ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਸਫਾਰੀ ਦੇ ਖ਼ਰੀਦਦਾਰਾਂ ਨੂੰ ਝਟਕਾ ਦਿੰਦੇ ਹੋਏ ਇਸ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਇਹ ਨਵੀਂ ਐੱਸ. ਯੂ. ਵੀ. ਹੁਣ 36,000 ਰੁਪਏ ਤੱਕ ਮਹਿੰਗੀ ਹੋ ਗਈ ਹੈ।
ਟਾਟਾ ਮੋਟਰਜ਼ ਨੇ ਨਵੇਂ ਰੂਪ ਤੇ ਦਮਦਾਰ ਫੀਚਰਜ਼ ਨਾਲ ਇਸੇ ਸਾਲ ਫਰਵਰੀ ਵਿਚ ਨਵੀਂ ਟਾਟਾ ਸਫਾਰੀ ਲਾਂਚ ਕੀਤੀ ਸੀ। ਕੰਪਨੀ ਨੇ ਆਪਣੀ ਇਸ ਦਮਦਾਰ ਗੱਡੀ ਨੂੰ ਭਾਰਤੀ ਬਾਜ਼ਾਰ ਵਿਚ 14.69 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਵਿਚ ਉਤਾਰਿਆ ਸੀ, ਜਿਸ ਦੇ ਟਾਪ ਮਾਡਲ ਦੀ ਕੀਮਤ 21.45 ਲੱਖ ਰੁਪਏ ਤੱਕ ਜਾਂਦੀ ਸੀ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਝਟਕਾ, ਪੰਜਾਬ 'ਚ ਡੀਜ਼ਲ ਇੰਨੇ ਤੋਂ ਪਾਰ, ਪੈਟਰੋਲ ਵੀ ਹੋਰ ਮਹਿੰਗਾ
ਹੁਣ ਕੀਮਤਾਂ ਵਧਣ ਤੋਂ ਟਾਟਾ ਸਫਾਰੀ ਮਹਿੰਗੀ ਹੋ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ 14.99 ਲੱਖ ਰੁਪਏ ਹੋ ਗਈ ਹੈ। ਉੱਥੇ ਹੀ, ਇਸ ਦੇ ਟਾਪ ਮਾਡਲ ਦੀ ਕੀਮਤ 21.81 ਲੱਖ ਰੁਪਏ ਹੋ ਗਈ ਹੈ। ਇਸ ਤੋਂ ਪਹਿਲੀ ਸਫਾਰੀ ਕੰਪਨੀ ਵੱਲੋਂ 1998 ਵਿਚ ਪੇਸ਼ ਕੀਤੀ ਗਈ ਸੀ, ਜੋ ਕਾਫ਼ੀ ਲੋਕ ਪ੍ਰਸਿੱਧ ਰਹੀ ਸੀ। ਟਾਟਾ ਮੋਟਰਜ਼ ਨੇ ਉਸੇ ਲੋਕਪ੍ਰਿਯਤਾ ਨੂੰ ਫਿਰ ਤੋਂ ਹਾਸਲ ਕਰਨ ਲਈ ਇਸ ਸਾਲ ਨਵੀਂ ਸਫਾਰੀ ਪੇਸ਼ ਕੀਤੀ। ਨਵੀਂ ਸਫਾਰੀ ਛੇ ਅਤੇ ਸੱਤ ਸੀਟਾਂ ਵਿਚ ਉਪਲਬਧ ਹੈ। ਇਸ ਵਿਚ 6 ਸਪੀਡ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਬਦਲਾਂ ਦੇ ਨਾਲ ਹੀ ਪੈਨੋਰਮਿਕ ਸਨਰੂਫ਼, ਮਲਟੀ ਡਰਾਈਵ ਮੋਡਸ ਵਰਗੇ ਫ਼ੀਚਰ ਦਿੱਤੇ ਗਏ ਹਨ। ਟਾਟਾ ਸਫਾਰੀ ਦਾ ਮੁਕਾਬਲਾ ਐੱਮ. ਜੀ. ਹੈਕਟਰ ਪਲੱਸ ਅਤੇ ਮਹਿੰਦਰਾ ਐਕਸ. ਯੂ. ਵੀ.-500 ਨਾਲ ਹੈ। ਟਾਟਾ ਸਫਾਰੀ ਦਾ ਟਾਪ ਮਾਡਲ ਹੁਣ 21.81 ਲੱਖ ਰੁਪਏ ਵਿਚ ਉਪਲਬਧ ਹੈ।
ਇਹ ਵੀ ਪੜ੍ਹੋ- MSP ਦੀ ਸਿੱਧੀ ਅਦਾਇਗੀ ਤੋਂ ਪੰਜਾਬ ਦੇ ਕਿਸਾਨ ਬਾਗੋਬਾਗ, ਵੇਖੋ ਇਹ ਡਾਟਾ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸਮਾਰਟਫੋਨ ਖਰੀਦਣਾ ਹੋਵੇਗਾ ਮਹਿੰਗਾ, ਕੰਪੋਨੈਂਟਸ ਦੀ ਕੀਮਤ 'ਚ ਆ ਰਹੀ ਤੇਜ਼ੀ
NEXT STORY