ਗੈਜੇਟ ਡੈਸਕ– ਪੇਟੀਐੱਮ ਨੇ ਗੂਗਲ ਨਾਲ ਵਿਵਾਦ ਹੋਣ ਤੋਂ ਬਾਅਦ ਆਪਣਾ ਖ਼ੁਦ ਦਾ ਤਿਆਰ ਕੀਤਾ ਗਿਆ ਮਿਨੀ ਐਪ ਸਟੋਰ ਲਾਂਚ ਕਰ ਦਿੱਤਾ ਹੈ। ਪੇਟੀਐੱਮ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਓਲਾ, ਰੈਪੀਡੋ, 1MG ਅਤੇ ਡੋਮਿਨੋਜ਼ ਪੀਜ਼ਾ ਵਰਗੇ ਕਰੀਬ 300 ਤੋਂ ਜ਼ਿਆਦਾ ਐਪਸ ਨੂੰ ਜੋੜਿਆ ਜਾ ਰਿਹਾ ਹੈ। ਨਵੇਂ ਮਿਨੀ ਐਪ ਸਟੋਰ ਨੂੰ ਤੁਸੀਂ ਪੇਟੀਐੱਮ ਐਪ ਦੇ ਮੇਨ ਸੈਕਸ਼ਨ ਤੋਂ ਹੀ ਐਕਸੈਸ ਕਰ ਸਕੋਗੇ ਜਿਥੇ ਤੁਸੀਂ ਆਮ ਤੌਰ ’ਤੇ ਬਿੱਲ ਆਦਿ ਦਾ ਭੁਗਤਾਨ ਕਰਦੇ ਹੋ।
ਭਾਰਤੀਆਂ ਨੂੰ ਕਿਉਂ ਹੋਵੇਗਾ ਫਾਇਦਾ
ਜਿਨ੍ਹਾਂ ਭਾਰਤੀ ਡਿਵੈਲਪਰਾਂ ਦਾ ਗੂਗਲ ਨਾਲ ਸਖ਼ਤ ਨਿਯਮਾਂ ਨੂੰ ਲੈ ਕੇ ਵਿਵਾਦ ਹੋਇਆ ਹੈ ਉਨ੍ਹਾਂ ਨੂੰ ਹੁਣ ਕੁਝ ਸਮੇਂ ਤੋਂ ਦੇਸੀ ਐਪ ਸਟੋਰ ਦੀ ਲੋੜ ਮਹਿਸੂਸ ਹੋਣ ਲੱਗੀ ਸੀ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਪੇਟੀਐੱਮ ਨੇ ਇਸ ਮਿਨੀ ਐਪ ਸਟੋਰ ਨੂੰ ਲਾਂਚ ਕੀਤਾ ਹੈ। ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਭਾਰਤੀ ਐਪ ਡਿਵੈਲਪਰਾਂ ਨੂੰ ਇਸ ’ਤੇ ਆਪਣੀ ਕਮਿਸ਼ਨ ਦਾ 30 ਫੀਸਦੀ ਹਿੱਸਾ ਵੀ ਨਹੀਂ ਦੇਣਾ ਹੋਵੇਗਾ।
ਗੂਗਲ ਨੇ ਸਖ਼ਤ ਕਰ ਦਿੱਤੇ ਹਨ ਪਲੇਅ ਸਟੋਰ ਦੇ ਨਿਯਮ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੂਗਲ ਨੇ ਪੇਟੀਐੱਮ ਐਪ ਨੂੰ ਅਸਥਾਈ ਤੌਰ ’ਤੇ ਪਲੇਅ ਸਟੋਰ ਤੋਂ ਹਟਾ ਦਿੱਤਾ ਸੀ। ਗੂਗਲ ਨੇ ਪੇਟੀਐੱਮ ’ਤੇ ਨਿਯਮਾਂ ਦਾ ਉਲੰਘਣ ਅਤੇ ਸੱਟੇਬਾਜ਼ੀ ਤੇ ਜੂਏ ਵਰਗੀਆਂ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਸੀ। ਇਸੇ ਤਰ੍ਹਾਂ ਗੂਗਲ ਨੇ ਨਿਯਮਾਂ ਦੇ ਉਲੰਘਣ ਦਾ ਸਵਿਗੀ ਅਤੇ ਜ਼ੋਮਾਟੋ ਨੂੰ ਵੀ ਨੋਟਿਸ ਭੇਜਿਆ ਸੀ। ਹੁਣ ਤਿੰਨਾਂ ਐਪਸ ਦੀ ਗੂਗਲ ਪਲੇਅ ਸਟੋਰ ’ਤੇ ਵਾਪਸੀ ਹੋ ਗਈ ਹੈ।
Realme 7 Pro ਖ਼ਰੀਦਣ ਦਾ ਸ਼ਾਨਦਾਰ ਮੌਕਾ ਅੱਜ, ਇੰਨੀ ਕੀਮਤ ’ਚ ਖ਼ਰੀਦ ਸਕਣਗੇ ਗਾਹਕ
NEXT STORY