ਗੈਜੇਟ ਡੈਸਕ - Huawei ਜਲਦੀ ਹੀ ਆਪਣਾ ਦੂਜਾ-ਜਨਰੇਸ਼ਨ ਟ੍ਰਾਈ-ਫੋਲਡ ਸਮਾਰਟਫੋਨ ਲਾਂਚ ਕਰ ਰਹੀ ਹੈ। ਕੰਪਨੀ ਇਸ ਨੂੰ Huawei Mate XT 2 ਦੇ ਰੂਪ 'ਚ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਡਿਵਾਈਸ ਦੀ ਲਾਂਚ ਮਿਤੀ ਦੀ ਪੁਸ਼ਟੀ ਕੀਤੀ ਹੈ। ਇਹ ਨਵਾਂ ਫੋਲਡੇਬਲ ਸਮਾਰਟਫੋਨ ਅਗਲੇ ਹਫ਼ਤੇ 7 ਸਤੰਬਰ ਨੂੰ ਚੀਨ 'ਚ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾਂ ਹੀ, ਹੁਆਵੇਈ ਨੇ ਫੋਨ ਦੇ ਡਿਜ਼ਾਈਨ, ਰੰਗ ਵਿਕਲਪਾਂ ਅਤੇ ਰੈਮ-ਸਟੋਰੇਜ ਵੇਰੀਐਂਟ ਦਾ ਖੁਲਾਸਾ ਕੀਤਾ ਹੈ। ਆਓ ਇਸ ਖਬਰ ਰਾਹੀਂ ਇਸ ਫੋਨ ਦੇ ਬਾਕੀ ਫੀਚਰਜ਼ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ.
ਨਵਾਂ Huawei Mate XT 2 2024 'ਚ ਲਾਂਚ ਕੀਤੇ ਗਏ Huawei Mate XT Ultimate Design ਦਾ ਉੱਤਰਾਧਿਕਾਰੀ ਦੱਸਿਆ ਜਾ ਰਿਹਾ ਹੈ। ਇਸ ਵਾਰ, ਕੰਪਨੀ ਫੋਨ ਦੇ ਡਿਜ਼ਾਈਨ 'ਚ ਇਕ ਵੱਡਾ ਬਦਲਾਅ ਕਰਨ ਜਾ ਰਹੀ ਹੈ। ਜਦੋਂ ਕਿ ਪਿਛਲੀ ਰਿਲੀਜ਼ 'ਚ ਬਾਹਰੀ-ਫੋਲਡਿੰਗ ਡਿਜ਼ਾਈਨ ਸੀ, ਇਸ ਵਾਰ ਨਵੇਂ ਫੋਨ 'ਚ ਅੰਦਰ ਵੱਲ-ਫੋਲਡਿੰਗ ਡਿਜ਼ਾਈਨ ਹੋ ਸਕਦਾ ਹੈ। ਟੀਜ਼ਰ ਵੀਡੀਓ ਦੇ ਅਨੁਸਾਰ, ਫੋਨ ਦੇ ਦੋਵੇਂ ਪਾਸੇ ਅੰਦਰ ਵੱਲ ਫੋਲਡ ਹੋਣਗੇ। ਇਸਦਾ ਡਿਜ਼ਾਈਨ Samsung Galaxy Z TriFold ਵਰਗਾ ਦਿਖਾਈ ਦਿੰਦਾ ਹੈ।
ਇਸ ਤੋਂ ਇਲਾਵਾ, ਫੋਨ ਦੇ ਪਿਛਲੇ ਪਾਸੇ ਇੱਕ ਨਵਾਂ ਅੱਠਭੁਜ ਕੈਮਰਾ ਮੋਡੀਊਲ ਹੈ। ਹੁਆਵੇਈ ਨੇ ਗੋਪਨੀਯਤਾ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਡਿਸਪਲੇਅ ਤਕਨਾਲੋਜੀ ਪ੍ਰਦਾਨ ਕਰਨ ਦਾ ਵੀ ਵਾਅਦਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਕਰੀਨ ਸਾਹਮਣੇ ਤੋਂ ਸਾਫ਼ ਹੋਵੇਗੀ ਪਰ ਸਾਈਡ ਐਂਗਲ ਤੋਂ ਦੇਖਣ 'ਤੇ ਵਿਜ਼ੀਬਿਲਟੀ ਸੀਮਤ ਹੋਵੇਗੀ। ਇਹ ਫੀਚਰ ਜਨਤਕ ਥਾਵਾਂ 'ਤੇ ਫ਼ੋਨ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ।
ਇਸ ਵਾਰ, ਫੋਨ 'ਚ ਇਕ ਵਿਲੱਖਣ ਵਿੰਗ-ਆਕਾਰ ਵਾਲਾ ਟ੍ਰਾਈ-ਫੋਲਡ ਡਿਜ਼ਾਈਨ ਹੋਵੇਗਾ, ਜਿਸ 'ਚ ਖੱਬੇ ਅਤੇ ਸੱਜੇ ਦੋਵੇਂ ਭਾਗ ਅੰਦਰ ਵੱਲ ਫੋਲਡ ਹੋਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਖੋਲ੍ਹਣ 'ਤੇ ਸਿਰਫ਼ 3.5mm ਮੋਟਾ ਹੋਵੇਗਾ। ਇਸ ਫੋਨ ਨੂੰ ਸਭ ਤੋਂ ਪਤਲਾ ਅਤੇ ਸਭ ਤੋਂ ਵੱਡਾ ਫੋਲਡੇਬਲ ਸਮਾਰਟਫੋਨ ਦੱਸਿਆ ਜਾ ਰਿਹਾ ਹੈ। ਇਸ ਫੋਨ 'ਚ ਇਕ ਨਵਾਂ ਹਿੰਗ ਮਕੈਨਿਜ਼ਮ ਅਤੇ ਬਿਹਤਰ ਡ੍ਰੌਪ ਪ੍ਰੋਟੈਕਸ਼ਨ ਹੋਵੇਗਾ।
ਇਸ ਤੋਂ ਇਲਾਵਾ, ਹੁਆਵੇਈ ਨੇ ਚੀਨ 'ਚ ਆਪਣੇ Vmall ਪਲੇਟਫਾਰਮ 'ਤੇ ਫੋਨ ਲਈ ਪ੍ਰੀ-ਰਿਜ਼ਰਵੇਸ਼ਨ ਖੋਲ੍ਹ ਦਿੱਤੇ ਹਨ। ਇਹ ਸਮਾਰਟਫੋਨ 16GB RAM + 512GB ਸਟੋਰੇਜ ਅਤੇ 16GB RAM + 1TB ਸਟੋਰੇਜ ਵੇਰੀਐਂਟ 'ਚ ਉਪਲਬਧ ਹੋਵੇਗਾ। ਡਿਵਾਈਸ ਦੇ 16GB + 1TB ਮਾਡਲ ਦਾ ਇਕ ਵਿਸ਼ੇਸ਼ ਵਰਦਨ ਇਕ ਪ੍ਰਾਈਵੇਸੀ ਸਕ੍ਰੀਨ ਦੇ ਨਾਲ ਆਵੇਗਾ। ਇਹ ਫੋਨ ਡਾਰਕ ਬਲੈਕ, ਜਿਨ ਜ਼ੀ ਅਤੇ ਪਿਓਰ ਵਾਈਟ ਰੰਗਾਂ ਵਿੱਚ ਪੇਸ਼ ਕੀਤਾ ਜਾਵੇਗਾ।
ਅਮਰੀਕੀ ਫੌਜ 'ਚ ChatGPT ਅਤੇ Grok ਦੀ ਐਂਟਰੀ! ਸੁਰੱਖਿਅਤ ਪੋਰਟਲ ਕੀਤਾ ਲਾਂਚ
NEXT STORY