ਜਲੰਧਰ- ਦੁਨੀਆ ਭਰ 'ਚ ਆਈਫੋਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਆਈਫੋਨ ਦਾ ਕ੍ਰੇਜ਼ ਲੋਕਾਂ 'ਚ ਇੰਨਾ ਵਧਦਾ ਜਾ ਰਿਹਾ ਹੈ ਕਿ ਉਹ ਇਸ ਨੂੰ ਪਾਉਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ। ਕਈ ਲੋਕ ਤਾਂ ਆਈਫੋਨ ਖਰੀਦਣ ਲਈ ਕੁਝ ਅਜਿਹਾ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਆਓ ਜਾਣਦੇ ਹਾਂ ਉਨ੍ਹਾਂ ਕਿੱਸਿਆਂ ਬਾਰੇ ਜਦੋਂ ਲੋਕਾਂ ਨੇ ਆਈਫੋਨ ਖਰੀਦਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ-
iPhone ਲਈ ਬਦਲਿਆ ਆਪਣਾ ਨਾਂ-
ਯੂਕ੍ਰੇਨ ਦੇ ਅਲੈਗਜ਼ੈਂਡਰ ਟਿਊਰਿਨ ਨੇ ਆਪਣਾ ਨਾਂ ਬਦਲ ਕੇ ਆਈਫੋਨ ਸਿਮ ਰੱਖ ਲਿਆ। ਇਥੋਂ ਦੀ ਖੇਤਰੀ ਭਾਸ਼ਾ 'ਚ ਸਿਮ ਦਾ ਮਤਲਬ 7 ਹੁੰਦਾ ਹੈ। ਇਸ ਵਿਅਕਤੀ ਦੀ ਚਾਹ ਸੀ ਕਿ ਸਟੋਰ ਦੇ ਪ੍ਰੋਮੋਸ਼ਨਲ ਆਫਰ ਦੇ ਤਹਿਤ ਆਈਫੋਨ 7 ਦੀ ਨਵੀਂ ਯੂਨਿਟ ਉਸ ਨੂੰ ਫ੍ਰੀ 'ਚ ਮਿਲ ਜਾਵੇ।
iPhone ਲਈ ਕੀਤੇ 7 ਸਮੁੰਦਰ ਪਾਰ-
ਇਕ ਅਮਰੀਕੀ ਜੋੜਾ ਸਿਰਫ ਆਈਫੋਨ ਲਈ ਅਮਰੀਕਾ ਤੋਂ ਆਸਟ੍ਰੇਲੀਆ ਗਿਆ ਤਾਂ ਜੋ ਉਹ ਦੁਨੀਆ 'ਚ ਆਈਫੋਨ 6 ਖਰੀਦਣ ਵਾਲੇ ਪਹਿਲੇ ਸਖਸ਼ ਬਣ ਸਕਣ। ਇਸ ਜੋੜੇ ਨੇ ਸਮਾਟਫੋਨ ਦਾ ਆਰਡਰ ਅਮਰੀਕਾ 'ਚ ਦਿੱਤਾ ਅਤੇ ਇਸ ਦੀ ਡਿਲੀਵਰੀ ਆਸਟ੍ਰੇਲੀਆ ਦੇ ਸਿਡਨੀ 'ਚ ਲੈਣ ਦੀ ਗੱਲ ਕਹੀ ਗਈ। ਇਸ ਸਾਲ ਥਾਈਲੈਂਡ ਦਾ ਇਕ ਸਖਸ਼ ਆਪਣੀ ਪਸੰਦ ਦਾ ਆਈਫੋਨ 7 ਖਰੀਦਣ ਲਈ ਆਸਟ੍ਰੇਲੀਆ ਗਿਆ ਅਤੇ ਉਥੇ ਲਗਾਤਾਰ 18 ਘੰਟਿਆਂ ਤਕ ਬਾਰਿਸ਼ 'ਚ ਬੈਠਾ ਰਿਹਾ।
iPhone ਦਿਓ, ਤਾਂ ਹੋਵੇਗਾ ਮੇਰੀ ਭੈਣ ਦਾ ਵਿਆਹ-
2014 'ਚ ਸਾਊਦੀ ਅਰਬ ਦੇ ਇਕ ਵਿਅਕਤੀ ਨੂੰ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਨ ਲਈ ਦਾਜ ਦੇ ਤੌਰ 'ਤੇ ਆਈਫੋਨ 6 ਦੇਣ ਲਈ ਕਿਹਾ ਗਿਆ ਸੀ। ਮਜ਼ੇਦਾਰ ਗੱਲ ਇਹ ਹੈਕਿ ਇਹ ਆਈਫੋਨ 6 ਉਸ ਲੜਕੀ ਲਈ ਨਹੀਂ ਸੀ। ਦਾਜ ਦੀ ਮੰਗ ਲੜਕੀ ਦੇ ਭਰਾ ਦੀ ਸੀ।
iPhone ਲਈ ਵੇਚ ਦਿੱਤੀ ਆਪਣੀ ਕਿਡਨੀ-
2012 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਕਿ ਚੀਨ 'ਚ ਇਕ 17 ਸਾਲ ਦੇ ਲੜਕੇ ਨੇ ਆਈਫੋਨ ਲਈ 22000 ਚੀਨੀ ਯੁਆਨ 'ਚ ਆਪਣੀ ਕਿਡਨੀ ਵੇਚ ਦਿੱਤੀ ਸੀ। ਇਨ੍ਹਾਂ ਪੈਸਿਆਂ ਨਾਲ ਇਸ ਵਿਅਕਤੀ ਨੇ ਆਈਫੋਨ ਅਤੇ ਆਈਪੈਡ ਖਰੀਦ ਲਿਆ। ਇਸ ਤੋਂ ਬਾਅਦ 2016 'ਚ ਦੋ ਲੋਕਾਂ ਨੇ ਆਈਫੋਨ 6ਐੱਸ ਲਈ ਕਿਡਨੀ ਵੇਚਣ ਦੀ ਨਾਕਾਮ ਕੋਸ਼ਿਸ਼ ਕੀਤੀ।
ਲਾਈਨ 'ਚ ਖੜ੍ਹੇ ਰਹਿਣ ਲਈ ਕਿਸੇ ਹੋਰ ਨੂੰ ਕਿਰਾਏ 'ਤੇ ਰੱਖਿਆ-
ਲਾਂਚ ਦੇ ਦਿਨ ਆਪਣੀ ਪਸੰਦ ਦਾ ਆਈਫੋਨ ਖਰੀਦਣ ਲਈ ਐਪਲ ਦੇ ਦੀਵਾਨਿਆਂ ਨੂੰ ਕਾਫੀ ਲੰਬੇ ਸਮੇਂ ਤਕ ਲਾਈਨ 'ਚ ਖੜ੍ਹੇ ਹੋਣਾ ਪੈਂਦਾ ਹੈ। ਇਹ ਆਸਾਨ ਨਹੀਂ ਹੈ। ਆਪਣੀ ਸਹੂਲਤ ਲਈ ਤਾਂ ਕਈ ਪ੍ਰਸ਼ੰਸਕ ਲਾਈਨ 'ਚ ਖੜ੍ਹੇ ਹੋਣ ਲਈ ਕਈ ਸੌ ਡਾਲਰ ਖਰਚ ਕੇ ਕਿਸੇ ਨੂੰ ਕਿਰਾਏ 'ਤੇ ਰੱਖ ਲੈਂਦੇ ਹਨ।
ਮਾਂ ਦੇ ਕਤਲ ਦੀ ਕੋਸ਼ਿਸ਼-
ਜਦੋਂ ਇਕ ਔਰਤ ਨੇ ਆਪਣੇ 12 ਸਾਲ ਦੀ ਬੇਟੀ ਕੋਲੋਂ ਆਈਫੋਨ ਖੋਹ ਲਿਆ ਤਾਂ ਉਸ ਬੱਚੀ ਨੇ ਆਪਣੀ ਮਾਂ ਦੀ ਹੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮਾਂ ਨੂੰ ਆਪਣੀ ਬੇਟੀ ਦੇ ਗਲਤ ਇਰਾਦਿਆਂ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਲੜਕੀ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ।
iPhone ਲਈ ਵੇਚ ਦਿੱਤੀ ਬੱਚੀ-
ਚੀਨ ਦੇ ਇਕ ਜੋੜੇ ਨੇ ਤਾਂ ਆਪਣੀ ਛੋਟੀ ਜਿਹੀ ਬੱਚੀ ਨੂੰ ਹੀ 50,000 ਚੀਨੀ ਯੁਆਨ (ਕਰੀਬ 5,00,000 ਰੁਪਏ) 'ਚ ਵੇਚ ਦਿੱਤਾ ਤਾਂ ਜੋ ਉਹ ਆਪਣੇ ਐਸ਼-ਆਰਾਮ ਦੀਆਂ ਚੀਜ਼ਾਂ ਖਰੀਦ ਸਕਣ ਜਿਸ ਵਿਚ ਆਈਫੋਨ ਵੀ ਸ਼ਾਮਲ ਸੀ। ਦਰਅਸਲ ਇਸ ਜੋੜੇ ਨੇ ਬੱਚੀ ਵੇਚਣ ਲਈ ਅਖਬਾਰ 'ਚ ਵਿਗਿਆਪਨ ਦਿੱਤਾ ਸੀ। ਗ੍ਰਿਫਤਾਰ ਕੀਤੇ ਜਾਣ 'ਤੇ ਇਸ ਜੋੜੇ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੱਚੀ ਦੇ ਨਾਲ ਸਬੰਧ ਖਤਮ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਉਸ ਨੂੰ ਚੰਗਾ ਪਾਲਣ-ਪੋਸ਼ਣ ਮਿਲ ਸਕੇ। ਹਾਲਾਂਕਿ ਪੁਲਸ ਨੇ ਉਨ੍ਹਾਂ ਦੇ ਇਸ ਦਾਅਵੇ 'ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਕੀਤਾ।
ਇੰਤਜ਼ਾਰ ਹੋਇਆ ਖਤਮ, ਨਵੰਬਰ 'ਚ ਲਾਂਚ ਹੋਣਗੀਆਂ ਇਹ ਬਿਹਤਰੀਨ ਕਾਰਾਂ
NEXT STORY