਰੀਨ, 1.2 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਗੇਮਜ਼ ਆਦਿ ਨੂੰ ਖੇਡਣ 'ਚ ਮਦਦ ਕਰੇਗਾ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਸਮਾਰਟਫੋਨ 'ਚ 16 ਜੀ. ਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ SD ਕਾਰਡ ਦੇ ਜ਼ਰੀਏ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। LED ਫਲੈਸ਼ ਦੇ ਨਾਲ ਇਸ 'ਚ 8-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। 2000 mAh ਬੈਟਰੀ ਦੇ ਨਾਲ ਇਸ ਡਿਊਲ ਸਿਮ ਸਮਾਰਟਫੋਨ 'ਚ WiFi (802.11b/g/n), WiFi ਡਾਇਰੈਕਟ, ਬਲੂਟੁੱਥ 4.1 , GPS, ਮਾਇਕ੍ਰੋ ਯੂ. ਐੱਸ. ਬੀ ਅਤੇ ਐੱਫ. ਐੱਮ ਰੇਡੀਓ ਆਦਿ ਫੀਚਰਸ ਮੌਜੂਦ ਹਨ।
SAARC ਉਪਗ੍ਰਹਿ ਦਾ ਪਰਖੇਪਣ ਅਗਲੇ ਸਾਲ ਮਾਰਚ ਵਿਚ : ਇਸਰੋ
NEXT STORY