ਗੈਜੇਟ ਡੈਸਕ– ਯੂ.ਪੀ.ਆਈ. ਰਾਹੀਂ ਪੇਮੈਂਟ ਕਰਨ ਦਾ ਵੀ ਚਲਣ ਕਾਫੀ ਵਧ ਗਿਆ ਹੈ। ਕਈ ਵਾਲ ਸਲੋ ਇੰਟਰਨੈੱਟ ਜਾਂ ਨੈੱਟ ਕੁਨੈਕਟੀਵਿਟੀ ਨਾ ਹੋਣ ਕਾਰਨ ਯੂ.ਪੀ.ਆਈ. ਪੇਮੈਂਟ ਨਹੀਂ ਹੋ ਪਾਉਂਦੀ ਪਰ ਇਕ ਤਰੀਕਾ ਅਜਿਹਾ ਵੀ ਹੈ ਜਿਸ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਵੀ ਯੂ.ਪੀ.ਆਈ. ਰਾਹੀਂ ਪੇਮੈਂਟ ਕਰ ਸਕਦੇ ਹੋ। ਆਫਲਾਈਨ ਪੇਮੈਂਟ ਕਰਨ ਲਈ ਇਕ USSD ਕੋਡ ਮੌਜੂਦ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਫੋਨ ਦੇ ਡਾਇਲਰ ਨਾਲ ਐਕਸੈਸ ਕਰ ਸਕਦੇ ਹੋ। ਇਹ ਸਰਵਿਸ ਸਾਰੇ ਮੋਬਾਇਲ ਯੂਜ਼ਰਸ ਲਈ ਹੈ। ਇਸ ਲਈ ਤੁਹਾਡੇ ਹੈਂਡਸੈੱਟ ’ਚ ਨੈੱਟ ਕੁਨੈਕਟੀਵਿਟੀ ਦੀ ਵੀ ਲੋੜ ਨਹੀਂ ਹੈ।
ਇਹ ਹੈ ਤਰੀਕਾ
ਦੱਸ ਦੇਈਏ ਕਿ USSD ਜਿਸ ਦੀ ਅਸੀਂ ਇਥੇ ਗੱਲ ਕਰ ਰਹੇ ਹਾਂ ਉਹ *99# ਹੈ। ਯਾਨੀ ਤੁਹਾਨੂੰ ਬਿਨਾਂ ਨੈੱਟ ਕੁਨੈਕਸ਼ਨ ਦੇ ਵੀ ਯੂ.ਪੀ.ਆਈ. ਪੇਮੈਂਟ ਕਰਨੀ ਹੈ ਤਾਂ ਤੁਹਾਨੂੰ ਫੋਨ ’ਚ ਜਾ ਕੇ *99# ਡਾਇਲ ਕਰਨਾ ਹੈ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਮੈਨਿਊ ਓਪਨ ਹੋ ਜਾਵੇਗਾ। ਇਸ ਵਿਚ ਤੁਹਾਨੂੰ ਪੈਸੇ ਭੇਜਣ ਲਈ ਸੈਂਡ ਮਨੀ ਦਾ ਆਪਸ਼ਨ ਦਿਸੇਗਾ। ਸੈਂਡ ਮਨੀ ਦਾ ਆਪਸ਼ਨ ਨੰਬਰ 1 ’ਤੇ ਰਹਿੰਦਾ ਹੈ। ਇਸ ਕਾਰਨ ਤੁਹਾਨੂੰ 1 ਲਿਖ ਕੇ USSD ’ਤੇ ਰਿਪਲਾਈ ਕਰਨਾ ਹੋਵੇਗਾ।
ਇਥੇ ਫਿਰ ਤੁਹਾਡੇ ਕੋਲ ਕਈ ਆਪਸ਼ਨ ਆਉਣਗੇ। ਇਸ ਵਿਚ ਕਿਸੇ ਦੇ ਮੋਬਾਇਲ ਨੰਬਰ, ਯੂ.ਪੀ.ਆਈ., ਬੈਂਕ ਖਾਤੇ ’ਤੇ ਪੈਸੇ ਭੇਜਣ ਦਾ ਆਪਸ਼ਨ ਮਿਲੇਗਾ। ਇਨ੍ਹਾਂ ’ਚੋਂ ਜਿਸ ਆਪਸ਼ਨ ਰਾਹੀਂ ਵੀ ਪੈਸੇ ਸੈਂਡ ਕਰਨਾ ਚਾਹੁੰਦੇ ਹੋ, ਉਸ ਨੂੰ ਸਿਲੈਕਟ ਕਰ ਲਓ।
ਫਿਰ ਤੁਸੀਂ ਸਿਲੈਕਟ ਕੀਤੇ ਗਏ ਆਪਸ਼ਨ ਦੇ ਹਿਸਾਬ ਨਾਲ ਪੈਸੇ ਰਿਸੀਵ ਕਰਨ ਵਾਲੇ ਦਾ ਬੈਂਕ ਖਾਤਾ, ਯੂ.ਪੀ.ਆਈ. ਆਈ.ਡੀ. ਜਾਂ ਮੋਬਾਇਲ ਨੰਬਰ ਦੇ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਨੂੰ ਲੈ ਕੇ ਰਿਮਾਰਕ ਦੇਣਾ ਹੋਵੇਗਾ।
ਟ੍ਰਾਂਜੈਕਸ਼ਨ ਪੂਰੀ ਕਰਨ ਲਈ ਤੁਹਾਨੂੰ ਆਪਣਾ ਯੂ.ਪੀ.ਆਈ. ਪਿੰਨ ਦੇਣਾ ਹੋਵੇਗਾ। ਪਿੰਨ ਦਿੰਦੇ ਹੀ ਤੁਹਾਡੀ ਟ੍ਰਾਂਜੈਕਸ਼ਨ ਬਿਨਾਂ ਕਿਸੇ ਇੰਟਰਨੈੱਟ ਦੇ ਵੀ ਪੂਰੀ ਹੋ ਜਾਵੇਗੀ।
WhatsApp ਦੇ ‘ਲਾਸਟ ਸੀਨ’ ਫੀਚਰ ’ਚ ਜਲਦ ਹੋ ਸਕਦੈ ਵੱਡਾ ਬਦਲਾਅ
NEXT STORY