ਗੈਜੇਟ ਡੈਸਕ– ਬਾਬਾ ਰਾਮਦੇਵ ਦੇ ਪਤੰਜਲੀ ਬ੍ਰਾਂਡ ਦੀ ਕਿੰਭੋ ਐਪ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ ਅਤੇ ਇਸ ਵਿਚ ਦੱਸਿਆ ਜਾ ਰਿਹਾ ਹੈ ਕਿ ਦੋ ਵਾਰ ਫੇਲ੍ਹ ਹੋਣ ਤੋਂ ਬਾਅਦ ਕੰਪਨੀ ਨੇ ਫਿਲਹਾਲ ਇਸ ਐਪ ਨੂੰ ਰੀਲਾਂਚ ਕਰਨ ਦਾ ਇਰਾਦਾ ਛੱਡ ਦਿੱਤਾ ਹੈ। ਜਾਣਕਾਰੀ ਮੁਤਾਬਕ ਮਈ ਅਤੇ ਅਗਸਤ ’ਚ ਕਿੰਭੋ ਐਪ ਨੂੰ ਦੋ ਵਾਰ ਲਾਂਚ ਕੀਤਾ ਗਿਆ ਪਰ ਇਹ ਸੁਰੱਖਿਆ ਨੂੰ ਲੈ ਕੇ ਫੇਲ੍ਹ ਰਹੀ ਕਿਉਂਕਿ ਇਹ ਸਕਿਓਰਿਟੀ ਮਾਹਰਾਂ ਨੂੰ ਰਾਸ ਨਹੀਂ ਆਇਆ। ਦੱਸ ਦੇਈਏ ਕਿ ਪਤੰਜਲੀ ਕਿੰਭੋ ਐਪ ਦੀ ਬ੍ਰਾਂਡਿੰਗ ‘ਸਵਦੇਸ਼ੀ ਚੈਟ ਐਪ’ ਦੇ ਰੂਪ ’ਚ ਕੀਤੀ ਗਈ ਸੀ ਜੋ ਭਾਰਤ ’ਚ ਵਟਸਐਪ ਦੀ ਥਾਂ ਲੈ ਸਕੇ। ਇਸ ਐਪ ਨੂੰ ਸਭ ਤੋਂ ਪਹਿਲਾਂ 30 ਮਈ ਨੂੰ ਲਾਂਚ ਕੀਤਾ ਗਿਆ ਸੀ।

ਅਚਾਰੀਆ ਬਾਲਕ੍ਰਿਸ਼ਣ ਦਾ ਬਿਆਨ
ਪਤੰਜਲੀ ਆਯੁਰਵੇਦ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲਕ੍ਰਿਸ਼ਣ ਨੇ ਪਬਲੀਕੇਸ਼ਨ ਨੂੰ ਕਿਹਾ ਕਿ ਅਸੀਂ ਤਕਨੀਕੀ ਰੂਪ ਨਾਲ ਬੇਹੱਦ ਸੁਰੱਖਿਅਤ ਐਪ ਲਾਂਚ ਕਰਨਾ ਚਾਹੁੰਦੇ ਸੀ। ਹਾਲਾਂਕਿ ਅਜੇ ਅਸੀਂ ਕੀਤੇ ਗਏ ਕੰਮ ਤੋਂ ਸੰਤੁਸ਼ਟ ਨਹੀਂ ਹਾਂ। ਅਸੀਂ ਫਿਲਹਾਲ ਐਪ ਲਾਂਚ ਕਰਨ ਦਾ ਆਈਡੀਆ ਛੱਡ ਦਿੱਤਾ ਹੈ ਕਿਉਂਕਿ ਅਸੀਂ ਅੱਧਾ-ਅਧੂਰਾ ਤਿਆਰ ਪ੍ਰੋਡਕਟ ਬਾਜ਼ਾਰ ’ਚ ਨਹੀਂ ਉਤਾਰਨਾ ਚਾਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਅਸੀਂ ਨਵੇਂ ਪ੍ਰੋਜੈੱਕਟਸ ਦੇ ਨਾਲ ਕਾਫੀ ਰੁੱਝੇ ਹੋਏ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਕਿੰਭੋ ਐਪ ਲਈ ਸਮਾਂ ਅਤੇ ਸੰਭਾਵਨਾ ਹੈ। ਫਿਲਹਾਲ ਅਸੀਂ ਇਸ ਪ੍ਰੋਜੈੱਕਟ ਨੂੰ ਸਾਈਡ ’ਤੇ ਰੱਖ ਦਿੱਤਾ ਹੈ ਅਤੇ ਇਸ ਦੀ ਦੁਬਾਰਾ ਲਾਂਚਿੰਗ ਲਈ ਕੋਈ ਤਰੀਕ ਤੈਅ ਨਹੀਂ ਹੈ।

ਯੂਜ਼ਰਜ਼ ਦੀਆਂ ਸ਼ਿਕਾਇਤਾਂ
ਦੱਸ ਦੇਈਏ ਕਿ ਇਸ ਐਪ ਦੇ ਟ੍ਰਾਇਲ ਵਰਜਨ ਨੂੰ 27 ਅਗਸਤ ਦੇ ਅਧਿਕਾਰਤ ਲਾਂਚ ਤੋਂ ਪਹਿਲਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ 15 ਅਗਸਤ ਨੂੰ ਦੁਬਾਰਾ ਲਾਂਚ ਕੀਤਾ ਗਈ ਸੀ ਪਰ ਜਦੋਂ ਢੇਰਾਂ ਯੂਜ਼ਰਜ਼ ਨੇ ਆ ਰਹੀਆਂ ਸਮੱਸਿਆਵਾਂ ਨੂੰ ਰਿਪੋਰਟ ਕੀਤਾ, ਫਿਰ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਇਸ ਨੂੰ ਸੁਰੱਖਿਆ ਕਾਰਨਾਂ ਦੇ ਚੱਲਦੇ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਗਿਆ ਅਤੇ ਲਾਂਚ ਟਲ ਗਿਆ।
huawei ਨੇ ਆਪਣੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਨਵੇਂ ਵੇਰੀਐਂਟ ਹੋਏ ਲਾਂਚ
NEXT STORY