ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਪੋਕੋ ਨੇ ਭਾਰਤ ’ਚ ਨਵਾਂ ਫੋਨ Poco M2 Pro ਲਾਂਚ ਕਰ ਦਿੱਤਾ ਹੈ। 14 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ ਵਾਲੇ ਇਸ ਫੋਨ ’ਚ 4 ਰੀਅਰ ਕੈਮਰੇ ਅਤੇ ਪੰਚ-ਹੋਲ ਕੈਮਰੇ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ’ਚ 5,000mAh ਦੀ ਬੈਟਰੀ 33 ਵਾਟ ਫਾਸਟ ਚਾਰਜਿੰਗ ਨਾਲ ਮਿਲ ਰਹੀ ਹੈ। ਸ਼ਾਓਮੀ ਤੋਂ ਅਲੱਗ ਹੋ ਕੇ ਸੁਤੰਤਰ ਬ੍ਰਾਂਡ ਬਣ ਚੁੱਕੇ ਪੋਕੋ ਦਾ ਭਾਰਤ ’ਚ ਇਹ ਤੀਜਾ ਸਮਾਰਟਫੋਨ ਹੈ। ਫੋਨ ਨੂੰ 14 ਜੁਲਾਈ ਤੋਂ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕੇਗਾ।
ਫੋਨ ਦੀ ਕੀਮਤ
ਪੋਕੋ M2 ਪ੍ਰੋ ਸਮਾਰਟਫੋਨ ਤਿੰਨ ਮਾਡਲਾਂ ’ਚ ਆਉਂਦਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 6ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਸਮਾਰਟਫੋਨ ਨੀਲੇ, ਹਰੇ ਅਤੇ ਕਾਲੇ ਤਿੰਨ ਰੰਗਾਂ ’ਚ ਮਿਲੇਗਾ।

ਫੋਨ ਦੇ ਫੀਚਰਜ਼
ਪੋਕੋ M2 ਪ੍ਰੋ ’ਚ 6.67 ਇੰਚ ਦੀ ਡਿਸਪਲੇਅ ਹੈ ਜੋ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (1080x2400 ਪਿਕਸਲ) ਨਾਲ ਆਉਂਦੀ ਹੈ। ਫੋਨ ਦੀ ਬਿਹਤਰ ਪ੍ਰੋਟੈਕਸ਼ਨ ਲਈ ਇਸ ਵਿਚ ਫਰੰਟ, ਰੀਅਰ ਅਤੇ ਕੈਮਰਾ ’ਤੇ ਕਾਰਨਿੰਗ ਗੋਰਿਲਾ ਗਲਾਸ 5 ਮਿਲਦਾ ਹੈ। ਐਂਡਰਾਇਡ 10 ’ਤੇ ਕੰਮ ਕਰਨ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 720G ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਅਨਲਾਕ ਕਰਨ ਲਈ ਸਾਈਡ-ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਅਤੇ ਏ.ਆਈ. ਫੇਸ ਅਨਲਾਕ ਦਾ ਫੀਚਰ ਮਿਲਦਾ ਹੈ।

ਸਮਾਰਟਫੋਨ ’ਚ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਰੀਅਰ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ, 5 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ। ਕੈਮਰਾ ਐਪ ’ਚ ਪ੍ਰੋ ਕਲਰ ਮੋਡ, ਪ੍ਰੋ ਵੀਡੀਓ ਮੋਡ ਅਤੇ RAW ਮੋਡ ਮਿਲਦਾ ਹੈ। ਸੈਲਫੀ ਲਈ ਇਸ ਵਿਚ 16 ਮੈਗਾਪਿਕਸਲ ਦਾ ਇਨ-ਸਕਰੀਨ ਫਰੰਟ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦੀ ਖ਼ਾਸ ਗੱਲ ਹੈ ਕਿ ਇਸ ਵਿਚ ਨਾਈਟ ਮੋਡ ਵੀ ਮਿਲਦਾ ਹੈ।
ਹੋਂਡਾ ਨੇ ਭਾਰਤੀ ਬਾਜ਼ਾਰ ’ਚ ਉਤਾਰੀ ਨਵੀਂ X-Blade, ਇੰਨੀ ਹੈ ਕੀਮਤ
NEXT STORY