ਗੈਜੇਟ ਡੈਸਕ-ਦਿੱਗਜ ਤਕਨਾਲੋਜੀ ਕੰਪਨੀ ਹੁਵਾਵੇਈ ਆਪਣੇ ਨਵੇਂ ਸਮਾਰਟਫੋਨ ਹੁਵਾਵੇਈ ਪੀ50 'ਤੇ ਕੰਮ ਕਰ ਰਹੀ ਹੈ। ਇਸ ਆਗਾਮੀ ਡਿਵਾਈਸ ਦੀਆਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ। ਹੁਣ ਟੈਕ ਟਿਪਟਸਰ ਡਿਜੀਟਲ ਚੈਟ ਸਟੇਸ਼ਨ ਨੇ ਅਗਲੇ ਹੁਵਾਵੇਈ ਪੀ50 ਦੇ ਪ੍ਰੋਟੋਟਾਈਪ ਦੀ ਤਸਵੀਰਾ ਸਾਂਝਾ ਕੀਤੀ ਹੈ ਜਿਸ 'ਚ ਇਸ ਦੇ ਬੈਕ-ਪੈਨਲ ਅਤੇ ਫਰੰਟ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ
ਇਕ ਰਿਪੋਰਟ ਮੁਤਾਬਕ ਟੈਕ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਹੁਵਾਵੇਈ ਪੀ50 ਦੇ ਪ੍ਰੋਟੋਟਾਈਪ ਦੀ ਫੋਟੋ ਸਾਂਝਾ ਕੀਤੀ ਹੈ। ਇਨ੍ਹਾਂ ਫੋਟੋਆਂ ਨੂੰ ਦੇਖੀਏ ਤਾਂ ਫੋਨ ਦੇ ਬੈਕ-ਪੈਨਲ 'ਚ ਕਵਾਡ ਕੈਮਰਾ ਸੈਟਅਪ ਹੈ। ਜਦਕਿ ਇਸ ਦੇ ਫਰੰਟ 'ਚ ਛੋਟਾ ਪੰਚ-ਹੋਲ ਡਿਸਪਲੇਅ ਦਿੱਤੀ ਗਈ ਹੈ। ਹੋਰ ਰਿਪੋਰਟਸ ਦੀ ਮੰਨੀਏ ਤਾਂ ਯੂਜ਼ਰਸ ਨੂੰ ਹੁਵਾਵੇਈ ਪੀ50 ਸਮਾਰਟਫੋਨ 'ਚ ਕਿਰਿਨ 9000 ਪ੍ਰੋਸੈਸਰ, ਪਾਵਰਫੁਲ ਬੈਟਰੀ ਅਤੇ 6.3 ਇੰਚ ਦੀ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਵਧੇਰੇ ਕੁਝ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ-ਅਮਰੀਕਾ ’ਚ ਮਿਲੀ 108 ਕਿਲੋ ਦੀ 100 ਸਾਲ ਪੁਰਾਣੀ ਮੱਛੀ
ਸੰਭਾਵਿਤ ਕੀਮਤ
ਹੁਵਾਵੇਈ ਨੇ ਆਪਣੇ ਅਪਕਮਿੰਗ ਸਮਾਰਟਫੋਨ ਹੁਵਾਵੇਈ ਪੀ50 ਦੀ ਲਾਂਚਿੰਗ, ਕੀਮਤ ਜਾਂ ਫਿਰ ਫੀਚਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਲੀਕਸ ਦੀ ਮੰਨੀਏ ਤਾਂ ਹੁਵਾਵੇਈ ਪੀ50 ਨੂੰ ਇਸ ਸਾਲ ਜੂਨ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਬਜਟ ਰੇਂਜ 'ਚ ਰੱਖੀ ਜਾਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
2021 Kia Seltos ਅਤੇ Sonet Facelift SUV ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY