ਜਲੰਧਰ - ਕਾਰ ਨਿਰਮਾਤਾ ਕੰਪਨੀਆਂ ਦਿਵਾਲੀ ਦੇ ਬਾਅਦ ਵੀ ਪੂਰੇ ਜੋਸ਼ 'ਚ ਹਨ। ਨਵੰਬਰ ਦੇ ਮਹੀਨੇਂ 'ਚ ਕਈ ਵੱਡੀ ਕਾਰ ਕੰਪਨੀਆਂ ਦੇ ਮਾਡਲ ਭਾਰਤੀ ਸੜਕਾਂ 'ਤੇ ਉਤਾਰਨ ਲਈ ਲਾਈਨ 'ਚ ਹਨ। ਇਨ੍ਹਾਂ 'ਚ ਕਈ ਨਵੀਂ ਕਾਰਾਂ ਹਨ ਉਥੇ ਹੀ ਕੁੱਝ ਕਾਰਾਂ ਦੇ ਫੇਸਲਿਫਟ ਵਰਜ਼ਨ ਵੀ ਬਾਜ਼ਾਰ 'ਚ ਉਤਰਣਗੇ।
ਫਾਕਸਵੈਗਨ ਦੀ ਥ੍ਰੀ ਡੋਰ ਪੋਲੋ -
ਜਰਮਨ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨਵੰਬਰ ਦੇ ਮੱਧ ਤੱਕ ਆਪਣੀ ਲੋਕਪ੍ਰਿਅ ਹੈਚਬੈਕ ਕਾਰ ਪੋਲੋ ਦਾ ਪ੍ਰੀਮੀਅਮ ਵਰਜਣ ਪੇਸ਼ ਕਰਨ ਜਾ ਰਹੀ ਹੈ। ਇਹ ਕਾਰ ਭਾਰਤ 'ਚ ਪੋਲੋ ਜੀ. ਟੀ. ਆਈ ਦੇ ਨਾਮ ਨਾਲ ਜਾਣੀ ਜਾਵੇਗੀ। ਇਹ ਥਰੀ ਡੋਰ ਵਾਲੀ ਕਾਰ ਹੋਵੇਗੀ। ਇਸਦੀ ਅਨੁਮਾਨਿਤ ਕੀਮਤ 20 ਤੋਂਂ 25 ਲੱਖ ਦੇ 'ਚ ਹੋ ਸਕਦੀ ਹੈ। ਪੋਲੋ ਜੀ. ਟੀ. ਆਈ ਨੂੰ ਕੰਪਨੀ ਕੰਪਲੀਟਲੀ ਬਿਲਟ-ਅਪ (ਸੀ. ਬੀ. ਯੂ ) ਦੇ ਤਹਿਤ ਇੰਪੋਰਟ ਕਰੇਗੀ।
ਫਾਕਸਵੈਗਨ ਦੀ ਇਹ ਹੈਚਬੈਕ ਕਾਰ 1.8 ਲਿਟਰ ਦੇ ਪਾਵਰਫੁੱਲ ਟੀ. ਐੱਸ. ਆਈ ਪੈਟਰੋਲ ਇੰਜਣ ਦੇ ਨਾਲ ਆਵੇਗੀ ਜੋ 190 ਬੀ. ਐੱਚ. ਪੀ ਦੀ ਬੇਮਿਸਾਲ ਪਾਵਰ ਅਤੇ 250 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 7 ਸਪੀਡ ਡੀ. ਐੱਸ. ਜੀ ਗਿਅਰਬਾਕਸ ਨਾਲ ਜੋੜਿਆ ਜਾਵੇਗਾ। ਕੰਪਨੀ ਦੇ ਮੁਤਾਬਕ ਇਹ ਕਾਰ 6.7 ਸੇਕੈਂਡ 'ਚ 0 ਤੋਂ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਫੜ ਲਵੇਂਗੀ।
ਟਿਓਟਾ ਦੀ ਨਵੀਂ ਫਾਰਚਿਊਨਰ -
Toyota ਦੀ ਨਵੀਂ Fortuner ਭਾਰਤ 'ਚ 7 ਨਵੰਬਰ ਨੂੰ ਲਾਂਚ ਹੋਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਨਵੀਂ Fortuner ਦੇ ਡਿਜ਼ਾਇਨ 'ਚ ਕਈ ਬਦਲਾਵ ਕੀਤੇ ਗਏ ਹਨ ਜੋ ਪਿਛਲੇ ਮਾਡਲ ਦੀ ਤੁਲਨਾ 'ਚ ਇਸ ਨੂੰ ਜ਼ਿਆਦਾ ਪ੍ਰੀਮੀਅਮ ਬਣਾਉਂਦੇ ਹਨ। ਇਸ SUV ਨੂੰ TNGA ਪਲੇਟਫਾਰਮ ਦੇ ਤਹਿਤ ਤਿਆਰ ਕੀਤਾ ਗਿਆ ਹੈ। ਇਹ ਉਹੀ ਪਲੇਟਫਾਰਮ ਹੈ ਜਿਸ 'ਤੇ ਕੰਪਨੀ Toyota ਇਨੋਵਾ ਕਰਿਸਟਾ ਨੂੰ ਵੀ ਤਿਆਰ ਕਰਦੀ ਹੈ।
ਇਸ ਕਾਰ 'ਚ ਨਵ148 ਬੀ. ਐੱਚ. ਪੀ, 2.4-ਲਿਟਰ 2GD-FTV, 177 ਬੀ. ਐੱਚ. ਪੀ, 2.8-ਲਿਟਰ 1GD-FTV ਡੀਜ਼ਲ ਇੰਜਣ ਅਤੇ ਅਪਸ਼ਨ 'ਚ ਇਕ 2.7-ਲਿਟਰ ਪੈਟਰੋਲ ਇੰਜਣ ਆਪਸ਼ਨ ਮਿਲੇਗਾ। ਟਰਾਂਸਮਿਸ਼ਨ ਲਈ ਗੱਡੀ 'ਚ 6-ਸਪੀਡ ਮੈਨੂਅਲ ਅਤੇ 6- ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਜਾਵੇਗਾ।
ਵੋਲਵੋ S90
ਸਵੀਡਿਸ਼ ਕਾਰ ਨਿਰਮਾਤਾ ਕੰਪਨੀ ਵੋਲਵੋ ਵੀ ਇਸ ਮਹੀਨੇ ਆਪਣੀ ਸੇਡਾਨ ਕਾਰ S90 ਭਾਰਤ 'ਚ ਲੈ ਕੇ ਆ ਰਹੀ ਹੈ। ਕੰਪਨੀ ਇਹ ਕਾਰ ਨਵੰਬਰ ਦੇ ਪਹਿਲੇ ਹਫਤੇ 'ਚ ਲਾਂਚ ਕਰੇਗੀ। ਕੰਪਨੀ ਦੇ ਮੁਤਾਬਕ ਸ਼ੁਰੂਆਤੀ ਦੌਰ 'ਚ ਇਸ ਕਾਰ ਦਾ ਸਿਰਫ ਡੀਜਲ ਵੇਰਿਅੰਟ ਹੀ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ।
ਇਸ ਕਾਰ 'ਚ 2.0 ਲਿਟਰ ਦਾ ਡੀਜ਼ਲ ਇੰਜਣ ਮਿਲੇਗਾ ਜੋ 228 ਪੀ. ਐੱਸ ਦੀ ਪਾਵਰ ਅਤੇ 470 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ।
ਸਕੋਡਾ ਰੈਪਿਡ ਦਾ ਫੇਸਲਿਫਟ ਵਰਜਨ -
ਸਕੋਡਾ ਵੀ ਇਸ ਮਹੀਨੇ ਭਾਰਤੀ ਬਾਜ਼ਾਰ 'ਚ ਆਪਣੀ ਸੇਡਾਨ ਕਾਰ ਰੈਪਿਡ 2016 ਦਾ ਫੇਸਲਿਫਟ ਵਰਜਨ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਇਸ ਕਾਰ ਦੇ ਪੈਟਰੋਲ ਅਤੇ ਡੀਜਲ ਵੇਰਿਅੰਟ ਨੂੰ ਇਕਠੇ ਪੇਸ਼ ਕਰੇਗੀ।
ਕੰਪਨੀ ਇਸ ਕਾਰ ਨੂੰ 1.4 ਲਿਟਰ ਦੇ ਐੱਮ. ਪੀ. ਆਈ ਇੰਜਣ ਦੇ ਨਾਲ ਪੇਸ਼ ਕਰੇਗੀ ਜੋ103 ਬੀ. ਐੱਚ. ਪੀ ਦੀ ਪਾਵਰ ਅਤੇ 153 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਸ ਕਾਰ ਦੇ ਪੈਟਰੋਲ ਇੰਜਣ 'ਚ 5 ਸਪੀਡ ਮੈਨੂਅਲ ਅਤੇ ਡੀਜਲ ਇੰਜਣ 'ਚ 6 ਸਪੀਡ ਡੀ. ਐੱਸ. ਜੀ ਆਟੋਮੈਟਿਕ ਗਿਅਰਬਾਕਸ ਮਿਲੇਗਾ।
ਹੁੰਡਈ ਪੇਸ਼ ਕਰੇਗੀ ਨਵੀਂ ਟਕਸਨ
ਹੁੰਡਈ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਪਣੀ ਐਸ. ਯੂ. ਵੀ Tucson ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਇਹ ਪ੍ਰੀਮੀਅਮ ਕਰਾਸਓਵਰ ਕਾਰ ਭਾਰਤ 'ਚ 14 ਨਵੰਬਰ ਨੂੰ ਦਸਤੱਕ ਦੇ ਸਕਦੀ ਹੈ। ਕੰਪਨੀ ਨੇ ਫਿਲਹਾਲ ਇਸ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ ।
ਇਸ ਕਾਰ 'ਚ 2.0-ਲਿਟਰ ਡੀਜਲ ਇੰਜਣ ਮਿਲੇਗਾ ਜੋ 179 ਬੀ. ਐੱਚ. ਪੀ ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਦੇ ਨਾਲ 6-ਸਪੀਡ ਮੈਨੂਅਲ ਗਿਅਰਬਾਕਸ ਲਗਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਕਾਰ ਨੂੰ 1.4-ਲਿਟਰ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਆਪਸ਼ਨ 'ਚ ਵੀ ਉਤਾਰੇਗੀ।
1 ਲੀਟਰ ਪਾਣੀ ਨਾਲ 500 ਕਿਲੋਮੀਟਰ ਚੱਲਦੀ ਹੈ ਇਹ ਬਾਈਕ
NEXT STORY