ਜਲੰਧਰ : ਪਲੂਟੋ ਦੇ ਸਭ ਤੋਂ ਵੱਡੇ ਉਪਗ੍ਰਹਿ ਕੈਰਨ ਦੇ ਧਰੂਵੀ ਖੇਤਰ ਦਾ ਲਾਲ ਹੋਣਾ ਦਰਅਸਲ ਇਸ ਬਰਫੀਲੇ ਗ੍ਰਹਿ ਦੇ ਵਾਤਾਵਕਣ ਤੋਂ ਮਿਥੇਨ ਗੈਸ ਦੇ ਪਲਾਇਨ ਕਰਨ ਦਾ ਨਤੀਜਾ ਹੈ। ਨਾਸਾ ਦੇ ਅੰਤਰਿਕਸ਼ਯਾਨ ਨਿਊ ਹੋਰਾਈਜ਼ਨ ਨੇ ਪਿਛਲੇ ਸਾਲ ਸਭ ਤੋਂ ਪਹਿਲਾਂ ਇਸ ਰੰਗੀਨ ਖੇਤਰ ਦੀ ਪਛਾਣ ਕੀਤੀ ਸੀ। ਹੁਣ ਵਿਗਿਆਨੀਆਂ ਨੇ ਇਸਦੇ ਪਿੱਛੇ ਦੇ ਰਹੱਸ ਨੂੰ ਸੁਲਝਾ ਲਿਆ ਹੈ।
ਖੋਜਕਾਰਾਂ ਨੇ ਕਿਹਾ ਕਿ ਮਿਥੇਨ ਗੈਸ ਪਲੂਟੋ ਦੇ ਵਾਤਾਵਕਣ ਤੋਂ ਪਲਾਇਨ ਕਰ ਜਾਂਦੀ ਹੈ ਅਤੇ ਉਪਗ੍ਰਿਹ ਦੇ ਗਰਤਾਕਰਸ਼ਨ ਦੇ ਕਾਰਨ 'ਬੱਜ' ਜਾਂਦੀ ਹੈ। ਫਿਰ ਇਹ ਜਮ ਜਾਂਦੀ ਹੈ ਅਤੇ ਕੈਰਨ ਦੇ ਧਰੁਵ 'ਤੇ ਬਰਫੀਲੀ ਸਤ੍ਹਾ ਦੇ ਰੂਪ ਵਿਚ ਤਬਦੀਲ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੂਰਜ ਦੀ ਪਰਾਬੈਂਗਨੀ ਕਿਰਨਾਂ ਦੀ ਰਾਸਾਇਨਿਕ ਪਰਿਕ੍ਰੀਆ ਦੇ ਕਾਰਨ ਮਿਥੇਨ ਭਾਰੀ ਹਾਈਡ੍ਰੋਕਾਰਬਨ ਵਿਚ ਬਦਲ ਜਾਂਦੀ ਹੈ ਅਤੇ ਫਿਰ ਉਹ ਥੋਲਿੰਸ ਨਾਮਕ ਲਾਲ ਕਾਰਬਨਿਕ ਪਦਾਰਥ ਵਿਚ ਤਬਦੀਲ ਹੋ ਜਾਂਦੀ ਹੈ।
ਅਮਰੀਕਾ ਦੀ ਲੌਵੇਲ ਆਬਜ਼ਰਵੇਟਰੀ ਵਿਚ ਨਿਊ ਹੋਰਾਈਜ਼ੰਸ ਦੇ ਸਾਥੀ-ਜਾਂਚਕਰਤਾ ਨੇ ਕਿਹਾ, ''ਕਿਸ ਨੇ ਸੋਚਿਆ ਹੋਵੇਗਾ ਕਿ ਪਲੂਟੋ ਇਕ ਕਲਾਕਾਰ ਹੈ, ਜੋ ਆਪਣੇ ਸਾਥੀ ਨੂੰ ਲਾਲ ਰੰਗ ਵਿਚ ਰੰਗ ਸਕਦਾ ਹੈ। ਇਸ ਲਾਲ ਖੇਤਰ ਦਾ ਸਰੂਪ ਨਿਊ ਮੈਕਸੀਕੋ ਜਿੰਨਾ ਹੈ। ''ਨਿਊ ਹੋਰਾਈਜ਼ੰਸ ਨੇ ਕੈਰਨ ਦੇ ਦੂਜੇ ਧਰੁਵ ਦੇ ਬਾਰੇ ਵਿਚ ਵੀ ਆਕਲਨ ਕੀਤਾ ਹੈ। ਇਹ ਧਰੁਵ ਹੁਣੇ ਅੰਧਕਾਰ ਵਿਚ ਹੈ। ਉਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੈਰਨ ਦੇ ਦੂਜੇ ਧਰੁਵ 'ਤੇ ਵੀ ਅਜਿਹਾ ਹੀ ਹੋ ਰਿਹਾ ਹੈ।
2G ਦੀ ਕੀਮਤ 'ਚ 4G ਡਾਟਾ ਦੇਵੇਗੀ ਟੈਲੀਨੋਰ
NEXT STORY