ਗੈਜੇਟ ਡੈਸਕ– ਪੋਕੋ ਨੇ ਫਰਵਰੀ 2021 ’ਚ Poco M3 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦੇ ਨਵੇਂ ਰੈਮ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਹੁਣ ਗਾਹਕਾਂ ਨੂੰ ਇਸ ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਵੀ ਮਿਲੇਗਾ। ਦੱਸ ਦੇਈਏ ਕਿ ਇਸ ਫੋਨ ਨੂੰ 6000mAh ਦੀ ਬੈਟਰੀ ਨਾਲ ਲਿਆਇਆ ਜਾ ਰਿਹਾ ਹੈ ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਫੁਲ-ਐੱਚ.ਡੀ. ਪਲੱਸ ਡਿਸਪਲੇਅ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਕੀਮਤ ਦੀ ਗੱਲ ਕਰੀਏਤਾਂ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,499 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਪੋਕੋ ਯੈਲੋ, ਪਾਵਰ ਬਲੈਕਅਤੇ ਕੂਲ ਬਲਿਊ ਰੰਗ ’ਚ ਖਰੀਦ ਸਕਣਗੇ।
POCO M3 ਦੇ ਫੀਚਰਜ਼
ਡਿਸਪਲੇਅ - 6.53 ਇੰਚ ਦੀ ਫਲ-ਐੱਚ.ਡੀ. ਪਲੱਸ
ਪ੍ਰੋਸੈਸਰ - ਸਨੈਪਡ੍ਰੈਗਨ 662
ਰੀਅਰ ਕੈਮਰਾ - 48MP+8MP+2MP
ਫਰੰਟ ਕੈਮਰਾ - 8MP
ਕੁਨੈਕਟੀਵਿਟੀ - Wi-Fi, ਬਲੂਟੁੱਥ ਜੀ.ਪੀ.ਐੱਸ., 4G VoLTE ਅਤੇ USB ਟਾਈਪ-C ਪੋਰਟ
ਬੈਟਰੀ - 6000mAh (18 ਵਾਟ ਚਾਰਜਿੰਗ ਦੀ ਸਪੋਰਟ)
MediaTek ਨੇ ਲਾਂਚ ਕੀਤੇ ਦੋ ਕਿਫਾਇਤੀ ਪ੍ਰੋਸੈਸਰ, ਘੱਟ ਕੀਮਤ ’ਚ ਮਿਲਣਗੇ ਜ਼ਿਆਦਾ ਮੈਗਾਪਿਕਸਲ ਵਾਲੇ ਫੋਨ
NEXT STORY